ਹਲਕਾ ਲੁਧਿਆਣਾ ਪੂਰਬੀ ਦੇ 409 ਦਿਵਿਆਂਗ ਵਿਅਕਤੀਆਂ ਨੂੰ 33 ਲੱਖ ਰੁਪਏ ਦੀ ਸਹਾਇਤਾ ਸਮੱਗਰੀ ਦੀ ਵੰਡ

Loading

ਲੁਧਿਆਣਾ 5 ਮਾਰਚ ( ਸਤ ਪਾਲ ਸੋਨੀ ) :  – ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਦੇ ਵਿਸ਼ੇਸ਼ ਉਪਰਾਲੇ ਸਦਕਾ ਭਾਰਤ ਸਰਕਾਰ ਦੇ ਸਮਾਜਿਕ ਨਿਆਇਕ ਅਤੇ ਸਸ਼ਕਤੀਕਰਨ ਮੰਤਰਾਲੇ ਵੱਲੋਂ ਅੱਜ ਸੈਕਟਰ -39 ਏ ਚੰਡੀਗੜ ਰੋਡ ਤੇ ਸਥਿਤ ਕਮਿਉਨਟੀ ਸੈਂਟਰ ਵਿੱਚ ਅੰਗਹੀਣਾਂ ਦੇ ਜੀਵਨ ਨੂੰ ਸੁਖਾਲਾ ਬਨਾਉਣ ਲਈ ਸਹਾਇਕ ਉਪਕਰਨ ਵੰਡੇ ਗਏ।ਇਸ ਮੋਕੇ ਤੇ ਰਵਨੀਤ ਸਿੰਘ ਬਿੱਟੂ ਐਮ.ਪੀ. ਅਤੇ ਹਲਕਾ ਪੂਰਬੀ ਦੇ ਵਿਧਾਇਕ ਸੰਜੇ ਤਲਵਾੜ ਵਿਸ਼ੇਸ ਰੂਪ ਵਿੱਚ ਸ਼ਾਮਲ ਹੋਏ।ਇਸ ਮੋਕੇ ‘ਤੇ ਇਨਾਂ ਨੇ ਅੰਗਹੀਣ ਵਿਅਕਤੀਆ ਨੂੰ ਸਹਾਇਕ ਉਪਕਨ ਵੰਡੇ।ਇਸ ਕੈਪ ਵਿੱਚ 82 ਟਰਾਈਸਾਈਕਲ, 43 ਵੀਲ ਚੇਅਰ, 8 ਐਮ.ਆਰ.ਕਿੱਟ, 4ਕਰਚ, 3 ਰੋਲੈਟਰ, 119 ਸਮਾਰਟ ਕੇਨ, 75 ਸਮਾਰਟ ਫੋਨ, 11 ਵਾਕਿੰਗ ਸਟਿੱਕ, 34 ਬਰੈਲ ਕਿੱਟ, 28ਡੈਜ਼ੀ ਪਲੈਅਰ, 88  ਸੁਣਨ ਵਾਲੀਆਂ ਮਸ਼ੀਨਾਂ, 528 ਬੈਟਰੀਆਂ ਵੰਡੀਆਂ ਗਈਆਂ। ਇਸ ਕੈਪ ਵਿੱਚ ਵੰਡੇ ਗਏ ਸਾਰੇ ਸਮਾਨ ਦੀ ਕੁੱਲ ਕੀਮਤ ਲਗਭਗ 3309802 (33 ਲੱਖ ਨੌਂ ਹਜ਼ਾਰ ਅੱਠ ਸੌ ਦੋ) ਰੁਪਏ ਬਣਦੀ ਹੈ।ਕੈਪ ਵਿੱਚ ਕੁੱਲ 409ਅੰਗਹੀਣ ਲੋਕਾਂ ਨੂੰ ਬੁਲਾ ਕੇ ਇਹ ਸਮਾਨ ਵੰਡਿਆ ਗਿਆ। ਇਸ ਮੌਕੇ ਬਿੱਟੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਰੇ ਵਰਗਾਂ ਦੇ ਲੋਕਾਂ ਦੀ ਭਲਾਈ ਲਈ ਸਿਰ ਤੋੜ ਯਤਨ ਕੀਤੇ ਜਾ ਰਹੇ ਹਨ। ਪਰ ਦਿਵਿਆਂਗ ਲੋਕਾਂ ਦੀ ਭਲਾਈ ਲਈ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਹੈ।

 ਇਸ ਪ੍ਰੋਗਰਾਮ ਵਿੱਚ ਜ਼ਿਲਾ ਮਹਿਲਾ ਪ੍ਰਧਾਨ ਲੀਨਾ ਟਪਾਰੀਆ, ਕੋਂਸਲਰ ਵਨੀਤ ਭਾਟਿਆ, ਕੋਂਸਲਰ ਹਰਜਿੰਦਰ ਪਾਲ ਲਾਲੀ, ਕੋਂਸਲਰ ਰਾਜੂ ਅਰੌੜਾ, ਕੋਂਸਲਰ ਸੰਦੀਪ ਕੁਮਾਰੀ, ਕੋਂਸਲਰ ਮਨੀਸ਼ਾ ਟਪਾਰੀਆ , ਕੋਂਸਲਰ ਪੱਲਵੀ ਵਿਨਾਇਕ, ਕੋਂਸਲਰ ਸੁਖਦੇਵ ਬਾਵਾ, ਕੋਂਸਲਰ ਕੁਲਦੀਪ ਜੰਡਾ, ਕੋਂਸਲਰ ਉਮੇਸ਼ ਸਰਮਾਂ, ਕੋਂਸਲਰ ਨਰੇਸ਼ ਉੱਪਲ, ਕੋਂਸਲਰ ਕੰਚਨ ਮਲਹੋਤਰਾ, ਸਾਬਕਾ ਕੋਂਸਲਰ ਵਰਿੰਦਰ ਸਹਿਗਲ, ਸਾਬਕਾ ਕੋਂਸਲਰ ਆਸ਼ਾ ਗਰਗ, ਕੋਂਸਲਰ ਪਤੀ ਮੋਨੂੰ ਖਿੰਡਾ, ਕੋਂਸਲਰ ਪਤੀ ਹੈਪੀ ਰੰਧਾਵਾ, ਕੋਂਸਲਰ ਪਤੀ ਸਤੀਸ਼ ਮਲਹੋਤਰਾ, ਕੋਂਸਲਰ ਪਤੀ ਅਸ਼ੀਸ਼ ਟਪਾਰੀਆ, ਕੋਂਸਲਰ ਪਤੀ ਦੀਪਕ ਉੱਪਲ, ਕੋਂਸਲਰ ਪਤੀ ਗੋਰਵ ਭੱਟੀ, ਸਤਨਾਮ ਸਿੰਘ ਸੱਤਾ, ਸੰਜੀਵਨ ਸ਼ਰਮਾਂ, ਰਾਜੀਵ ਝੰਮਟ ਬਲਾਕ ਪ੍ਰਧਾਨ, ਰਾਜ ਕੁਮਾਰ, ਕਮਲ ਸ਼ਰਮਾਂ, ਪ੍ਰਕਾਸ਼ ਸ਼ਰਮਾਂ, ਬਾਬੂ ਰਾਮ, ਹਨੀ ਸ਼ਰਮਾਂ, ਕੰਵਲਜੀਤ ਸਿੰਘ ਬੋਬੀ, ਕਪਿਲ ਮਹਿਤਾ,ਇੰਦਰਪ੍ਰੀਤ ਸਿੰਘ ਰੁਬਲ, ਰਾਜਨ ਟੰਡਨ, ਦਿਵੇਸ਼ ਮੱਕੜ, ਅੰਕਿਤ ਮਲਹੋਤਰਾਂ, ਸੰਨੀ ਪਹੁਜਾ, ਸੰਨੀ ਸਹਿਗਲ, ਨੀਰੂ ਸ਼ਰਮਾਂ, ਮਨਜੀਤ ਸਿੰਘ, ਲਵਲੀ ਭਾਟੀਆ, ਸਾਗਰ ਉੱਪਲ ਆਦਿ ਸ਼ਾਮਲ ਸਨ।

35990cookie-checkਹਲਕਾ ਲੁਧਿਆਣਾ ਪੂਰਬੀ ਦੇ 409 ਦਿਵਿਆਂਗ ਵਿਅਕਤੀਆਂ ਨੂੰ 33 ਲੱਖ ਰੁਪਏ ਦੀ ਸਹਾਇਤਾ ਸਮੱਗਰੀ ਦੀ ਵੰਡ

Leave a Reply

Your email address will not be published. Required fields are marked *

error: Content is protected !!