ਜ਼ਿਲਾ ਲੁਧਿਆਣਾ ਦੀਆਂ 35 ਪੇਂਡੂ ਡਿਸਪੈਂਸਰੀਆਂ ਦੀ ਇੱਕੋ ਵੇਲੇ ਅਚਨਚੇਤ ਚੈਕਿੰਗ

Loading

ਚੈਕਿੰਗ ਦੌਰਾਨ 10 ਡਾਕਟਰ ਅਤੇ 15 ਹੋਰ ਕਰਮਚਾਰੀ ਗੈਰ ਹਾਜ਼ਰ ਮਿਲੇ

ਭਵਿੱਖ ਵਿੱਚ ਵੀ ਅਜਿਹੀਆਂ ਚੈਕਿੰਗਾਂ ਜਾਰੀ ਰਹਿਣਗੀਆਂ-ਸਹਾਇਕ ਕਮਿਸ਼ਨਰ (ਸ਼ਿਕਾਇਤਾਂ)
ਲੁਧਿਆਣਾ, 8 ਮਈ ( ਸਤ ਪਾਲ ਸੋਨੀ ) : ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਸਮੇਂ ਦੌਰਾਨ ਪ੍ਰਾਪਤ ਹੋਈਆਂ ਹਦਾਇਤਾਂ ਅਤੇ ਪ੍ਰਦੀਪ ਕੁਮਾਰ ਅਗਰਵਾਲ, ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਕੀਤੇ ਗਏ ਹੁਕਮਾਂ ਦੀ ਪਾਲਣਾ ਵਿੱਚ ਜ਼ਿਲਾ ਲੁਧਿਆਣਾ ਦੀਆਂ 35 ਪੇਂਡੂ ਡਿਸਪੈਂਸਰੀਆਂ ਦੀ ਚੈਕਿੰਗ ਵੱਖ-ਵੱਖ ਅਧਿਕਾਰੀਆਂ ਵੱਲੋਂ ਵੱਲੋ ਇੱਕੋ ਵੇਲੇ ਸਵੇਰੇ ਕਰਵਾਈ ਗਈ। ਇਸ ਚੈਕਿੰਗ ਦੌਰਾਨ 10 ਰੂਰਲ ਮੈਡੀਕਲ ਅਫ਼ਸਰ ਅਤੇ 15 ਹੋਰ ਕਰਮਚਾਰੀ ਗੈਰ ਹਾਜ਼ਰ ਮਿਲੇ।
ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਕਨੂੰ ਗਰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਚੈਕਿੰਗ 35 ਪੇਂਡੂ ਡਿਸਪੈਂਸਰੀਆਂ ਵਿੱਚ ਇੱਕੋ ਸਮੇਂ ਕੀਤੀ ਗਈ, ਜਿਸ ਦੌਰਾਨ 10 ਰੂਰਲ ਮੈਡੀਕਲ ਅਫ਼ਸਰ, 8 ਏ. ਐੱਨ. ਐੱਮਜ਼ ਅਤੇ 7 ਫਾਰਮਾਸਿਸਟ ਗੈਰ-ਹਾਜ਼ਰ ਪਾਏ ਗਏ। ਇਹ ਚੈਕਿੰਗ ਵੱਖ-ਵੱਖ ਨਾਇਬ ਤਹਿਸੀਲਦਾਰਾਂ ਅਤੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰਾਂ ਵੱਲੋਂ ਕੀਤੀ ਗਈ।
ਚੈਕਿੰਗ ਕੀਤੀਆਂ ਗਈਆਂ ਡਿਸਪੈਂਸਰੀਆਂ ਵਿਚ ਪਿੰਡ ਮਕਸੂਦੜਾ, ਸਿਹੌੜਾ, ਕੱਦੋਂ, ਰਛੀਨ, ਰਾਮਗੜ ਸਰਦਾਰਾਂ, ਆਲਮਗੀਰ, ਸੰਗੋਵਾਲ, ਖਹਿਰਾ ਬੇਟ, ਥਰੀਕੇ, ਇਯਾਲੀ ਖੁਰਦ, ਜੱਸੀਆਂ, ਬੱਗਾ ਖੁਰਦ, ਘੁੰਗਰਾਣਾ, ਸਹੌਲੀ, ਰਾਏਪੁਰ, ਬੂਥਗੜ, ਦਾਉ ਮਾਜਰਾ, ਧਨਾਨਸੂ, ਮੰਗਲੀ ਉੱਚੀ, ਖਾਕਟ, ਕਿਲਾ ਰਾਏਪੁਰ, ਜੱਸੋਵਾਲ, ਸੀੜਾ, ਟਿੱਬਾ, ਹੇਰਾਂ, ਸਿੱਧਵਾਂ ਖੁਰਦ, ਕੰਨੀਆਂ, ਭੂੰਦੜੀ, ਭੈਣੀ ਸਾਹਿਬ, ਬਰਮਾ, ਚੋਹੜੀਆ ਬੇਟ, ਹਿੱਸੋਵਾਲ, ਨੱਥੋਵਾਲ, ਭੈਣੀ ਦਰੇੜਾਂ, ਹਲਵਾਰਾ ਸ਼ਾਮਿਲ ਹਨ।
ਉਨਾਂ ਕਿਹਾ ਕਿ ਗੈਰ ਹਾਜ਼ਰ ਪਾਏ ਗਏ ਇਨਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਖ਼ਿਲਾਫ਼ ਵਿਭਾਗੀ ਕਾਰਵਾਈ ਕਰਨ ਲਈ ਸੰਬੰਧਤ ਵਿਭਾਗਾਂ ਨੂੰ ਲਿਖਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਸਰਕਾਰੀ ਡਿਊਟੀ ਪ੍ਰਤੀ ਕੁਤਾਹੀ ਕਿਸੇ ਵੀ ਹੀਲੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਦੀ ਅਗਵਾਈ ਵਿੱਚ ਜ਼ਿਲਾ ਲੁਧਿਆਣਾ ਵਿੱਚ ਦਫ਼ਤਰੀ ਅਤੇ ਸਮੇਂ ਦੀ ਪਾਬੰਦੀ ਨੂੰ ਬਣਾਈ ਰੱਖਣ ਲਈ ਭਵਿੱਖ ਵਿੱਚ ਵੀ ਅਜਿਹੀਆਂ ਚੈਕਿੰਗਾਂ ਜਾਰੀ ਰਹਿਣਗੀਆਂ।

18150cookie-checkਜ਼ਿਲਾ ਲੁਧਿਆਣਾ ਦੀਆਂ 35 ਪੇਂਡੂ ਡਿਸਪੈਂਸਰੀਆਂ ਦੀ ਇੱਕੋ ਵੇਲੇ ਅਚਨਚੇਤ ਚੈਕਿੰਗ

Leave a Reply

Your email address will not be published. Required fields are marked *

error: Content is protected !!