December 22, 2024

Loading

 ਚੜ੍ਹਤ ਪੰਜਾਬ ਦੀ

ਲੁਧਿਆਣਾ, 25 ਜੁਲਾਈ, ਸਤ ਪਾਲ ਸੋਨੀ : ਸਾਊਥ ਸਿਟੀ ਨੇੜਿਉਂ ਲੰਘਦੀ ਸਿੱਧਵਾਂ ਨਹਿਰ ਵਿੱਚ ਵਾਪਰੀ ਜਦ ਨਹਿਰ ਕੰਢੇ ਜਾਂਦੀ ਇਕ ਕਾਰ ਡਰਾਈਵ ਕਰ ਰਹੇ ਨੌਜਵਾਨ ਵੱਲੋਂ ਸੰਤੁਲਨ ਵਿਗੜ ਜਾਣ ਕਾਰਨ ਕਾਰ ਨਹਿਰ ਵਿੱਚ ਜਾ ਡਿੱਗੀ।ਦਰਦਨਾਕ ਹਾਦਸੇ ਦੌਰਾਨ ਇਕ ਲੜਕੀ ਅਤੇ ਦੋ ਨੌਜਵਾਨ ਨਹਿਰ ਵਿੱਚ ਡੁੱਬ ਗਏ ਜਦਕਿ ਉਹਨਾਂ ਦੇ ਇਕ ਸਾਥੀ ਨੌਜਵਾਨ ਨੂੰ ਬਚਾ ਲਿਆ ਗਿਆ

 ਪਤਾ ਲੱਗਾ ਹੈ ਕਿ ਇਹ ਸਾਰੇ ਨੌਜਵਾਨ ਗੁਰਦਾਸਪੁਰ ਦੇ ਰਹਿਣ ਵਾਲੇ ਸਨ ਅਤੇ ਅੱਜ ਐਤਵਾਰ ਦੇ ਦਿਨ ਲੁਧਿਆਣਾ ਘੁੰਮਣ ਆਏ ਸਨ ਪਰ ਮੰਦੇ ਭਾਗੀਂ ਇਹ ਹਾਦਸਾ ਵਾਪਰ ਗਿਆਡੁੱਬ ਗਏ ਨੋਜਵਾਨਾਂ ਦੀ ਪਛਾਣ ਪਾਹੁਲ, ਪ੍ਰਭਜੋਤ ਅਤੇ ਤ੍ਰਿਸ਼ਾ ਵਜੋਂ ਹੋਈ ਹੈਜਿਸ ਨੌਜਵਾਨ ਨੂੰ ਬਚਾ ਲਿਆ ਗਿਆ ਉਸਦੀ ਪਛਾਣ ਰਾਹੁਲ ਵਜੋਂ ਹੋਈ ਹੈਗੋਤਾਖ਼ੋਰਾਂ ਨੇ ਕਾਫ਼ੀ ਮਿਹਨਤ ਤੋਂ ਬਾਅਦ ਚਿੱਟੇ ਰੰਗ ਦੀ ਮੰਦਭਾਗੀ ਸਵਿਫ਼ਟ ਕਾਰ ਤਾਂ ਨਹਿਰ ਵਿੱਚੋਂ ਬਾਹਰ ਕੱਢ ਲਈ ਹੈ ਪਰ ਡੁੱਬ ਗਏ ਨੌਜਵਾਨਾਂ ਦੀ ਭਾਲ ਜਾਰੀ ਹੈ

70780cookie-checkਸਿੱਧਵਾਂ ਨਹਿਰ ਵਿੱਚ ਡਿੱਗੀ ਕਾਰ, ਇਕ ਲੜਕੀ ਸਣੇ ਘੁੰਮਣ ਆਏ 3 ਨੌਜਵਾਨ ਡੁੱਬੇ
error: Content is protected !!