ਹੁਣ ਥਾਂ-ਥਾਂ ਧਰਨੇ/ਮੁਜ਼ਾਹਰੇ ਜਾਂ ਰੈਲੀਆਂ ਆਦਿ ਨਹੀਂ ਹੋ ਸਕਣਗੇ

Loading

ਪੁਲਿਸ ਕਮਿਸ਼ਨਰ ਵੱਲੋਂ ਪਾਬੰਦੀ ਹੁਕਮ ਜਾਰੀ

ਲੁਧਿਆਣਾ, 2 ਮਈ ( ਸਤ ਪਾਲ ਸੋਨੀ ) : ਵੱਖ-ਵੱਖ ਥਾਵਾਂ ‘ਤੇ ਧਰਨੇ/ਮੁਜ਼ਾਹਰੇ ਜਾਂ ਰੈਲੀਆਂ ਆਦਿ ਕਰਨ ਨਾਲ ਆਮ ਜਨਤਾ ਨੂੰ ਆਉਂਦੀ ਮੁਸ਼ਕਿਲ ਅਤੇ ਸਰਕਾਰੀ ਕੰਮ ਕਾਰ ਵਿੱਚ ਪੈਂਦੇ ਵਿਘਨ ਨੂੰ ਧਿਆਨ ਵਿੱਚ ਰੱਖਦਿਆਂ ਸਿਰਫ਼ ਨਿਰਧਾਰਤ ਜਗਾ ‘ਤੇ ਹੀ ਧਰਨੇ/ਮੁਜ਼ਾਹਰੇ ਜਾਂ ਰੈਲੀਆਂ ਆਦਿ ਕਰਨ ਸੰਬੰਧੀ ਹੁਕਮ ਜਾਰੀ ਕੀਤੇ ਗਏ ਹਨ।
ਇਸ ਸੰਬੰਧੀ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੇ ਜਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਹੁਕਮ ਜਾਰੀ ਕਰਦਿਆਂ ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਨਿਰਧਾਰਤ ਜਗਾ ਸੈਕਟਰ-39-ਏ, ਸਾਹਮਣੇ ਵਰਧਮਾਨ ਮਿੱਲ, ਚੰਡੀਗੜ ਸੜਕ, ਲੁਧਿਆਣਾ ਤੋਂ ਬਿਨਾ ਹੋਰ ਥਾਵਾਂ ‘ਤੇ ਧਰਨੇ/ਮੁਜ਼ਾਹਰੇ ਜਾਂ ਰੈਲੀਆਂ ਆਦਿ ਕਰਨ, ਮਾਰੂ ਹਥਿਆਰ ਤੇ ਅਗਜਨੀ ਵਾਲੇ ਤਰਲ ਪਦਾਰਥ ਨਾਲ ਲੈ ਕੇ ਚੱਲਣ ‘ਤੇ ਤੁਰੰਤ ਪਾਬੰਦੀ ਲਗਾ ਦਿੱਤੀ ਹੈ। ਇਹ ਹੁਕਮ ਅਗਲੇ ਦੋ ਮਹੀਨੇ ਜਾਰੀ ਰਹਿਣਗੇ।

17630cookie-checkਹੁਣ ਥਾਂ-ਥਾਂ ਧਰਨੇ/ਮੁਜ਼ਾਹਰੇ ਜਾਂ ਰੈਲੀਆਂ ਆਦਿ ਨਹੀਂ ਹੋ ਸਕਣਗੇ

Leave a Reply

Your email address will not be published. Required fields are marked *

error: Content is protected !!