124.03 ਕਰੋੜ ਰੁਪਏ ਦੀ ਲਾਗਤ ਨਾਲ ਖੰਨਾ ਵਿਚ ਜਲ ਸਪਲਾਈ ਅਤੇ ਸੀਵਰੇਜ ਦੀ ਯੋਜਨਾਂ ਪ੍ਰਵਾਨ-ਗੁਰਕੀਰਤ ਕੋਟਲੀ।

Loading


98 ਕਿਲੋਮੀਟਰ ਸੀਵਰੇਜ, 105 ਕਿਲੋਮੀਟਰ ਜਲ ਸਪਲਾਈ ਪਾਈਪ ਲਾਈਨ ਵਿਛਾਈ ਜਾਵੇਗੀ-ਵਿਧਾਇਕ

ਖੰਨਾ, ਲੁਧਿਆਣਾ, 13 ਮਈ ਮਈ ( ਸਤ ਪਾਲ ਸੋਨੀ ) : ਸ਼ਹਿਰ ਖੰਨਾ ਦੀ ਦਹਾਕਿਆ ਤੋਂ ਵਿਕਾਸ ਦੀ ਲੀਹ ਤੋਂ ਲੱਥੀ ਗੱਡੀ ਨੂੰ ਮੁੱੜ ਲੀਹ ਤੇ ਲਿਆਉਣ ਤੇ ਸ਼ਹਿਰ ਦਾ ਸਰਵਪੱਖੀ ਵਿਕਾਸ ਕਰਨ ਲਈ ਪੰਜਾਬ ਸਰਕਾਰ ਨੇ ਵਿਆਪਕ ਯੋਜਨਾਂ ਉਲਿਕੀ ਹੈ ਜਿਸਦੇ ਪਹਿਲੇ ਪੜਾਹ ਵਿਚ 124.03 ਕਰੋੜ ਰੁਪਏ ਦੀ ਲਾਗਤ ਨਾਲ ਸਮੁੱਚੇ ਸ਼ਹਿਰ ਵਿਚ ਜਲ ਸਪਲਾਈ ਅਤੇ ਸੀਵਰੇਜ ਦੀ ਸਹੂਲਤ ਦਿੱਤੀ ਜਾਵੇਗੀ ਜਿਸ ਨਾਲ ਖੰਨਾ ਸ਼ਹਿਰ ਦੇ ਲੋਕਾਂ ਦੀ ਕਈ ਸਾਲਾ ਦੀ ਮੰਗ ਪੂਰੀ ਹੋ ਜਾਵੇਗੀ।
ਇਹ ਪ੍ਰਗਟਾਵਾਂ ਖੰਨਾ ਤੋਂ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਅੱਜ ਇਥੇ ਸਿਟੀ ਸੈਂਟਰ ਵਿਚ ਪੱਤਰਕਾਰਾਂ ਨਾਲ ਇਕ ਵਿਸੇਸ ਗੱਲਬਾਤ ਦੋਰਾਨ ਕੀਤਾ। ਉਨਾ ਨੇ ਕਿਹਾ ਕਿ ਖੰਨਾ ਸ਼ਹਿਰ ਦੇ ਲੋਕ ਪਿਛਲੇ ਕਾਫੀ ਸਮੇਂ ਤੋਂ ਸ਼ਹਿਰੀ ਬੁਨਿਆਦੀ ਸਹੂਲਤਾ ਨੂੰ ਤਰਸੇ ਹੋਏ ਸਨ ਅਤੇ ਅਸੀਂ ਚੋਣਾ ਦੋਰਾਨ ਇਹ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ਤੇ ਖੰਨਾ ਸ਼ਹਿਰ ਦਾ ਨਕਸ਼ ਨੁਹਾਰ ਸੰਵਾਰਿਆ ਜਾਵੇਗਾ ਜਿਸਦੇ ਲਈ ਪੰਜਾਬ ਸਰਕਾਰ ਨੇ ਕਈ ਵਿਆਪਕ ਯੋਜਨਾਵਾਂ ਉਲੀਕੀਆਂ ਹਨ ਇਨਾਂ ਵਿਕਾਸ ਕਾਰਜਾਂ ਦੇ ਮੁਕੰਮਲ ਹੋ ਜਾਣ ਉਪਰੰਤ ਖੰਨਾ ਦੇਸ਼ ਦੇ ਵਿਕਸੀਤ ਸ਼ਹਿਰਾਂ ਵਿਚ ਸ਼ੂਮਾਰ ਹੋ ਜਾਵੇਗਾ। ਜਿਥੇ ਦੇ ਨਿਵਾਸੀਆਂ ਨੂੰ ਸਾਰੀਆਂ ਬੁਨਿਆਦੀ ਸਹੂਲਤਾ ਉਪਲੱਬਧ ਹੋਣਗੀਆਂ।
ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ 124.03 ਕਰੋੜ ਰੁਪਏ ਸਰਕਾਰ ਦੀ ਅਮ੍ਰਿਤਾ ਸਕੀਮ ਅਧੀਨ ਖਰਚ ਹੋਣਗੇ ਜਿਸ ਵਿਚੋਂ 75 ਕਰੋੜ ਰੁਪਏ ਸ਼ਹਿਰ ਵਿਚ ਸੀਵਰੇਜ ਅਤੇ ਪੀਣ ਵਾਲੇ ਪਾਣੀ ਦੀਆਂ ਲਾਈਨਾਂ ਵਿਛਾਉਣ ਉਤੇ ਖਰਚ ਕੀਤੇ ਜਾਣਗੇ ਇਸ ਨਾਲ 98 ਕਿਲੋਮੀਟਰ ਸੀਵਰੇਜ ਪਾਈਪ ਲਾਈਨ ਅਤੇ 105 ਕਿਲੋਮੀਟਰ ਜਲ ਸਪਲਾਈ ਪਾਈਪ ਲਾਈਨ ਸਮੁੱਚੇ ਸ਼ਹਿਰ ਵਿਚ ਵਿਛਾਈ ਜਾਵੇਗੀ। ਉਨਾਂ ਨੇ ਹੋਰ ਦੱਸਿਆ ਕਿ ਇਸ ਯੋਜਨਾਂ ਅਧੀਨ ਸ਼ਹਿਰ ਵਿਚ 2.28 ਕਰੋੜ ਰੁਪਏ ਦੀ ਲਾਗਤ ਨਾਲ 9 ਟਿਊਬੈਲ ਲਗਾਏ ਜਾਣਗੇ ਅਤੇ 3.77 ਕਰੋੜ ਰੁਪਏ ਦੀ ਲਾਗਤ ਨਾਲ ਪਾਣੀ ਸਟੋਰ ਕਰਨ ਵਾਲੀਆਂ 5 ਟੈਕੀਆਂ ਨਵੀਆਂ ਬਣਾਈਆਂ ਜਾਣਗੀਆਂ ਇਨਾਂ 5 ਵਾਟਰ ਸਟੋਰੇਜ ਟੈਕ ਵਿਚੋ 2 ਟੈਕ 2 ਲੱਖ ਗੈਲਨ ਸਮਰੱਥਾ ਵਾਲੇ ਅਤੇ 3 ਟੈਕ ਇਕ ਲੱਖ ਗੈਲਨ ਸਮਰੱਥਾ ਵਾਲੇ ਹੋਣਗੇ।  ਕੋਟਲੀ ਨੇ ਦੱਸਿਆ ਕਿ ਇਸ ਸਮੁੱਚੇ ਸਿਸਟਮ ਨੂੰ ਕੰਟਰੋਲ ਕਰਨ ਦੇ ਲਈ ਨਗਰ ਕੋਸ਼ਲ ਦਫਤਰ ਵਿਚ 3.43 ਕਰੋੜ ਰੁਪਏ ਦੀ ਲਾਗਤ ਨਾਲ ਇਕ ਕੰਪਿਊਟਰ ਆਟੋਮੈਟੀਕ ਕੰਟਰੋਲਰ ਸਿਸਟਮ ਸਥਾਪਿਤ ਕੀਤਾ ਜਾਵੇਗਾ। ਜਿਥੋ ਸਮੁੱਚੇ ਨਗਰ ਦੀ ਜਲ ਸਪਲਾਈ ਅਤੇ ਸੀਵਰੇਜ ਦੀ ਨਿਗਰਾਨੀ ਅਤੇ ਰੱਖ ਰਖਾਊ ਕੀਤਾ ਜਾਵੇਗਾ। ਇਸ ਦੇ ਮੁਕੰਮਲ ਹੋ ਜਾਣ ਨਾਲ ਖੰਨਾ ਸ਼ਹਿਰ ਦੀ ਜਲ ਸਪਲਾਈ ਅਤੇ ਸੀਵਰੇਜ ਦੀ ਸਮੱਸਿਆ 100 ਪ੍ਰਤੀਸ਼ਤ ਖਤਮ ਹੋ ਜਾਵੇਗੀ ਅਤੇ ਇਹ ਸ਼ਹਿਰ 100 ਪ੍ਰਤੀਸ਼ਤ ਜਲ ਸਪਲਾਈ ਅਤੇ ਸੀਵਰੇਜ ਦੀ ਸਹੂਲਤ ਵਾਲਾ ਸ਼ਹਿਰ ਬਣ ਜਾਵੇਗਾ। ਉਨਾ ਕਿਹਾ ਕਿ ਇਸਦੇ ਮੁਕੰਮਲ ਹੋਣ ਉਪਰੰਤ ਸਹਿਰ ਦੀਆਂ ਗਲੀਆਂ ਨਾਲੀਆਂ ਰੋਸ਼ਨੀ ਸਫਾਈ ਆਦਿ ਦੀ ਇਕ ਵਿਆਪਕ ਯੋਜਨਾਂ ਉਲੀਕੀ ਜਾਵੇਗੀ ਤਾਂ ਜੋ ਖੰਨਾ ਸ਼ਹਿਰ ਦੇ ਲੋਕ ਇਕ ਵਿਕਸੀਤ ਸ਼ਹਿਰ ਵਾਸੀਆਂ ਨੂੰ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਮਾਣ ਸਕਣ।
ਇਸ ਮੋਕੇ ਨਗਰ ਕੋਸ਼ਲ ਪ੍ਰਧਾਨ ਵਿਕਾਸ ਮਹਿਤਾ, ਬਲਾਕ ਕਾਂਗਰਸ ਪ੍ਰਧਾਨ ਜਤਿੰਦਰ ਪਾਠਕ, ਅਸੋਕ ਕੁਮਾਰ ਤਿਵਾੜੀ, ਸੀਵਰੇਜ ਬੋਰਡ ਦੇ ਉਪ ਮੰਡਲ ਅਫਸਰ  ਰਜਿੰਦਰ ਕੁਮਾਰ ਨੰਦਾ, ਕੋਸ਼ਲਰ ਸੁਨੀਲ ਕੁਮਾਰ ਨੀਟਾ, ਵਿੱਕੀ ਮਸ਼ਾਲ, ਗੁਰਮੇਲ ਸਿੰਘ ਕਾਲਾ, ਸ੍ਰੀ ਮੋਹਨ ਸਿੰਘ, ਸ੍ਰੀ ਜੱਸੀ ਕਾਲੀ ਰਾਊ, ਸ੍ਰੀ ਗੁਰਮੀਤ ਨਾਗਪਾਲ, ਸ੍ਰੀ ਸੁਰਿੰਦਰ ਬਾਵਾ, ਰਵਿੰਦਰ ਬੱਬੂ, ਅਮਰ, ਭੱਟੀਆ, ਵੇਦ ਪ੍ਰਕਾਸ਼ ਅਤੇ ਹੋਰ ਪੱਤਵੰਤੇ ਵੱਡੀ ਗਿਣਤੀ ਵਿਚ ਹਾਜਰ ਸਨ।

18590cookie-check124.03 ਕਰੋੜ ਰੁਪਏ ਦੀ ਲਾਗਤ ਨਾਲ ਖੰਨਾ ਵਿਚ ਜਲ ਸਪਲਾਈ ਅਤੇ ਸੀਵਰੇਜ ਦੀ ਯੋਜਨਾਂ ਪ੍ਰਵਾਨ-ਗੁਰਕੀਰਤ ਕੋਟਲੀ।

Leave a Reply

Your email address will not be published. Required fields are marked *

error: Content is protected !!