ਹਿੰਦੁਸਤਾਨ  ਦੇ ਵਜੂਦ ਨੂੰ ਬਚਾਉਣ ਲਈ ਰੋਕਣਾ ਪਵੇਗਾ ਸਿਆਸੀ ਨਫਰਤ ਦਾ ਤੂਫਾਨ  :  ਅਰਸ਼ਦ ਮਦਨੀ 

Loading

ਜੇਲਾਂ ਗਵਾਹ ਹਨ ਕਿ ਦੇਸ਼ ਨੂੰ ਗੁਲਾਮੀ ਤੋਂ ਅਜ਼ਾਦ ਕਰਵਾਉਣ ਵਿੱਚ ਕਿਸ ਮਜਹਬ ਦਾ ਕਿੰਨਾ ਯੋਗਦਾਨ  :  ਸ਼ਾਹੀ ਇਮਾਮ

ਇੱਕ ਬਰਤਨ ਵਿੱਚ ਪਾਣੀ ਪੀ ਕੇ ਵੱਖ-ਵੱਖ ਧਰਮਾਂ ਦੇ ਪ੍ਰਤੀਨਿਧੀਆਂ ਨੇ ਇੱਕ ਰਾਸ਼ਟਰ ਅਤੇ ਸਰਵਧਰਮ ਇੱਕ ਜੁੱਟਤਾ ਦਾ ਦਿੱਤਾ ਸੁਨੇਹਾ

ਲੁਧਿਆਣਾ, 2 ਦਸੰਬਰ (ਸਤ ਪਾਲ ਸੋਨੀ ) :  ਹਿੰਦੁਸਤਾਨ ‘ ਚ ਹਿੰਦੂ-ਮੁਸਲਮਾਨ-ਸਿੱਖ-ਈਸਾਈ  ਦੇ ਨਾਮ ਤੇ ਫੈਲਾਏ ਜਾ ਰਹੇ ਸਰਕਾਰੀ ਨਫਰਤ  ਦੇ ਬੀਜਾਂ  ਦੇ ਅਸਰ ਨੂੰ ਘੱਟ ਕਰਣ ਲਈ ਅਮਨ-ਏ-ਮੁਹੱਬਤ ਦਾ ਪੈਗਾਮ ਲੈ ਕੇ ਲੁਧਿਆਣਾ ਦੀ ਸਰਜਮੀਂ ਦਾਣਾ ਮੰਡੀ ਵਿੱਖੇ ਆਯੋਜਿਤ ਰਾਸ਼ਟਰੀ ਏਕਤਾ ਸੰਮੇਲਨ ਵਾਲੀ  ਥਾਂ ਤੇ ਮੰਚ ਤੇ ਪੰਹੁਚੇ ਜਮੀਯਤ-ਏ-ਉਲੇਮਾ ਹਿੰਦ  ਦੇ ਸਦਰ  (ਪ੍ਰਧਾਨ) ਸਈਅਦ ਹਜਰਤ ਮੌਲਾਨਾ ਅਰਸ਼ਦ ਮਦਨੀ ਦਾ ਹਜਾਰਾਂ ਹਾਜਰੀਨ ਨੇ ਨਾਰਾ-ਏ-ਤਕਬੀਰ  ਦੇ ਗਗਨਚੁੰਬੀ ਨਾਅਰਿਆਂ ਦੇ ਨਾਲ  ਸਵਾਗਤ ਕੀਤਾ । ਝੰਡਾ ਲਹਿਰਾਉਣ ਉਪਰੰਤ ਮੰਚ ਤੋਂ ਹਜਾਰਾਂ ਲੋਕਾਂ ਦਾ ਇਸਤਕਬਾਲ ਕਰਦੇ ਹੋਏ ਸਈਅਦ ਹਜਰਤ ਮੌਲਾਨਾ ਅਰਸ਼ਦ ਮਦਨੀ ਨੇ ਜਮੀਯਤ-ਏ-ਉਲੇਮਾ ਹਿੰਦ  ਦੇ ਜਨਮ ਸਾਲ 1919 ਤੋਂ1947 ਤੱਕ ਜਮੀਅਤ-ਏ- ਉਲੇਮਾ ਹਿੰਦ  ਵੱਲੋਂ  ਅਜਾਦੀ ਦੀ ਲਡ਼ਾਈ ਵਿੱਚ ਦਿੱਤੇ ਯੋਗਦਾਨ ਤੇ ਚਰਚਾ ਕਰਦੇ ਹੋਏ ਕਿਹਾ ਕਿ ਹਿੰਦੂ – ਮੁਸਲਮਾਨ ਅਤੇ ਸਿੱਖਾਂ ਸਹਿਤ ਹਰ ਭਾਰਤੀ ਨੇ ਕੁਰਬਾਨੀਆਂ ਦੇ ਕੇ ਦੇਸ਼ ਨੂੰ ਆਜ਼ਾਦ ਕਰਵਾਇਆ । ਕਾਂਗਰਸ ਨੂੰ ਦੇਸ਼  ਦੇ ਬੰਟਵਾਰੇ ਲਈ ਜਿੰਮੇਂਦਾਰ ਦੱਸਦੇ ਹੋਏ ਉਨਾਂ ਨੇ ਕਿਹਾ ਕਿ ਗਾਂਧੀ- ਨਹਿਰੂ ਸਰੀਖੇ ਨੇਤਾਵਾਂ ਨੇ ਬੰਟਵਾਰੇ ਤੇ ਦਸਤਖਤ ਕਰਕੇ ਆਜ਼ਾਦੀ ਲਈ ਮਰ ਮਿਟਣ ਵਾਲੇ ਮੁਸਲਮਾਨਾਂ – ਸਿੱਖਾਂ ਅਤੇ ਹਿੰਦੁਆਂ ਦੀਆਂ ਪਗਡ਼ਿਆਂ ਪੈਰਾਂ ਵਿੱਚ ਰੋਲ ਕੇ ਰੱਖ ਦਿੱਤੀਆਂ । ਕੁੱਝ ਲੋਕਾਂ ਨੇ ਪਾਕਿਸਤਾਨ ਨੂੰ ਮੁਸਲਮਾਨਾਂ ਦਾ ਹਿੱਸਾ ,  ਹਿੰਦੁਸਤਾਨ ਨੂੰ ਹਿੰਦੁਆਂ ਦਾ ਹਿੱਸਾ ਦੱਸਿਆ  ।  ਮਗਰ ਦੇਸ਼ ਭਗਤ ਮੁਸਲਮਾਨਾਂ ਨੇ ਆਪਣੀ ਸਰਜਮੀਂ ਨੂੰ ਹਿੰਦੁਸਤਾਨ ਨੂੰ ਆਪਣਾ ਘਰ ਦੱਸ ਕੇ ਦੇਸ਼ ਛਡਣ ਤੋਂ ਮਨਾਂ ਕਰ ਦਿੱਤਾ । ਪਿਛਲੇ ਸਾਢੇ ਚਾਰ ਸਾਲ ਵਿੱਚ ਕੇਂਦਰ ਵਿੱਚ ਸਤਾਸੀਨ ਲੋਕਾਂ ਨੇ ਰਾਜਨਿਤਿਕ ਲਾਭ ਲਈ ਮੰਦਿਰ  – ਮਸਜਿਦ  ਦੇ ਨਾਮ ਤੇ ਨਫਰਤ  ਦੇ ਬੀਜ  ਪਾਕੇ ਸਾੰਪ੍ਰਦਾਇਕਤਾ ਦਾ ਖੇਡ ਸ਼ੁਰੂ ਕਰਕੇ ਹਿੰਦੂ – ਮੁਸਲਮਾਨ ਨੂੰ ਵੰਡਣ  ਦੇ ਯਤਨ ਸ਼ੁਰੁ ਕੀਤੇ । ਜੇਕਰ ਅਸੀ ਲੋਕਾਂ ਨੇ ਮਿਲਕੇ ਦਿੱਲੀ  ਦੇ ਗਲਿਆਰਿਆਂ  ਤੋਂ ਉਠ ਰਹੇ ਨਫਰਤ  ਦੇ ਤੂਫਾਨ ਨੂੰ ਨਾਂ ਰੋਕਿਆ ਤਾਂ ਨਾਂ ਹੀ ਹਿੰਦੁਸਤਾਨ ਬਚੇਗਾ ਨਾਂ ਹੀਂ ਸੈਕਿਊਲਜਰਮ ਬਚੇਗਾ । ਇਸ ਦੌਰਾਨ ਉਨਾਂ ਨੇ ਆਸਾਮ ਵਿੱਚ ਡੀ – ਵੋਟਰ ਲਿਸਟ ,  ਸਾਮਾਨ ਸਿਵਲ ਕੋਡ ਰਾਹੀਂ ਸਾਮਾਜਿਕ ਹਫਡ਼ਾ ਤਫਰੀ  ਫੈਲਾਉਣ ਤੇ ਵੀ ਵਿਸਤਾਰ ਪੂਰਵਕ ਚਰਚਾ ਕੀਤੀ ।

ਸੰਮੇਲਨ ਵਿੱਚ ਬਤੋਰ ਮੁੱਖ ਮਹਿਮਾਨ ਸ਼ਾਮਿਲ ਹੋਏ ਪੰਜਾਬ  ਦੇ ਸ਼ਾਹੀ ਇਮਾਮ ਮੋਲਾਨਾ ਹਬੀਬ -ਉਰ – ਰਹਿਮਾਨ ਸਾਨੀ ਲੁਧਿਆਣਵੀ ਨੇ ਲੁਧਿਆਣਾ ਦੀ ਸਰਜਮੀਂ ਤੇ ਪਹਿਲੀ ਵਾਰ ਪਧਾਰੇ ਮੌਲਾਨਾ ਸਈਅਦ ਅਰਸ਼ਦ ਮਦਨੀ ਸਾਹਿਬ ਦਾ ਸਵਾਗਤ ਕਰਦੇ ਹੋਏ ਮਦਨੀ ਪਰਿਵਾਰ  ਵੱਲੋਂ ਜੰਗੇ ਆਜਾਦੀ ਵਿੱਚ ਦਿੱਤੀਆਂ ਗਈ ਕੁਰਬਾਨੀਆਂ ਨੂੰ ਸਲਾਮ ਕੀਤਾ । ਉਨਾਂ ਨੇ ਆਜ਼ਾਦੀ ਵਿੱਚ ਮੁਸਲਮਾਨਾਂ  ਦੇ ਯੋਗਦਾਨ ਤੇ ਚਰਚਾ ਕਰਦੇ ਹੋਏ ਕਿਹਾ ਕਿ ਹਿੰਦੁਸਤਾਨ ਦੀਆਂ ਜੇਲਾਂ ਗਵਾਹ ਹਨ ਕਿ ਆਪਣੀ ਮਾਤਰੀਭੂਮੀ ਨੂੰ ਗੁਲਾਮੀ ਦੀਆਂ ਜੰਜੀਰਾਂ ਤੋਂ ਅਜ਼ਾਦ ਕਰਵਾਉਣ ਵਿੱਚ ਕਿਸ ਮਜਹਬ ਦਾ ਕਿੰਨਾ ਯੋਗਦਾਨ ਹੈ । ਮੰਦਿਰ – ਮਸਜਿਦ  ਦੇ ਨਾਮ ਤੇ ਦੇਸ਼ ਵਿੱਚ ਉੱਠੇ ਰਾਜਨਿਤਿਕ ਤੂਫਾਨ ਤੇ ਮੌਲਾਨਾ ਨੇ ਕਿਹਾ ਕਿ ਕੇਂਦਰ ਵਿੱਚ ਸਤਾਸੀਨ ਲੋਕ ਸ਼ਾਇਦ ਭੁਲ ਗਏ ਕਿ ਮੁਸਲਮਾਨ ਵੋਟ  ਦੇ ਬਿਨਾਂ ਉਨਾਂ ਦਾ ਵਜੂਦ ਨਹੀਂ ਹੈ । ਮੁਸਲਮਾਨ ਸਮਾਜ ਦੀ ਦੇਸ਼ ਭਗਤੀ ਨੂੰ ਸ਼ਕ ਦੀ ਨਜ਼ਰ ਨਾਲ ਦੇਖਣ  ਦੀਆਂ ਕੋਸ਼ਿਸ਼ਾਂ ਤੇ ਉਨਾਂ ਨੇ ਕਿਹਾ ਕਿ ਮੁਸਲਮਾਨ ਸਮਾਜ ਨੇ ਹੀ ਸਭ ਤੋਂ ਪਹਿਲਾਂ ਡੰਕਾ ਵਜਾ ਕੇ   ਆਜ਼ਾਦੀ ਦਾ ਬਿਗਲ ਵਜਾਇਆ ਸੀ । 1933 ਵਿੱਚ ਅੰਗਰੇਜ਼ੀ ਹਕੂਮਤ ਵੱਲੋਂ ਸਟੇਸ਼ਨਾਂ ਤੇ ਲਗਾਏ ਹਿੰਦੂ ਅਤੇ ਮੁਸਲਮਾਨ ਪਾਣੀ  ਦੇ ਵੱਖ – ਵੱਖ ਘਡ਼ਿਆਂ ਨੂੰ ਦੇਸ਼ ਭਰ ‘ਚ ਤੋਡ਼ਨ ਦਾ ਸਿਹਰਾ ਮਜਲਿਸ – ਅਹਿਰਾਰ – ਹਿੰਦ ਨੂੰ ਦਿੱਤਾ ।  ਉਥੇ ਹੀ ਉਨਾਂ ਨੇ ਮੰਚ ਤੇ ਮੌਜੂਦ ਵੱਖ-ਵੱਖ ਧਰਮ ਦੇ ਲੋਕਾਂ ਨੂੰ ਇੱਕ ਹੀ ਬੋਤਲ ਵਿੱਚ ਪਾਣੀ ਪਿਆ ਕੇ ਅੰਤ ਵਿੱਚ ਆਪ ਉਸ ਪਾਣੀ ਨੂੰ ਪੀਕੇ ਕਰ ਆਪਸੀ ਪ੍ਰੇਮ ਅਤੇ ਭਾਈਚਾਰੇ ਨੂੰ ਮਜਬੂਤ ਕਰ ਸਾਂਪ੍ਰਦਾਇਕਤਾ ਦਾ ਖੇਡ ਖੇਡਣ ਵਾਲੀਆਂ ਨੂੰ ਮੁੰਹ ਤੋਡ਼ ਜਵਾਬ ਦਿੱਤਾ । ਵਾਲਮੀਕਿ ਸਮਾਜ ਤੋਂ ਪਧਾਰੇ ਦਰਸ਼ਨ ਰਤਨ ਰਾਵਣ ਨੇ ਕਿਹਾ ਕਿ ਦੇਸ਼ ਤੇ ਸਤਾਸੀਨ ਲੋਕਾਂ ਨੇ ਵੱਢੀਆਂ ਕੰਪਨੀਆਂ ਨੂੰ ਸਿੱਖਿਆ, ਹੈਲਥ ਦੀ ਕਮਾਨ ਸੌਂਪਕੇ ਈਸਟ ਇੰਡਿਆ ਕੰਪਨੀ ਦੀ ਤਰਜ ਤੇ ਕਾਰਜ ਕਰ ਰਹੇ ਹਨ । ਹਿੰਦੂ ਸਮਾਜ  ਦੇ ਪ੍ਰਤੀਨਿਧੀ ਸਵਾਮੀ  ਦਯਾਨੰਦ ਸਰਸਵਤੀ ਨੇ ਕਿਹਾ ਕਿ ਹਿੰਦੂ – ਮੁਸਲਮਾਨ – ਸਿੱਖ – ਈਸਾਈ ਇੱਕ ਸਨ ,  ਇੱਕ ਹਨ ਅਤੇ ਇੱਕ ਹੀ ਰਹਿਣਗੇ । ਐਸਜੀਪੀਸੀ ਮੈਂਬਰ ਸੁਖਦੇਵ ਸਿੰਘ  ਭੌਰ ਨੇ ਕਿਹਾ ਕਿ ਰਾਸ਼ਟਰੀ ਏਕਤਾ ਨੂੰ ਖ਼ਤਰਾ ਘੱਟਗਿਣਤੀਆਂ ਤੋਂ ਨਹੀ ਸਗੋਂ ਦੇਸ਼ ਨੂੰ ਤੋਡ਼ਨ ਵਾਲੀਆਂ ਤਾਕਤਾਂ ਤੋਂ ਹੈ । ਬਾਬਾ ਲੱਖਾ ਸਿੰਘ  ਨਾਨਕਸਰ ਵਾਲਿਆਂ ਦਾ ਸੁਨੇਹਾ ਲੈ ਕੇ ਸਮੇਲਨ ਵਿੱਚ ਪੰਹੁਚੇ ਅਮਰਜੀਤ ਸਿੰਘ  ਗੁਲਸ਼ਨ ਨੇ ਪੈਗੰਬਰ ਹਜਰਤ ਮੁਹੰਮਦ  ਸਾਹਿਬ ਅਤੇ ਬਾਬਾ ਨਾਨਕ  ਦੇ ਸੁਨੇਹੇ ਨੂੰ ਇੱਕ ਦੱਸਦੇ ਹੋਏ ਕਿਹਾ ਕਿ ਦੋਹਾਂ ਨੇ ਮਨੁੱਖਤਾ ਦਾ ਸੁਨੇਹਾ ਦਿੱਤਾ । ਐਸਜੀਪੀਸੀ ਦੀ ਪ੍ਰਚਾਰ ਕਮੇਟੀ  ਦੇ ਮੈਂਬਰ ਅਤੇ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ  ਦੇ ਪ੍ਰਮੁੱਖ ਸੇਵਾਦਾਰ ਪ੍ਰਿਤਪਾਲ ਸਿੰਘ  ਨੇ ਗੁਰਆੂਂ ਪੀਰਾਂ ਦੀ ਧਰਤੀ ਪੰਜਾਬ ਤੇ ਹਿੰਦੂ – ਮੁਸਲਮਾਨ – ਸਿੱਖ – ਇਸਾਈ  ਦੇ ਪ੍ਰੇਮ ਨੂੰ ਵੱਖ-ਵੱਖ  ਫੁੱਲਾਂ ਦਾ ਗੁਲਦਸਤਾ ਦੱਸਿਆ । ਘੱਟ ਗਿਣਤੀ ਕਮਿਸ਼ਨ  ਦੇ ਚੇਅਰਮੈਨ ਅਤੇ ਈਸਾਈ ਧਰਮ  ਦੇ ਪ੍ਰਤਿਨਿਧਤਾ ਕਰਨ ਵਾਲੇ ਮੁੰਨਵਰ ਮਸੀਹ ਨੇ ਵੰਡੋ ਤੇ ਰਾਜ ਕਰੋ ਦੀ ਨਿਤੀ ਅਪਨਾਉਣ ਵਾਲੀਆਂ ਤੋਂ  ਸੁਚੇਤ ਕੀਤਾ । ਜਮੀਅਤ – ਏ – ਉਲੇਮਾ ਹਿੰਦ ਦੀ ਪੰਜਾਬ ਇਕਾਈ ਦੇ ਉਪ-ਪ੍ਰਧਾਨ ਮੁਫਤੀ ਖਲੀਲ ਸਾਹਿਬ ਨੇ ਵੀ ਏਕਤਾ ਅਤੇ ਅਨੇਕਤਾ ਦਾ ਸੁਨੇਹਾ ਦੇਕੇ ਮਿਲਜੁਲ ਕੇ ਰਹਿਣ ਦੀ ਅਪੀਲ ਕੀਤੀ ।  ਸਮੇਲਨ  ਦੇ ਕੰਨਵੀਨਰ ਮੁਫਤੀ ਇਰਤੀਕਾਉਲ ਹਸਨ ਨੇ ਰਾਸ਼ਟਰੀ ਸਮੇਲਨ ਦੀ ਸਫਲਤਾ ਅਤੇ ਆਯੋਜਨ ਵਿੱਚ ਸਹਿਯੋਗ ਕਰਣ ਵਾਲਿਆਂ ਅਤੇ ਸੰਮੇਲਨ ਵਿੱਚ ਪਧਾਰੇ ਮਹਿਮਾਨਾਂ ਦਾ ਸ਼ੁਕਰਾਣਾ ਕੀਤਾ ।

ਸਮਾਗਮ ਨੂੰ ਸੰਬੋਧਨ ਕਰਦਿਆਂ ਕਮਿਸ਼ਨ ਦੇ ਮੈਂਬਰ ਅਬਦੁੱਲ ਸ਼ਕੂਰ ਮਾਂਗਟ ਨੇ ਕਿਹਾ ਕਿ ਦੇਸ਼ ਵਿੱਚੋਂ ਨਸਲੀ ਕੱਟਡ਼ਵਾਦ ਖਤਮ ਕਰਨ ਅਤੇ ਅਮਨ-ਸ਼ਾਂਤੀ ਤੇ ਭਾਈਚਾਰਕ ਸਾਂਝ ਹੋਰ ਮਜਬੂਤ ਕਰਨ ਨਾਲ ਨਾ ਕੇਵਲ ਦੇਸ਼ ਵਿੱਚ ਸਾਂਤੀ ਬਣੀ ਰਹੇਗੀ, ਬਲਕਿ ਦੇਸ਼ ਬਹੁਤ ਤੇਜ਼ੀ ਨਾਲ ਹਰ ਖੇਤਰ ਵਿੱਚ ਵਿਕਾਸ ਕਰੇਗਾ। ਉਨਾਂ ਕਿਹਾ ਕਿ ਦੇਸ਼ ਵਿੱਚ ਸਦੀਆਂ ਤੋਂ ਸਾਰੇ ਧਰਮਾਂ ਅਤੇ ਨਸਲਾਂ ਦੇ ਲੋਕ ਆਪਸੀ ਪਿਆਰ ਅਤੇ ਮਿਲਵਰਤਣ ਨਾਲ ਰਹਿੰਦੇ ਆ ਰਹੇ ਹਨ, ਇਸ ਸਾਂਝ ਨੂੰ ਤੋਡ਼ਨ ਦੀਆਂ ਯਤਨਾਂ ਨੂੰ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ।

29520cookie-checkਹਿੰਦੁਸਤਾਨ  ਦੇ ਵਜੂਦ ਨੂੰ ਬਚਾਉਣ ਲਈ ਰੋਕਣਾ ਪਵੇਗਾ ਸਿਆਸੀ ਨਫਰਤ ਦਾ ਤੂਫਾਨ  :  ਅਰਸ਼ਦ ਮਦਨੀ 

Leave a Reply

Your email address will not be published. Required fields are marked *

error: Content is protected !!