ਚੜ੍ਹਤ ਪੰਜਾਬ ਦੀ
ਰਾਮਪਰਾ ਫੂਲ 10 ਜਨਵਰੀ(ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਸੂਬੇ ਦੇ ਹਰ ਵਰਗ ਨਾਲ ਕੀਤੇ ਗਏ ਵਾਅਦੇ ਵਫ਼ਾ ਕਰਨ ਵਿੱਚ ਬੁਰੀ ਤਰਾਂ ਅਸਫਲ ਸਾਬਤ ਹੋਈ ਕਾਂਗਰਸ ਸਰਕਾਰ ਲੋਕ ਮਨਾਂ ਵਿੱਚੋਂ ਲਹਿ ਚੁੱਕੀ ਹੈ ਇਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਰਾਮਪੁਰਾ ਫੂਲ ਤੋਂ ਸ੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਸਾਬਕਾ ਵਜ਼ੀਰ ਸਿਕੰਦਰ ਸਿੰਘ ਮਲੂਕਾ ਨੇ ਰਾਮਪੁਰਾ ਸ਼ਹਿਰ ਦੇ ਵੱਖ ਵੱਖ ਪਾਰਟੀਆਂ ਨਾਲ ਸਬੰਧਿਤ ਪਰਿਵਾਰਾਂ ਨੂੰ ਸ੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਕਰਨ ਉਪਰੰਤ ਕੀਤਾ।
ਸ਼ਹਿਰ ਦੀ ਜਥੇਬੰਦੀ ਦੀ ਪ੍ਰੇਰਨਾ ਸਦਕਾ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਅਮਰਜੀਤ ਸਿੰਘ, ਰੋਹਿਤ ਕੁਮਾਰ, ਪਿ੍ਰੰਸ ਬਾਵਾ, ਹਨੀ ਕੁਮਾਰ, ਹਰਮਨਦੀਪ ਸਿੰਘ, ਮੁਲਖ ਰਾਜ, ਸਨੀ ਕੁਮਾਰ, ਅਵਤਾਰ ਬਾਵਾ, ਸੀਰਾ ਬਾਵਾ, ਓਮ ਪ੍ਰਕਾਸ਼ ਬਾਵਾ, ਸੋਨੂੰ ਬਾਵਾ, ਦੀਪਾ ਬਾਵਾ, ਟਿੰਕੂ ਬਾਵਾ, ਟਿੰਕੂ ਕੁਮਾਰ, ਬਿੱਟੂ ਬਾਵਾ, ਸੰਦੀਪ ਸਿੰਘ ਬਾਵਾ, ਨੋਨੀ ਸਿੰਘ, ਸਾਗਰ ਬਾਵਾ, ਕਾਲ਼ਾ ਬਾਵਾ, ਲਵਪ੍ਰੀਤ ਸਿੰਘ ਗੱਗੀ ਸਿੰਘ ਆਦਿ ਪਰਿਵਾਰਾਂ ਨੂੰ ਸਿਕੰਦਰ ਸਿੰਘ ਮਲੂਕਾ ਨੇ ਪਾਰਟੀ ਵਿੱਚ ਜੀ ਆਇਆਂ ਕਿਹਾ ਤੇ ਮਾਣ ਸਤਿਕਾਰ ਦਾ ਭਰੋਸਾ ਦਿੱਤਾ।
ਅਕਾਲੀ ਦਲ ਤੇ ਬਸਪਾ ਗੱਠਜੋੜ ਦੀ ਸਰਕਾਰ ਬਣਨੀ ਤੈਅ- ਮਲੂਕਾ
ਮਲੂਕਾ ਨੇ ਕਿਹਾ ਕਿ ਝੂਠੇ ਵਾਅਦਿਆਂ ਦੇ ਸਹਾਰੇ ਸੂਬੇ ਦੀ ਸੱਤਾ ਤੇ ਕਾਬਜ਼ ਹੋਣ ਵਾਲੀ ਕਾਂਗਰਸ ਨੇ ਸੂਬੇ ਦੇ ਵਿਕਾਸ ਅਤੇ ਲੋਕਾਂ ਦੀ ਖੁਸ਼ਹਾਲੀ ਲਈ ਕੋਈ ਉਪਰਾਲੇ ਨਹੀਂ ਕੀਤੇ। ਰਾਮਪੁਰਾ ਸ਼ਹਿਰ ਦਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਸਰਬਪੱਖੀ ਵਿਕਾਸ ਹੋਇਆ ਸੀ। ਕਾਂਗਰਸ ਵੱਲੋਂ ਸ਼ਹਿਰ ਵਿੱਚ ਵਿਕਾਸ ਦੇ ਨਾਂ ਤੇ ਇੱਕ ਇੱਟ ਵੀ ਨਹੀਂ ਲਗਾਈ। ਮਲੂਕਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਗਠਬੰਧਨ ਦੀ ਸਰਕਾਰ ਬਣਨ ਤੇ ਸ਼ਹਿਰ ਦੇ ਅਧੂਰੇ ਕੰਮ ਪੂਰੇ ਕੀਤੇ ਜਾਣਗੇ। ਮਲੂਕਾ ਨੇ ਹਲਕੇ ਵਿੱਚ ਵੱਡਾ ਕਾਰਖਾਨਾ ਲਗਾਉਣ ਦਾ ਵੀ ਦਾਅਵਾ ਕੀਤਾ। ਇਸ ਮੌਕੇ ਸ਼ਹਿਰੀ ਪ੍ਰਧਾਨ ਸੱਤਪਾਲ ਗਰਗ, ਸੁਰਿੰਦਰ ਜੌੜਾ, ਗੁਰਤੇਜ ਸ਼ਰਮਾ, ਸੰਜੇ ਪਰੋਚਾ, ਸੁਰੇਸ਼ ਕੁਮਾਰ, ਅਮਰ ਸਿੰਘ, ਰਾਜ ਕੁਮਾਰ, ਦਲਜੀਤ ਸਿੰਘ, ਰਾਕੇਸ਼ ਬਾਵਾ ਸੇਰੂ ਅਤੇ ਮਨਜੀਤ ਕੌਰ, ਰਤਨ ਸ਼ਰਮਾ ਆਦਿ ਹਾਜ਼ਰ ਸਨ।
992900cookie-checkਰਾਮਪੁਰਾ ਦੇ 27 ਪਰਿਵਾਰ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਲ