![]()

ਮਦਦ ਕਰਨ ਵਾਲੇ ਕਾਂਗਰਸੀਆਂ ਨੂੰ ਵੀ ਦਿੱਤੀ ਚੇਤਾਵਨੀ, ਮੁੜ ਕਦੇ ਨਾ ਸ਼ਾਮਿਲ ਕਰਨ ਦਾ ਕੀਤਾ ਐਲਾਨ
ਲੁਧਿਆਣਾਂ/ ਸਾਹਨੇਵਾਲ 17 ਫਰਵਰੀ (ਬਿਊਰੋ ): : ਨਗਰ ਨਿਗਮ ਅਧੀਨ ਆਂਉਦੇ ਵਾਰਡ ਨੰਬਰ 26 ਤੋਂ ਕਾਂਗਰਸ ਪਾਰਟੀ ਤੋਂ ਬਾਗੀ ਹੋ ਕੇ ਅਜਾਦ ਚੋਣ ਲੜ ਰਹੇ ਹਰਦੀਪ ਮੂੰਡੀਆਂ ਨੂੰ ਜਿਲਾ ਪ੍ਰਧਾਨ ਗੁਰਦੇਵ ਸਿੰਘ ਲਾਪਰਾਂ ਨੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਕਾਂਗਰਸ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਸ਼ੀਲਾ ਅਤੇ ਯੂਥ ਕਾਂਗਰਸ ਦੇ ਪ੍ਰਧਾਨ ਰਮਨੀਤ ਸਿੰਘ ਗਿੱਲ ਦੀ ਅਗਵਾਈ ਵਿੱਚ ਸੱਦਾ ਲਈ ਪਾਰਟੀ ਵਿੱਚੋਂ ਬਾਹਰ ਕੱਢਦੇ ਪੂਰੀ ਜਿੰਦਗੀ ਮੁੜ ਕਾਂਗਰਸ ਪਾਰਟੀ ਵਿੱਚ ਨਾ ਸ਼ਾਮਿਲ ਕਰਨ ਦਾ ਐਲਾਨ ਕਰ ਦਿੱਤਾ । ਇਸ ਮੋਕੇ ਲਾਪਰਾਂ ਨੇ ਕਿਹਾ ਕਿ ਸੁਸ਼ੀਲ ਕੁਮਾਰ ਸ਼ੀਲਾ ਨੂੰ ਪਾਰਟੀ ਨੇ ਮੈਰਿਟ ਦੇ ਅਧਾਰ ਤੇ ਟਿਕਟ ਦਿੱਤੀ ਹੈ ਅਤੇ ਕਾਂਗਰਸ ਪਾਰਟੀ ਸ਼ੀਲਾ ਦੀ ਜਿੱਤ ਲਈ ਪੂਰੀ ਤਾਕਤ ਲਗਾ ਦੇਵੇਗੀ । ਉਨਾਂ ਕਿਹਾ ਕਿ ਹਰਦੀਪ ਸਿੰਘ ਮੂੰਡੀਆਂ ਨੂੰ ਤਾਂ ਸੱਦਾ ਲਈ ਪਾਰਟੀ ਵਿੱਚੋਂ ਕੱਢ ਹੀ ਦਿੱਤਾ ਹੈ ਜਿਹੜਾ ਵੀ ਕਾਂਗਰਸ ਵਰਕਰ ਅਜਾਦ ਉਮੀਦਵਾਰ ਦੀ ਮਦਦ ਕਰੇਗਾ ਅਤੇ ਪਾਰਟੀ ਉਮੀਦਵਾਰ ਦੀ ਵਿਰੋਧਤਾ ਕਰੇਗਾ ਉਸ ਨੂੰ ਵੀ ਮਾਫ ਨਹੀ ਕੀਤਾ ਜਾਵੇਗਾ । ਲਾਪਰਾਂ ਨੇ ਕਿਹਾ ਕਿ ਜਿਹੜੇ ਲੋਕ ਮਲਕੀਤ ਸਿੰਘ ਦਾਖਾ ਨੂੰ ਬਾਹਰਲਾ ਆਖ ਰਹੇ ਹਨ ਉਨਾਂ ਨੂੰ ਪਤਾ ਹੋਣਾਂ ਚਾਹੀਦਾ ਹੈ ਕਿ ਦਾਖਾ ਸਾਬਕਾ ਮੰਤਰੀ ਹਨ ਅਤੇ ਪਾਰਟੀ ਦੇ ਕਈ ਆਹੁਦਿਆਂ ਤੇ ਰਹਿਕੇ ਪਾਰਟੀ ਦੀ ਸੇਵਾ ਕਰ ਚੁੱਕੇ ਹਨ । ਇਸ ਮੋਕੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਨੇ ਕਿਹਾ ਕਿ ਕੁਝ ਝੋਲਾਛਾਪ ਲੋਕ ਪੈਸੇ ਦੇ ਜੋਰ ਤੇ ਕਾਂਗਰਸ ਦੀ ਟਿਕਟ ਚਾਹੁੰਦੇ ਸਨ ਪਰ ਕਾਂਗਰਸ ਨੇ ਪੂਰੀ ਸੂਝਬੂਝ ਨਾਲ ਕਾਂਗਰਸ ਦਾ ਮਾੜੇ ਸਮੇਂ ਵਿੱਚ ਸਾਥ ਦੇਣ ਵਾਲੇ ਸ਼ੀਲਾ ਨੂੰ ਟਿਕਟ ਦਿੱਤੀ ਹੈ । ਉਨਾਂ ਕਿਹਾ ਕਿ ਉਹ ਕਾਂਗਰਸ ਦੇ ਸਿਪਾਹੀ ਹਨ ਅਤੇ ਕਾਂਗਰਸ ਦੇ ਉਮੀਦਵਾਰ ਦੀ ਪੂਰੀ ਮਦਦ ਕਰਨਗੇ ਆਉਣ ਵਾਲੇ ਦਿਨਾਂ ਵਿੱਚ ਹੋਰ ਸੀਨੀਅਰ ਆਗੂ ਵੀ ਸ਼ੀਲਾ ਦੀ ਮਦਦ ਕਰਨ ਆਂਉਣਗੇ । ਇਸ ਮੋਕੇ ਉਨਾਂ ਨਾਲ ਹੋਰਨਾਂ ਤੋ ਇਲਾਵਾ ਸਵਰਣ ਸਿੰਘ ਸੰਧੂ, ਐਸ ਪੀ ਐਸ ਗਿੱਲ, ਮਨਜੀਤ ਢੰਡੇ , ਸੁਖਦੇਵ ਸਿੰਘ ਮੰਡੇਰ, ਰਣਜੀਤ ਸਿੰਘ ਮਨੇਜਰ, ਗੁਰਸੇਵਕ ਸਿੰਘ ਮੰਗੀ, ਰਵੀ ਗੋਤਮ ਆਦਿ ਹਾਜਰ ਸਨ ।