![]()

ਲੁਧਿਆਣਾ, 1 ਜਨਵਰੀ ( ਸਤ ਪਾਲ ਸੋਨੀ ) : ਵੱਖ-ਵੱਖ ਥਾਵਾਂ ‘ਤੇ ਧਰਨੇ/ਮੁਜ਼ਾਹਰੇ ਜਾਂ ਰੈਲੀਆਂ ਆਦਿ ਕਰਨ ਨਾਲ ਆਮ ਜਨਤਾ ਨੂੰ ਆਉਂਦੀ ਮੁਸ਼ਕਿਲ ਅਤੇ ਸਰਕਾਰੀ ਕੰਮ ਕਾਰ ਵਿੱਚ ਪੈਂਦੇ ਵਿਘਨ ਨੂੰ ਧਿਆਨ ਵਿੱਚ ਰੱਖਦਿਆਂ ਸਿਰਫ਼ ਨਿਰਧਾਰਤ ਜਗਾ ‘ਤੇ ਹੀ ਧਰਨੇ/ਮੁਜ਼ਾਹਰੇ ਜਾਂ ਰੈਲੀਆਂ ਆਦਿ ਕਰਨ ਸੰਬੰਧੀ ਹੁਕਮ ਜਾਰੀ ਕੀਤੇ ਗਏ ਹਨ।
ਇਸ ਸੰਬੰਧੀ ਪੁਲਿਸ ਕਮਿਸ਼ਨਰ ਸ੍ਰੀ ਆਰ. ਐੱਨ. ਢੋਕੇ ਨੇ ਜਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਹੁਕਮ ਜਾਰੀ ਕਰਦਿਆਂ ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਨਿਰਧਾਰਤ ਜਗਾ ਸੈਕਟਰ-39-ਏ, ਸਾਹਮਣੇ ਵਰਧਮਾਨ ਮਿੱਲ, ਚੰਡੀਗਡ਼ ਰੋਡ, ਲੁਧਿਆਣਾ ਤੋਂ ਬਿਨਾ ਹੋਰ ਥਾਵਾਂ ‘ਤੇ ਧਰਨੇ/ਮੁਜ਼ਾਹਰੇ ਜਾਂ ਰੈਲੀਆਂ ਆਦਿ ਕਰਨ, ਮਾਰੂ ਹਥਿਆਰ ਤੇ ਅਗਜਨੀ ਵਾਲੇ ਤਰਲ ਪਦਾਰਥ ਨਾਲ ਲੈ ਕੇ ਚੱਲਣ ‘ਤੇ ਤੁਰੰਤ ਪਾਬੰਦੀ ਲਗਾ ਦਿੱਤੀ ਹੈ।
105400cookie-checkਹੁਣ ਥਾਂ-ਥਾਂ ਧਰਨੇ/ਮੁਜ਼ਾਹਰੇ ਜਾਂ ਰੈਲੀਆਂ ਆਦਿ ਨਹੀਂ ਹੋ ਸਕਣਗੇ