ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 14 ਜੂਨ (ਭਾਰਤ ਭੂਸ਼ਣ/ਪ੍ਰਦੀਪ ਸ਼ਰਮਾਂ): ਸਥਾਨਕ ਪ੍ਰਸਿੱਧ ਸੰਕਟ ਮੋਚਨ ਸ੍ਰੀ ਬਾਲਾ ਜੀ ਮੰਦਿਰ ਦਾ 12ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਇਸ ਮੌਕੇ ਬਾਲਾ ਜੀ ਨੂੰ ਭੋਗ ਲਗਾਇਆ ਗਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਮੰਦਿਰ ਕਮੇਟੀ ਵੱਲੋਂ ਸੇਵਾ ਭਾਰਤੀ ਦੇ ਸਹਿਯੋਗ ਨਾਲ ਇੱਕ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਸਿਵਲ ਹਸਪਤਾਲ ਬਲੱਡ ਬੈਂਕ ਬਠਿੰਡਾ ਦੀ ਟੀਮ ਨੇ ਖੂਨਦਾਨੀਆਂ ਦਾ ਬਲੱਡ ਇੱਕਠਾ ਕੀਤਾ। ਇਸ ਕੈਂਪ ਵਿੱਚ 53 ਯੂਨਿਟ ਖੂਨਦਾਨ ਕੀਤਾ ਗਿਆ।
ਮੰਦਿਰ ਕਮੇਟੀ ਦੇ ਪ੍ਰਧਾਨ ਮੋਹਨ ਲਾਲ ਕੱਟੂਬਾਲੀਆਂ ਨੇ ਦੱਸਿਆ ਕਿ ਮੰਦਰ ਵਿੱਚ ਕੋਰੋਨਾ ਵੈਕਸੀਨੇਸ਼ਨ ਕੈਂਂਪ ਵੀ ਜਲਦ ਲਗਾਇਆ ਜਾਵੇਗਾ। ਮੰਦਿਰ ਵਿੱਚ ਕਰੋਨਾ ਵਾਇਰਸ ਤੋਂ ਬਚਣ ਲਈ ਇੱਕ ਆਟੋਮੈਟਿਕ ਸੈਨੇਟਾਇਜਰ ਮਸੀਨ ਲਗਾਈ ਗਈ। ਮੰਦਰ ਕਮੇਟੀ ਵੱਲੋਂ ਚੇਅਰਮੈਨ ਰਮੇਸ਼ ਸ਼ਰਮਾ, ਖਜਾਨਚੀ ਭੂਸ਼ਨ ਕੁਮਾਰ, ਪ੍ਰੈਸ ਸਕੱਤਰ ਮੋਹਿਤ ਭੰਡਾਰੀ ਨੇ ਆਏ ਹੋਏ ਮਹਿਮਾਨਾਂ ਅਤੇ ਖੂਨਦਾਨੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਥਾਨਕ ਸਿਵਲ ਹਸਪਤਾਲ ਅੰਦਰ ਖੁਨ ਦੀ ਕਮੀ ਦੇ ਚਲਦਿਆਂ ਹਰ ਇਨਸਾਨ ਨੂੰ ਖੂਨਦਾਨ ਕਰਨਾ ਚਾਹੀਦਾ ਹੈ।ਖੂਨਦਾਨੀਆਂ ਅਤੇ ਬਲੱਡ ਬੈਂਕ ਦੀ ਟੀਮ ਨੂੰ ਯਾਦਗਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਧੀਰਜ ਗਰਗ, ਅਜੈ ਜਿੰਦਲ, ਮਿਲਵਰਤਨ ਭੰਡਾਰੀ, ਜਤਿੰਦਰ ਕੁਮਾਰ ਟੋਨੀ, ਦਿਨੇਸ਼ ਕੁਮਾਰ, ਪੰਕਜ ਕੁਮਾਰ, ਰਮੇਸ਼ ਗਰਗ, ਰਜੇਸ਼ ਕੁਮਾਰ, ਬਦਰੀ ਨਾਥ ਮਿੱਤਲ, ਭਗਵਾਨ ਦਾਸ, ਵਿਨੈ ਕੁਮਾਰ, ਮੁਕੇਸ਼ ਬਾਂਸਲ, ਪ੍ਰੇਮ ਕੁਮਾਰ, ਭਾਰਤ ਭੂਸ਼ਨ, ਰਾਜੀਵ ਕੁਮਾਰ, ਤਰਸੇਮ ਜੇਠੀ, ਮੱਖਣ ਬੱਲੋ, ਅਮਨਦੀਪ ਸ਼ਰਮਾ, ਪੁਜਾਰੀ ਸੁਭਾਸ ਚੰਦਰ ਆਦਿ ਹਾਜਰ ਸਨ।