ਹਲਕਾ ਲੁਧਿਆਣਾ ਦੇ ਉਮੀਦਵਾਰਾਂ ਦੇ ਚੋਣ ਖਰਚੇ ਦਾ ਮਿਲਾਣ, ਤਿੰਨ ਉਮੀਦਵਾਰ ਨਾ ਪਹੁੰਚੇ

Loading

ਖਰਚਾ ਮਿਲਾਣ ਨਾ ਕਰਾਉਣ ਵਾਲੇ ਉਮੀਦਵਾਰਾਂ ਦੀਆਂ ਪ੍ਰਵਾਨਗੀਆਂ ਹੋਣਗੀਆਂ ਰੱਦ

ਲੁਧਿਆਣਾ, 7 ਮਈ  (ਸਤ ਪਾਲ  ਸੋਨੀ)  :   ਆਗਾਮੀ ਲੋਕ ਸਭਾ ਚੋਣਾਂ-2019 ਦੌਰਾਨ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰਤੇ ਕੀਤੇ ਜਾ ਰਹੇ ਖਰਚੇ ਦਾ ਮਿਲਾਣ ਕਰਾਉਣ ਲਈ ਅੱਜ ਸਥਾਨਕ ਬਚਤ ਭਵਨ ਵਿਖੇ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ, ਜਿਸ ਵਿੱਚ ਵੱਖਵੱਖ ਉਮੀਦਵਾਰਾਂ ਦੇ ਖਰਚਾ ਏਜੰਟਾਂ ਨੇ ਆਪਣੇ ਖਰਚਾ ਰਜਿਸਟਰ ਦਾ ਸ਼ੈਡੋ ਰਜਿਸਟਰ ਨਾਲ ਮਿਲਾਣ ਕਰਵਾਇਆ ਅੱਜ ਦੀ ਇੰਸਪੈਕਸ਼ਨ ਦੌਰਾਨ ਤਿੰਨ ਉਮੀਦਵਾਰ ਜਾਂ ਉਨਾਂ ਦੇ ਏਜੰਟ ਨਾ ਪਹੁੰਚੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜਗਰਾਂਉ)-ਕਮਨੋਡਲ ਅਫ਼ਸਰ ਸਵੀਪ ਗਤੀਵਿਧੀਆਂ  ਨੀਰੂ ਕਤਿਆਲ ਗੁਪਤਾ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂਤੇ ਚੋਣ ਰਹੇ ਉਮੀਦਵਾਰਾਂ ਦਾ ਖਰਚਾ ਵੋਟਾਂ ਤਿੰਨ ਵਾਰ ਚੈੱਕ ਹੋਣਾ ਹੁੰਦਾ ਹੈ ਅੱਜ ਪਹਿਲੇ ਗੇੜ ਦੇ ਖਰਚੇ ਦਾ ਮਿਲਾਣ ਕੀਤਾ ਗਿਆ ਹੈ ਇਸੇ ਤਰਾਂ ਹੁਣ ਮਿਤੀ 11 ਅਤੇ 16 ਮਈ ਨੂੰ ਵੀ ਇਹ ਮਿਲਾਣ ਕੀਤਾ ਜਾਵੇਗਾ ਅੱਜ ਨਾ ਪਹੁੰਚਣ ਵਾਲੇ ਉਮੀਦਵਾਰਾਂ ਵਿੱਚ ਸਮਾਜ ਅਧਿਕਾਰ ਕਲਿਆਣ ਪਾਰਟੀ ਦੇ ਪ੍ਰਦੀਪ ਬਾਵਾ, ਭਾਰਤ ਪ੍ਰਭਾਤ ਪਾਰਟੀ ਦੇ ਬਲਜੀਤ ਸਿੰਘ ਅਤੇ ਹਿੰਦੂ ਸਮਾਜ ਪਾਰਟੀ ਦੇ ਰਾਜਿੰਦਰ ਘਈ ਸ਼ਾਮਿਲ ਹਨ  ਨੀਰੂ ਕਤਿਆਲ ਗੁਪਤਾ  ਨੇ ਸਪੱਸ਼ਟ ਕੀਤਾ ਗਿਆ ਕਿ ਜੋ ਉਮੀਦਵਾਰ ਜਾਂ ਉਨਾਂ ਦੇ ਖਰਚਾ ਏਜੰਟ ਅੱਜ ਮਿਤੀ 7 ਮਈ ਨੂੰ ਖਰਚਾ ਮਿਲਾਣ ਕਰਾਉਣ ਨਹੀਂ ਆਏ, ਉਨਾਂ ਨੂੰ ਰਿਟਰਨਿੰਗ ਅਧਿਕਾਰੀ ਵੱਲੋਂ ਨੋਟਿਸ ਜਾਰੀ ਕੀਤਾ ਜਾਵੇਗਾ ਅਤੇ ਉਨਾਂ ਨੂੰ ਹਦਾਇਤ ਕੀਤੀ ਜਾਵੇਗੀ ਕਿ ਉਹ ਅਗਲੀ ਇੰਸਪੈਕਸ਼ਨ ਜੋ ਕਿ 11 ਮਈ ਨੂੰ ਹੋਣੀ ਹੈ, ਵਿੱਚ ਪਹੁੰਚਣਾ ਯਕੀਨੀ ਬਣਾਉਣ ਜੇਕਰ ਉਹ ਅਗਲੀ ਇੰਸਪੈਕਸ਼ਨ ਵਿੱਚ ਵੀ ਹਾਜ਼ਰ ਨਹੀਂ ਹੁੰਦੇ ਤਾਂ ਉਨਾਂ ਨੂੰ ਚੋਣ ਪ੍ਰਚਾਰ ਸੰਬੰਧੀ ਵਾਹਨ ਵਰਤਣ ਲਈ ਜਾਰੀ ਕੀਤੀਆਂ ਗਈਆਂ ਸਾਰੀਆਂ ਪ੍ਰਵਾਨਗੀਆਂ ਰੱਦ ਕਰ ਦਿੱਤੀਆਂ ਜਾਣਗੀਆਂ ਇਸ ਤੋਂ ਇਲਾਵਾ ਭਾਰਤੀ ਦੰਡਾਵਲੀ ਦੀ ਧਾਰਾ 171-ਆਈ ਤਹਿਤ ਅਦਾਲਤ ਵਿੱਚ ਮਾਮਲਾ ਵੀ ਦਰਜ ਕੀਤਾ ਜਾਵੇਗਾ

ਨੀਰੂ ਕਤਿਆਲ ਗੁਪਤਾ ਨੇ ਦੱਸਿਆ ਕਿ ਰਿਟਰਨਿੰਗ ਅਫ਼ਸਰ ਵੱਲੋਂ ਵਿਸ਼ੇਸ਼ ਮੀਟਿੰਗ ਉਮੀਦਵਾਰਾਂ ਨੂੰ ਚੋਣ ਪ੍ਰਚਾਰ ਲਈ ਚੋਣ ਕਮਿਸ਼ਨ ਵੱਲੋਂ ਮਿੱਥੀ ਗਈ ਖਰਚਾ ਸੀਮਾ, ਕੀਤੇ ਜਾਣ ਵਾਲੇ ਖਰਚੇ ਦਾ ਹਿਸਾਬਕਿਤਾਬ ਰੱਖਣ, ਸਮੇਂਸਮੇਂ ਸਿਰ ਖਰਚਾ ਰਜਿਸਟਰ ਦੀ ਸਬੰਧਤ ਖਰਚਾ ਨਿਗਰਾਨ ਕੋਲ ਚੈਕਿੰਗ ਕਰਵਾਉਣ ਆਦਿ ਬਾਰੇ ਮੁਕੰਮਲ ਜਾਣਕਾਰੀ ਸਾਂਝੀ ਕੀਤੀ ਗਈ ਸੀ  ਨੀਰੂ ਕਤਿਆਲ ਗੁਪਤਾ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਜੇਕਰ ਕਿਸੇ ਉਮੀਦਵਾਰ ਦੇ ਖ਼ਿਲਾਫ਼ ਕੋਈ ਅਪਰਾਧਕ ਮਾਮਲਾ ਦਰਜ ਹੈ ਤਾਂ ਉਸ ਬਾਰੇ ਵੀ ਉਮੀਦਵਾਰ ਨੂੰ ਪ੍ਰਿੰਟ ਮੀਡੀਆ ਅਤੇ ਇਲੈਕਟ੍ਰੋਨਿਕਸ ਮੀਡੀਆ ਵਿੱਚ ਤਿੰਨਤਿੰਨ ਵਾਰ (ਅਲੱਗਅਲੱਗ ਮਿਤੀ ਨੂੰ) ਬਕਾਇਦਾ ਇਸ਼ਤਿਹਾਰ ਦੇ ਕੇ ਵੋਟਰਾਂ ਨੂੰ ਦੱਸਣਾ ਜ਼ਰੂਰੀ ਹੈ  

39400cookie-checkਹਲਕਾ ਲੁਧਿਆਣਾ ਦੇ ਉਮੀਦਵਾਰਾਂ ਦੇ ਚੋਣ ਖਰਚੇ ਦਾ ਮਿਲਾਣ, ਤਿੰਨ ਉਮੀਦਵਾਰ ਨਾ ਪਹੁੰਚੇ
error: Content is protected !!