ਹੈਬੋਵਾਲ ਵਿਖੇ ਬਾਇਓ ਸੀ.ਐਨ.ਜੀ. ਪੈਦਾ ਕਰਨ ਲਈ ਸੁਧਾਰ ਕੀਤਾ ਗਿਆ ਬਾਇਓ ਗੈਸ ਪਲਾਂਟ, ਇੱਕ ਹੋਰ ਜਮਾਲਪੁਰ ਵਿਖੇ- ਕਾਹਨ ਸਿੰਘ ਪਨੂੰ

Loading

ਲੁਧਿਆਣਾ 24 ਨਵੰਬਰ ਨਵੰਬਰ  ( ਸਤ ਪਾਲ ਸੋਨੀ ) :  ਲੁਧਿਆਣਾ ਵਿੱਚ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ (ਪੇਡਾ) ਦੁਆਰਾ ਸਥਾਪਿਤ ਬਾਇਓ ਗੈਸ ਪਲਾਂਟ ਜੋ ਕਿ ਬਾਇਓ ਸੀਐਨਜੀ ਪੈਦਾ ਕਰੇਗਾ ਜੋ ਸ਼ਹਿਰ ਦੇ ਉਦਯੋਗਾਂ ਵਿੱਚ ਇੱਕ ਸਾਫ ਬਾਲਣ ਵਜੋਂ ਵਰਤਿਆ ਜਾਏਗਾ।  ਕਾਹਨ ਸਿੰਘ ਪਨੂੰ ਚੇਅਰਮੈਨ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਇਸ ਗੱਲ ਦਾ ਜਾਇਜ਼ਾ ਲੈਣ ਲਈ ਇਸ ਸਹੂਲਤ ਦਾ ਦੌਰਾ ਕੀਤਾ ਕਿ ਕਿਵੇਂ ਹੈਬੋਵਾਲ ਡੇਅਰੀ ਕੰਪਲੈਕਸ ਵਿੱਚੋਂ ਨਿਕਲੇ ਸਾਰੇ ਗਊ ਗੋਬਰ ਨੂੰ ਵਾਤਾਵਰਣ ਪੱਖੀ ਢੰਗ ਨਾਲ ਵਰਤਿਆ ਜਾ ਸਕਦਾ ਹੈ। ਪੇਡਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਬਾਇਓ-ਗੈਸ ਪਲਾਂਟ ਲਈ ਹੁਣ 150 ਟਨ ਗਊ ਗੋਬਰ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਲਈ ਨਵੇਂ ਪਲਾਂਟ 235 ਮੀਟਰਿਕ ਟਨ ਗੋਬਰ ਦੀ ਵਰਤੋਂ ਕਰੇਗਾ ਅਤੇ ਇਹ ਪੂਰੇ ਖੇਤਰ ਦੀ ਸਫਾਈ ਵਿੱਚ ਮੱਦਦ ਕਰੇਗਾ।
ਜਮਾਲਪੁਰ ਡੇਅਰੀ ਕੰਪਲੈਕਸ ਵਿਖੇ ਗੋਹੇ ਦੇ ਪ੍ਰਬੰਧਨ ਦੇ ਮੁੱਦੇ ‘ਤੇ ਚਰਚਾ ਕਰਦੇ ਹੋਏ  ਪਨੂੰ ਨੇ ਦੱਸਿਆ ਕਿ ਇਕ ਸਮਾਨ ਸਮਰੱਥਾ ਵਾਲੇ ਬਾਇਓ ਸੀਐਨਜੀ ਪਲਾਂਟ ਉੱਥੇ ਸਥਾਪਿਤ ਕੀਤਾ ਜਾ ਰਿਹਾ ਹੈ, ਜਿਸ ਲਈ ਟੈਂਡਰ ਜਾਰੀ ਕੀਤਾ ਜਾ ਚੁੱਕਾ ਹੈ ਅਤੇ ਪੀ.ਪੀ.ਸੀ.ਬੀ. ਇਸਦੇ ਅਮਲ ‘ਤੇ ਲਗਾਤਾਰ ਨਿਗਰਾਨੀ ਕਰ ਰਹੀ ਹੈ।
ਪ੍ਰਦੀਪ ਗੁਪਤਾ, ਮੁੱਖ ਵਾਤਾਵਰਣ ਇੰਜੀਨੀਅਰ, ਲੁਧਿਆਣਾ ਅਤੇ  ਅਨੂਪਮ ਨੰਦਾ, ਸੀਨੀਅਰ ਮੈਨੇਜਰ ਪੇਡਾ ਨੇ ਬੁੱਢੇ ਨਾਲੇ ਵਿੱਚ ਠੋਸ ਅਤੇ ਤਰਲ ਪਦਾਰਥ ਨਿਕਾਸ ਕਰਨ ਸਮੇਤ ਡਾਇਰੀ ਕੰਪਲੈਕਸ ਵਿੱਚ ਸ਼ਾਮਲ ਵੱਖ-ਵੱਖ ਮੁੱਦਿਆਂ ਬਾਰੇ ਮੀਟਿੰਗ ਵਿੱਚ ਜਾਣਕਾਰੀ ਦਿੱਤੀ।

8560cookie-checkਹੈਬੋਵਾਲ ਵਿਖੇ ਬਾਇਓ ਸੀ.ਐਨ.ਜੀ. ਪੈਦਾ ਕਰਨ ਲਈ ਸੁਧਾਰ ਕੀਤਾ ਗਿਆ ਬਾਇਓ ਗੈਸ ਪਲਾਂਟ, ਇੱਕ ਹੋਰ ਜਮਾਲਪੁਰ ਵਿਖੇ- ਕਾਹਨ ਸਿੰਘ ਪਨੂੰ

Leave a Reply

Your email address will not be published. Required fields are marked *

error: Content is protected !!