ਹੁਣ ਹੋਟਲ, ਢਾਬਿਆਂ ਅਤੇ ਖਾਧ ਪਦਾਰਥਾਂ ਦੀ ਵਿਕਰੀ ਕਰਨ ਵਾਲੇ ਕਾਰੋਬਾਰਾਂ ਦੀ ਅੰਦਰੂਨੀ ਸਫਾਈ ਸੰਬੰਧੀ ਦਰਜਾਬੰਦੀ ਕਰਵਾਉਣੀ ਲਾਜ਼ਮੀ

Loading

 

ਆਨਲਾਈਨ ਆਰਡਰ ਲੈ ਕੇ ਘਰਘਰ ਖਾਣਾ ਮੁਹੱਈਆ ਕਰਾਉਣ ਵਾਲੀਆਂ ਕੰਪਨੀਆਂ ਨੂੰ ਵੀ ਹਦਾਇਤ ਕੀਤੀ ਜਾਵੇਡਿਪਟੀ ਕਮਿਸ਼ਨਰ

ਲੁਧਿਆਣਾ, 4 ਸਤੰਬਰ ( ਸਤ ਪਾਲ  ਸੋਨੀ) : (ਸੂਬਾ ਵਾਸੀਆਂ ਨੂੰ ਚੰਗੀ ਸਿਹਤ, ਸਾਫ਼ ਵਾਤਾਵਰਣ ਅਤੇ ਤੰਦਰੁਸਤ ਜੀਵਨ ਮੁਹੱਈਆ ਕਰਾਉਣ ਲਈ ਸ਼ੁਰੂ ਕੀਤੇ ਗਏਮਿਸ਼ਨ ਤੰਦਰੁਸਤ ਪੰਜਾਬਅਧੀਨ ਕੰਮ ਕਰ ਰਹੇ ਵੱਖਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਦੀ ਅੱਜ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਦੀ ਅਗਵਾਈ ਵਿੱਚ ਉਨਾਂ ਦੇ ਦਫ਼ਤਰ ਵਿਖੇ ਮੀਟਿੰਗ ਹੋਈ, ਜਿਸ ਵਿੱਚ ਦੱਸਿਆ ਗਿਆ ਕਿ ਹੁਣ ਹੋਟਲ, ਢਾਬਿਆਂ ਅਤੇ ਖਾਧ ਪਦਾਰਥਾਂ ਦੀ ਵਿਕਰੀ ਕਰਨ ਵਾਲੇ ਕਾਰੋਬਾਰਾਂ ਦੀ ਅੰਦਰੂਨੀ ਸਫਾਈ (ਹਾਈਜੀਨ) ਸੰਬੰਧੀ ਦਰਜਾਬੰਦੀ (ਰੇਟਿੰਗ) ਕਰਵਾਉਣੀ ਲਾਜ਼ਮੀ ਹੈ ਇਸ ਸੰਬੰਧੀ ਜ਼ਿਲਾ ਸਿਹਤ ਅਫ਼ਸਰ ਡਾ. ਅੰਦੇਸ਼ ਕੌਰ ਕੰਗ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਹੁਣ ਉਕਤ ਕਾਰੋਬਾਰ ਸਥਾਨਾਂ ਨੂੰ ਆਪਣੀ ਅੰਦਰੂਨੀ ਸਫਾਈ ਸੰਬੰਧੀ ਰੇਟਿੰਗ ਕਰਾਉਣੀ ਲਾਜ਼ਮੀ ਕੀਤੀ ਗਈ ਹੈ ਹੁਣ ਤੱਕ ਜ਼ਿਲਾ ਲੁਧਿਆਣਾ ਦੇ 10 ਵੱਡੇ ਕਾਰੋਬਾਰੀਆਂ ਨੇ ਤਾਂ ਆਪਣੀ ਰੇਟਿੰਗ ਕਰਵਾ ਲਈ ਹੈ ਜਦਕਿ ਬਾਕੀ ਕਾਰੋਬਾਰਾਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਇਹ ਰੇਟਿੰਗ ਕਰਵਾ ਲੈਣ ਰੇਟਿੰਗ ਕਰਵਾਉਣ ਦੀ ਆਖ਼ਰੀ ਮਿਤੀ 31 ਅਕਤੂਬਰ, 2019 ਹੈ ਇਸ ਸੰਬੰਧੀ ਕਾਰੋਬਾਰੀ ਸਿਹਤ ਵਿਭਾਗ ਨਾਲ ਸੰਪਰਕ ਕਰ ਸਕਦੇ ਹਨ ਜਾਂ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਨਿੱਜੀ ਏਜੰਸੀਆਂ ਤੋਂ ਵੀ ਇਹ ਰੇਟਿੰਗ ਕਰਵਾਈ ਜਾ ਸਕਦੀ ਹੈ ਇਸੇ ਤਰਾਂ ਹਰੇਕ ਕਾਰੋਬਾਰੀ ਨੂੰ ਆਪਣੀ ਰਜਿਸਟਰੇਸ਼ਨ ਕਰਵਾ ਕੇ ਲਾਇਸੰਸ ਲੈਣਾ ਵੀ ਲਾਜ਼ਮੀ ਹੈ

ਇਸ ਸੰਬੰਧੀ ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਸਿਹਤ ਵਿਭਾਗ ਇਹ ਯਕੀਨੀ ਬਣਾਵੇ ਕਿ ਜੋ ਵੀ ਕਾਰੋਬਾਰੀ ਖਾਧ ਪਦਾਰਥਾਂ ਦਾ ਕਾਰੋਬਾਰ ਕਰਦੇ ਹਨ, ਉਨਾਂ ਦੀ ਰੇਟਿੰਗ ਜ਼ਰੂਰ ਹੋਈ ਹੋਵੇ ਜੋ ਨਹੀਂ ਕਰਵਾਉਂਦੇ ਉਨਾਂ ਖ਼ਿਲਾਫ਼ ਸਖ਼ਤ ਵਿਭਾਗੀ ਕਾਰਵਾਈ ਆਰੰਭੀ ਜਾਵੇ ਉਨਾਂ ਕਿਹਾ ਕਿ ਜਿਹੜੀਆਂ ਕੰਪਨੀਆਂ ਆਨਲਾਈਨ ਖਾਣੇ ਦੇ ਆਰਡਰ ਲੈ ਕੇ ਲੋਕਾਂ ਦੇ ਘਰਾਂ ਤੱਕ ਖਾਣਾ ਮੁਹੱਈਆ ਕਰਵਾਉਂਦੀਆਂ ਹਨ, ਉਨਾਂ ਨੂੰ ਵੀ ਸਖ਼ਤ ਹਦਾਇਤ ਕੀਤੀ ਜਾਵੇ ਕਿ ਉਹ ਉਨਾਂ ਕਾਰੋਬਾਰੀਆਂ ਤੋਂ ਹੀ ਖਾਣਾ ਆਰਡਰ ਕਰਾਉਣ ਜੋ ਉਕਤ ਰੇਟਿੰਗ ਪ੍ਰਾਪਤ ਹਨ ਡਿਪਟੀ ਕਮਿਸ਼ਨਰ  ਅਗਰਵਾਲ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਨਲਾਈਨ ਜਾਂ ਦਸਤੀ ਖਾਣਾ ਮੰਗਵਾਉਣ ਜਾਂ ਖਾਣ ਤੋਂ ਪਹਿਲਾਂ ਸੰਬੰਧਤ ਹੋਟਲ, ਰੈਸਟੋਰੈਂਟ ਜਾਂ ਦੁਕਾਨ ਦੀ ਸਫਾਈ ਸੰਬੰਧੀ ਰੇਟਿੰਗ ਜਾਣਨੀ ਜ਼ਰੂਰੀ ਬਣਾਉਣ

ਇਸ ਮੌਕੇ ਡਿਪਟੀ ਕਮਿਸ਼ਨਰ  ਅਗਰਵਾਲ ਨੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਵੱਖਵੱਖ ਵਿਭਾਗਾਂ ਵੱਲੋਂ ਕੀਤੀ ਜਾ ਰਹੀ ਕਾਰਗੁਜ਼ਾਰੀ ਦੀ ਸਮੀਖਿਆ ਵੀ ਕੀਤੀ ਉਨਾਂ ਹਦਾਇਤ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਨੂੰ ਸਫ਼ਲ ਕਰਨ ਲਈ ਕੋਈ ਵੀ ਕਸਰ ਬਾਕੀ ਨਾ ਛੱਡੀ ਜਾਵੇ ਉਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਸਬਜ਼ੀ ਮੰਡੀਆਂ ਆਦਿ ਦੀ ਵੀ ਚੈਕਿੰਗ ਕਰਨ ਦੀ ਹਦਾਇਤ ਕੀਤੀ ਮੀਟਿੰਗ ਵਿੱਚੋਂ ਗੈਰਹਾਜ਼ਰ ਰਹਿਣ ਵਾਲੇ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ () ਡਾ. ਰਿਸ਼ੀਪਾਲ ਸਿੰਘ ਤੋਂ ਇਲਾਵਾ ਵੱਖਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ

46090cookie-checkਹੁਣ ਹੋਟਲ, ਢਾਬਿਆਂ ਅਤੇ ਖਾਧ ਪਦਾਰਥਾਂ ਦੀ ਵਿਕਰੀ ਕਰਨ ਵਾਲੇ ਕਾਰੋਬਾਰਾਂ ਦੀ ਅੰਦਰੂਨੀ ਸਫਾਈ ਸੰਬੰਧੀ ਦਰਜਾਬੰਦੀ ਕਰਵਾਉਣੀ ਲਾਜ਼ਮੀ
error: Content is protected !!