ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 14 ਅਕਤੂਬਰ(ਕੁਲਜੀਤ ਢੀਂਗਰਾ/ਪ੍ਰਦੀਪ ਸ਼ਰਮਾ): ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਬਹੁਤ ਬਲ ਮਿਲਿਆ ਜਦੋਂ ਸ. ਗੁਰਪ੍ਰੀਤ ਸਿੰਘ ਮਲੂਕਾ ਦੀ ਅਗਵਾਈ ਹੇਠ ਵੱਖ-ਵੱਖ ਸਿਆਸੀ ਪਾਰਟੀਆਂ ਨੰ ਛੱਡ ਕੇ ਦੋ ਦਰਜਨ ਨੌਜਵਾਨਾਂ ਨੇ ਯੂਥ ਆਗੂ ਦੀਪਕ ਮਿੱਤਲ ਕਾਕਾ ਦੇ ਯਤਨਾਂ ਸਦਕਾ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ ਹੈ। ਜਿਨਾਂ ਵਿੱਚ ਕਾਕਾ, ਸੋਨੂੰ, ਜੋਨੀ, ਹਰੀ ਓਮ, ਅਮਨ, ਕਪਿਲ, ਮੀਆਂ, ਕਰਨੀ, ਬੌਬੀ, ਅਮਿਤ, ਯੋਧਾ, ਕਰਨ, ਕਪਿਲ, ਹੈਰੀ ਸਿੱਧੂ, ਰੋਹਿਤ ਸ਼ਰਮਾ, ਮੋਹਿਤ ਕੁਮਾਰ, ਰਾਜ ਕੁਮਾਰ, ਬੰਟੀ, ਅਮਿਤ, ਕੁਮਾਰ, ਆਮਿਰ ਖ਼ਾਨ ਆਦਿ ਸ਼ਾਮਲ ਹਨ। ਗੁਰਪ੍ਰੀਤ ਸਿੰਘ ਮਲੂਕਾ ਵੱਲੋ ਪਾਰਟੀ ਵਿੱਚ ਸ਼ਾਮਲ ਹੋਏ ਨੌਜਵਾਨਾਂ ਦਾ ਸਵਾਗਤ ਕਰਦਿਆਂ ਵਿਸਵਾਸ ਦਿਵਾਇਆ ਕਿ ਪਾਰਟੀ ਵਿਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਅੱਜ ਵਰਗ ਆਪਣੇ ਹੱਕ ਲੈਣ ਲਈ ਸ਼ੜਕਾਂ ਤੇ ਉੱਤਰਿਆ ਹੋਇਆ ਹੈ। ਕਾਂਗਰਸ ਦੇ ਰਾਜ ਦੌਰਾਨ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਉਨਾ ਸੂਬੇ ਲੋਕਾਂ ਨੂੰ ਅਪੀਲ ਕੀਤੀ ਕਿ 2022 ਦੀਆਂ ਵਿਧਾਨ ਸਭਾ ਚੋਣਾ ਦੌਰਾਨ ਅਕਾਲੀ ਬਸਪਾ ਦੇ ਹੱਕ ਵਿਚ ਫਤਵਾ ਦੇਣ ਤਾਂ ਜੋ ਸੂਬੇ ਅੰਦਰ ਅਕਾਲੀ ਦਲ ਦੀ ਸਰਕਾਰ ਬਣਾਈ ਜਾ ਸਕੇ। ਇਸ ਮੌਕੇ ਸ਼ਹਿਰੀ ਪ੍ਰਧਾਨ ਸੱਤਪਾਲ ਗਰਗ, ਹੈਪੀ ਬਾਂਸਲ, ਸੁਰਿੰਦਰ ਮਹਿਰਾਜ, ਗੁਰਤੇਜ ਸ਼ਰਮਾ, ਹਰਿੰਦਰ ਸਿੰਘ ਹਿੰਦਾ, ਗੁਰਤੇਜ ਸਿੰਘ ਬਰਾੜ, ਗੁਰਜੀਤ ਸਿੰਘ ਗਿੰਨੀ, ਸੁਸ਼ੀਲ ਕੁਮਾਰ ਆਸ਼ੂ, ਪ੍ਰਿੰਸ ਸ਼ਰਮਾ, ਆਰ.ਕੇ ਬਾਂਸਲ, ਅਰੁਣ ਕੁਮਾਰ, ਲੋਕਪਾਲ, ਮੀਡੀਆਂ ਇੰਚਾਰਜ ਰੌਕੀ ਸਿੰਘ ਆਦਿ ਹਾਜ਼ਰ ਸਨ।
851010cookie-checkਸਿਆਸੀ ਪਾਰਟੀਆਂ ਨੰ ਛੱਡ ਕੇ ਦੋ ਦਰਜਨ ਨੌਜਵਾਨ ਅਕਾਲੀ ਦਲ ਚ ਸ਼ਾਮਿਲ