![]()

ਸੰਸਥਾ ਦੇ ਅਹੁੱਦੇਦਾਰਾਂ ਨੇ ਸੁੰਦਰ ਟਰਾਫੀ ਅਤੇ ਲੋਈ ਭੇਂਟ ਕਰਕੇ ਕੀਤਾ ਵਿਸ਼ੇਸ ਸਨਮਾਨ
20,ਫਰਵਰੀ, ਸੰਦੌਡ਼ ( ਹਰਮਿੰਦਰ ਸਿੰਘ ਭੱਟ ) : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਭਾਰਤ ਫੇਰੀ ਤੇ ਆਈ ਕੈਨੇਡਾ ਪਾਰਲੀਮੈਂਟ ਮੈਂਬਰ ਮੈਡਮ ਰੂਬੀ ਸਹੋਤਾ ਕੈਨੇਡਾ ਜੋ ਅਹਿਮਦਗਡ਼੍ਹ ਨੇਡ਼ੇ ਪਿੰਡ ਜੰਡਾਲੀ ਕਲਾਂ ਦੀ ਜੰਮਪਲ ਹੈ ਦਾ ਉੱਘੀ ਸਮਾਜਸੇਵੀ ਸੰਸਥਾ ਰਾਮਗਡ਼ੀਆ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਗੁਰਦੀਪ ਸਿੰਘ ਧੀਮਾਨ ਐਮਡੀ ਕੇਐਸ ਕੰਬਾਇਨ ਮਲੇਰਕੋਟਲਾ ਦੀ ਅਗਵਾਈ ਵਿੱਚ ਸੰਸਥਾ ਦੇ ਪ੍ਰਧਾਨ ਜਸਵੀਰ ਸਿੰਘ ਜੱਸੀ ਐਮਡੀ ਨਿਊ ਦਸਮੇਸ਼ ਐਗਰੋ ਇੰਡ. ਸ਼ੇਰਗਡ਼੍ ਚੀਮਾ ਵਲੋਂ ਮੈਡਮ ਰੂਬੀ ਸਹੋਤਾ ਕੈਨੇਡਾ ਲਈ ਰੱਖੇ ਇੱਕ ਸੰਖੇਪ ਅਤੇ ਪ੍ਰਭਾਵਸਾਲੀ ਸਨਮਾਨ ਸਮਾਰੋਹ ਦੌਰਾਨ ਸੰਸਥਾ ਦੇ ਅਹੁੱਦੇਦਾਰਾਂ ਨੇ ਸੁੰਦਰ ਟਰਾਫੀ ਅਤੇ ਲੋਈ ਭੇਂਟ ਕਰਕੇ ਵਿਸ਼ੇਸ ਸਨਮਾਨ ਕੀਤਾ ਗਿਆ।ਇਸ ਮੌਕੇ ਪਾਰਲੀਮੈਂਟ ਮੈਂਬਰ ਮੈਡਮ ਰੂਬੀ ਸਹੋਤਾ ਕੈਨੇਡਾ ਨੇ ਕਿਹਾ ਕਿ ਸੰਸਥਾ ਰਾਮਗਡ਼ੀਆ ਵੈਲਫੇਅਰ ਸੁਸਾਇਟੀ ਵੱਲੋਂ ਸਿੱਖਿਆ ਦਾ ਮਿਆਂਰ ਉਚਾ ਚੱਕਣ ਲਈ ਤੇ ਕੋਈ ਬੱਚਾ ਪਡ਼ਾ੍ਈ ਵੱਲੋਂ ਵਾਂਝਾ ਨਾ ਰਹੇ ਇਸ ਲਈ ਸਕੂਲੀ ਬੱਚਿਆਂ ਲਈ ਕਾਪੀਆਂ ,ਪੈਂਨ , ਬੁਟ , ਕੋਟੀਆਂ , ਵਰਦੀਆਂ ਅਤੇ ਫੀਸਾਂ ਦਾ ਪ੍ਰਬੰਧ ਕਰਨਾ ਇੱਕ ਸਲਾਘਾਯੋਗ ਕਦਮ ਹੈ। ਅੱਜ ਹਰ ਇੱਕ ਇਨਸਾਨ ਨੂੰ ਸਮਾਜਕ ਕਰੂਤੀਆਂ ਤੋਂ ਦੂਰ ਰਹਿਕੇ ਆਪਣੀ ਨੇਕ ਕਮਾਈ ਦਾ ਕੁੱਝ ਹਿੱਸਾ ਲੋਕ ਭਲਾਈ ਲਈ ਨਿਰਸੁਆਰਥ ਵਰਤਣਾਂ ਚਾਹੀਦਾ ਹੈ ਸੰਸਥਾ ਰਾਮਗਡ਼੍ਹੀਆ ਵੈਲਫੇਅਰ ਸੁਸਾਇਟੀ ਆਪਣਾ ਇਹ ਰੋਲ ਬਾਖੂਬੀ ਨਿਭਾ ਰਹੀ ਹੈ॥ਇਸ ਮੌਕੇ ਛਪਾਰ ਗੁੱਗਾ ਮਾਡ਼ੀ ਦੇ ਮੱਖ ਸੇਵਾਦਰ ਹੇਪੀ ਬਾਬਾ, ਬਾਬਾ ਚੰਦਨ ਸਰਮਾ ,ਵਿੱਕੀ ਧੀਮਾਨ ਸਮੇਤ ਕਈ ਹਾਜ਼ਰ ਸਨ ।