![]()

ਜੋਧਾਂ / ਸਰਾਭਾ 14 ਦਸੰਬਰ ( ਸਤ ਪਾਲ ਸੋਨੀ ) : ਥੋਡ਼ੇ ਹੀ ਸਮੇਂ ਵਿੱਚ ਆਪਣੇ ਮਨੋਰਥ ‘ ਸੋਹਣਾ ਪੰਜਾਬ ‘ ਦੀ ਮੁਹਿੰਮ ਹੇਠ ਬਡ਼ੀ ਤੇਜੀ ਨਾਲ ਸਫਲਤਾ ਹਾਸਲ ਕਰ ਰਹੀ ਸਮਾਜਸੇਵੀ ਸੰਸਥਾ ‘ ਕੁਦਰਤਿ ਕੇ ਸਭ ਬੰਦੇ ‘ ਦੇ ਲੁਧਿਆਣਾ ਜੋਨ ਦੇ ਆਗੂ ਜਫਰਜੰਗ ਸਿੰਘ ਬੱਬਰ ਮੋਹੀ ਅਤੇ ਜਤਿੰਦਰ ਸਿੰਘ ਸਾਹਬਾਜ ਦੀ ਅਗਵਾਈ ਹੇਠ ਸਰਕਾਰੀ ਹਸਪਤਾਲ ਲੁਧਿਆਣਾ ਦੀ ਨਿਸਕਾਮ ਤੌਰ ਤੇ ਸਫਾਈ ਕੀਤੀ ਗਈ। ਇਸ ਸਮੇਂ ਜਫਰਜੰਗ ਸਿੰਘ ਨੇ ਦੱਸਿਆ ਕਿ ਇਸ ਸੰਸਥਾ ਦੇ ਮੁੱਖੀ ਗੁਰਜੀਤ ਸਿੰਘ ਬੁੱਟਰ ਯੂਐਸਏ ਉਨਾਂ ਦੀ ਸਮੁੱਚੀ ਟੀਮ ਦੀ ਰਹਿਨੁਮਾਈ ਹੇਠ ਚੱਲ ਰਹੀ ਸੰਸਥਾ ਦਾ ਅਸਲ ਮਨੋਰਥ ਪੰਜਾਬ ਨੂੰ ਸਫਾਈ ਪੱਖੋ ਨਿਸਕਾਮ ਤੌਰ ਤੇ ਸੋਹਣਾ ਬਨਾਉਣਾ ਹੈ , ਜਿਸ ਤਹਿਤ ਸਰਕਾਰੀ ਹਸਪਤਾਲ ਦੀ ਸਫਾਈ ਵਿੱਚ ਵਿਸੇਸ ਤੌਰ ਤੇ ਧਿਆਨ ਦਿੱਤਾ ਜਾਂਦਾਂ ਹੈ। ਇਸ ਸਮੇਂ ਸਫਾਈ ਟੀਮ ਵਲੋਂ ਐਮਰਜੈਂਸੀ ਵਾਰਡ , ਸਰਜਰੀ ਵਾਰਡ, ਅਪ੍ਰੇਸਨ ਥੀਏਟਰ, ਪਾਰਕ ਅਤੇ ਬਾਥਰੂਮਾਂ ਦੀ ਵੀ ਸਫਾਈ ਕੀਤੀ ਗਈ। ਇਸ ਮੌਕੇ ਹਸਪਤਾਲ ਦੇ ਡਾਕਟਰ ਲਵੀ ਜੀ ਨੇ ਸੰਸਥਾ ਦੀ ਭਰਪੂਰ ਸਲਾਘਾ ਕਰਦਿਆਂ ਕਿਹਾ ਕਿ ਅਸੀਂ ਸੰਸਥਾ ਦੇ ਮੁੱਖੀ ਗੁਰਜੀਤ ਸਿੰਘ ਬੁੱਟਰ ਅਤੇ ਉਨਾਂ ਦੀ ਸਮੁੱਚੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਅਤੇ ਆਉਣ ਵਾਲੇ ਸਮੇਂ ਵਿੱਚ ਸੰਸਥਾ ਨੂੰ ਪੂਰਾ ਸਹਿਯੌਗ ਦੇਵਾਂਗੇਂ । ਇਥੇ ਇਹ ਦੱਸਣਯੋਗ ਹੈ ਕਿ ਸੰਸਥਾ ਵਲੋਂ ਲੁਧਿਆਣਾ, ਸੰਗਰੂਰ, ਪਟਿਆਲਾ, ਮਾਨਸਾ, ਬਰਨਾਲਾ ਆਦਿ ਸਾਰੇ ਸਰਕਾਰੀ ਹਸਪਤਾਲਾਂ ਦੀ ਸਫਾਈ ਕੀਤੀ ਗਈ ਹੈ।
96800cookie-checkਸੰਸਥਾ ‘ਕੁਦਰਤਿ ਕੇ ਸਭ ਬੰਦੇ ‘ ਦੇ ਨੌਜਵਾਨਾਂ ਨੇ ਕੀਤੀ ਸਰਕਾਰੀ ਹਸਪਤਾਲ ਲੁਧਿਆਣਾ ਦੀ ਸਫਾਈ