![]()

ਸਤਿਗੁਰੂ ਰਵਿਦਾਸ ਜੀ ਦੇ ਵਿਚਾਰਾਂ ਤੋ ਦਿਸ਼ਾ ਲੈ ਕੇ ਬੇਗਮਪੁਰਾ ਵਸਾਉਣ ਲਈ ਜਾਤ-ਪਾਤ ਮੱਤ-ਭੇਦ ਖ਼ਾਤਮ ਕਰਨ ਲਈ ਸਾਨੂੰ ਉਨਾਂ ਵੱਲੋਂ ਦਰਸਾਏ ਗਏ ਮਾਰਗ ‘ਤੇ ਹੀ ਚੱਲਣਾ ਚਾਹੀਦਾ ਹੈ : ਰਾਜੇਸ਼ ਬਾਘਾ
ਜਲੰਧਰ, 3 : ਜੂਨ ( ਬਿਊਰੋ ) : ਸਥਾਨਕ ਸ੍ਰੀ ਗੁਰੂ ਰਵਿਦਾਸ ਸਭਾ ਅਤੇ ਸਮੂਹ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਸੰਤ ਰਾਮਾਨੰਦ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਸਥਾਨਕ ਅਬਦਪੁਰਾ ਨਗਰ ਵਿਖੇ ਕਰਵਾਇਆ ਗਿਆ | ਇਸ ਮੌਕੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਦਾ ਗੁਣਗਾਨ ਕੀਤਾ ਅਤੇ ਸੰਤ ਰਾਮਾਨੰਦ ਨੂੰ ਸਮੂਹ ਸੰਗਤਾਂ ਵਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗ|
ਇਸ ਦੌਰਾਨ ਰਾਜੇਸ਼ ਬਾਘਾ ਸਾਬਕਾ ਚੇਅਰਮੈਨ ਐਸ.ਸੀ. ਕਮਿਸ਼ਨ ਪੰਜਾਬ ਅਤੇ ਉਪ ਪ੍ਰਧਾਨ ਭਾਜਪਾ ਪੰਜਾਬ ਨੇ ਸੰਤ ਰਾਮਾਨੰਦ ਦੀ ਅਤੇ ਬਾਬਾ ਸਾਹਿਬ ਡਾ. ਬੀ.ਆਰ ਅੰਬੇਡਕਰ ਦੇ ਵਿਚਾਰ ਅਤੇ ਉਨਾਂ ਵਲੋਂ ਦੱਸੇ ਮਾਰਗ ‘ਤੇ ਚੱਲਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ | ਇਸ ਮੌਕੇ ਵੱਡੀ ਗਿਣਤੀ ‘ਚ ਸੰਗਤਾਂ ਨੇ ਸ਼ਮੂਲੀਅਤ ਕੀਤੀ | ਸੰਗਤਾਂ ਲਈ ਜਿੱਥੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ, ਉੱਥੇ ਹੀ ਗੁਰੂ ਦਾ ਲੰਗਰ ਵੀ ਅਤੁੱਟ ਵਰਤਿਆ ਗਿਆ। ਇਸ ਮੌਕੇ ਪ੍ਰਧਾਨ ਪ੍ਰੇਮਪਾਲ ਦਮਲੇਈ ਅਤੇ ਵਿਜੈ ਕੁਮਾਰ, ਜੀਵਨ ਸਿੰਘ, ਭੂਪਿੰਦਰ ਕੁਮਾਰ, ਰਾਮਮੂਰਤੀ, ਈਸ਼ਵਰ ਕੁਮਾਰ ਬਾਬਾ ਅਤੇ ਸਭਾ ਦੇ ਮੈਂਬਰਾਨ ਅਤੇ ਸ਼ਰਧਾਲੂ ਵੱਡੀ ਗਿਣਤੀ ‘ਚ ਹਾਜ਼ਰ ਸਨ |