8 total views , 1 views today
ਲੁਧਿਆਣਾ, 18 ਅਗਸਤ ( ਸਤ ਪਾਲ ਸੋਨੀ ) : ਅੱਜ ਕਾਂਗਰਸ ਮਹਿਲਾ ਵਿੰਗ ਦੀ ਇਕ ਮੀਟਿੰਗ ਵਾਰਡ 89 ਵਿੱਚ ਸਲੇਮ ਟਾਬਰੀ, ਨਜਦੀਕ ਚਾਂਦਨੀ ਚੌਕ ਵਿੱਖੇ ਜਿਲਾ ਕਾਂਗਰਸ ਕਮੇਟੀ ਦੇ ਜਨਰਲ ਸੱਕਤਰ ਐਡਵੋਕੇਟ ਅਜੈ ਅਰੋਡ਼ਾ ਦੀ ਰਿਹਾਇਸ਼ ਵਿੱਖੇ ਹੋਈ । ਇਸ ਮੀਟਿੰਗ ਵਿੱਚ ਐਡਵੋਕੇਟ ਅਜੈ ਅਰੋਡ਼ਾ ਦੀ ਪਤਨੀ ਮੁਸਕਾਨ ਅਰੋਡ਼ਾ ਵਲੋਂ ਕਾਂਗਰਸ ਪਾਰਟੀ ਦੀ ਮਜਬੂਤੀ ਲਈ ਕੀਤੇ ਜਾ ਰਹੇ ਕੰਮਾਂ ਸਦਕਾ ਉਸ ਨੂੰ ਭਾਰਤੀ ਰਾਸ਼ਟਰੀ ਕਾਂਗਰਸ ਬ੍ਰਿਗੇਡ ਦੀ ਪੰਜਾਬ ਪ੍ਰਧਾਨ ਸ਼ਿਵਾਨੀ ਸ਼ਰਮਾ,ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ( ਮਹਿਲਾ) ਦੀ ਉੱਪ ਪ੍ਰਧਾਨ ਸਿੰਮੀ ਚੋਪਡ਼ਾ ਪਸ਼ਾਨ ਅਤੇ ਉਨਾਂ ਦੇ ਨਾਲ ਆਏ ਲੀਗਲ ਸੇਵਾ ਦੱਲ ਦੇ ਐਡਵੋਕੇਟ ਸਨਦੀਪ ਸ਼ਰਮਾ ਵਲੋਂ ਭਾਰਤੀ ਰਾਸ਼ਟਰੀ ਕਾਂਗਰਸ ਬ੍ਰਿਗੇਡ ਦੀ ਜਿਲਾ ਪ੍ਰਧਾਨ ਦਾ ਨਿਯੁੱਕਤੀ ਪੱਤਰ ਦਿੱਤਾ ਗਿਆ । ਇਸ ਮੌਕੇ ਹਲਕਾ ਉੱਤਰੀ ਦੇ ਵਿਧਾਇਕ ਰਾਕੇਸ਼ ਪਾਂਡੇ ਉਨਾਂ ਦੇ ਸਪੁੱਤਰ ਦੁਸ਼ਯੰਤ ਪਾਂਡੇ ਅਤੇ ਉਨਾਂ ਦੇ ਨਾਲ ਸੀਤਾ ਰਾਮ ਸ਼ੰਕਰ ,ਬਨਵਾਰੀ ਲਾਲ, ਬੰਨੂ ਬਹਿਲ ਅਤੇ ਵਿਪਨ ਸੂਦ ਆਦਿ ਵਿਸ਼ੇਸ਼ ਰੂਪ ‘ਚ ‘ ਪਹੁੰਚੇ ਅਤੇ ਮੁਸਕਾਨ ਅਰੋਡ਼ਾ ਨੂੰ ਵਧਾਈ ਦਿੱਤੀ ।
ਮੁਸਕਾਨ ਅਰੋਡ਼ਾ ਨੇ ਕਿਹਾ ਕਿ ਉਹ ਇਸ ਨਿਯੱਕਤੀ ਲਈ ਹਾਈ ਕਮਾਂਡ ਦੇ ਧੰਨਵਾਦੀ ਹਨ ਅਤੇ ਪਾਰਟੀ ਵਲੋਂ ਸੌਂਪੀ ਗਈ ਇਸ ਜ਼ਿਮੇਵਾਰੀ ਨੂੰ ਤਨ ਮਨ ਨਾਲ ਨਿਭਾਵਾਂਗੀ। ਇਸ ਮੌਕੇ ਮੋਨਿਕਾ ਚੋਪਡ਼ਾ,ਰੂੱਚੀ ਗਰੋਵਰ, ਨੀਲੂ ਸਾਹੀ,ਰੀਟਾ ਰਾਣੀ, ਆਰਤੀ, ਮਨਜੀਤ ਕੌਰ,ਸਵਰਨ ਲੱਤਾ,ਮੀਨਾ ਵਰਮਾਨੀ,ਵੰਸ਼ੀਕਾ ਸ਼ਰਮਾ,ਬਲਜੀਤ ਜਨੇਜਾ,ਸੋਨੀਆ ਵਰਮਾ,ਸੰਤੋਸ਼ ਗਰੋਵਰ ਅਤੇ ਕਾਮਨੀ ਭਾਟੀਆ ਆਦਿ ਹਾਜਿਰ ਸਨ ।