![]()

ਲੁਧਿਆਣਾ 23.ਫਰਵਰੀ ( ਅਜੈ ਪਾਹਵਾ ) ਅੱਜ ਸੰਤ ਨਿਰੰਕਾਰੀ ਮਿਸ਼ਨ ਅਤੇ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਵੱਡੇ ਪੈਮਾਨੇ ਤੇ ਪੂਰੇ ਵਿਸ਼ਵ ਵਿੱਚ ਸਫਾਈ ਅਭਿਆਨ ਚਲਾਇਆ ਗਿਆ | ਇਸ ਸਫਾਈ ਅਭਿਆਨ ਵਿੱਚ ਵੱਡੀ ਗਿਣਤੀ ਵਿੱਚ ਨਿਰੰਕਾਰੀ ਮਿਸ਼ਨ ਦੇ ਸ਼ਰਧਾਲੂਆਂ ਅਤੇ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਦੇ ਮੈਂਬਰਾਂ ਨੇ ਹਿੱਸਾ ਲਿਆ | ਸੰਤ ਨਿਰੰਕਾਰੀ ਮਿਸ਼ਨ ਹਰ ਸਾਲ 23 ਫਰਵਰੀ ਨੂੰ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੇ ਜਨਮ ਦਿਵਸ ਮੌਕੇ ਤੇ ਕਈ ਸਾਲਾਂ ਤੋਂ ਸਫਾਈ ਅਭਿਆਨ ਚਲਾਉਂਦਾ ਆ ਰਿਹਾ ਹੈ | ਇਸ ਸਾਲ ਵੀ ਪੂਰੇ ਵਿਸ਼ਵ ਵਿੱਚ ਇਹ ਸਫਾਈ ਅਭਿਆਨ 24 ਫਰਵਰੀ ਨੂੰ ਚਲਾਇਆ ਜਾਏਗਾ| ਲੁਧਿਆਣਾ ਸਾਧ ਸੰਗਤ ਵੱਲੋਂ ਅੱਜ ਸਿਵਲ ਹਸਪਤਾਲ , ਸੰਤ ਨਿਰੰਕਾਰੀ ਸਤਸੰਗ ਭਵਨ ਭਾਰਤ ਨਗਰ ਚੌਂਕ ਅਤੇ ਬੱਦੋਵਾਲ ਨੂੰ ਇਸ ਸਫਾਈ ਅਭਿਆਨ ਲਈ ਚੁਣਿਆ ਗਿਆ | ਲੁਧਿਆਣਾ ਦੇ ਜ਼ੋਨਲ ਇੰਚਾਰਜ ਅਤੇ ਸੰਯੋਜਕ ਐੱਚ. ਐੱਸ. ਚਾਵਲਾ ਜੀ ਦੀ ਅਗਵਾਈ ਹੇਠਾਂ ਭਾਰੀ ਗਿਣਤੀ ਵਿੱਚ ਨਿਰੰਕਾਰੀ ਸ਼ਰਧਾਲੂਆਂ ਨੇ ਲੁਧਿਆਣਾ ਸਿਵਲ ਹਸਪਤਾਲ ਸੰਤ ਨਿਰੰਕਾਰੀ ਸਤਸੰਗ ਭਵਨ ਭਾਰਤ ਨਗਰ ਚੌਂਕ ਅਤੇ ਬੱਦੋਵਾਲ ਦੀ ਸਫਾਈ ਕੀਤੀ | ਇੱਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਸੰਤ ਨਿਰੰਕਾਰੀ ਮਿਸ਼ਨ ਦੇ ਸਫਾਈ ਅਭਿਆਨ ਵਿੱਚ ਦਿੱਤੇ ਗਏ ਯੋਗਦਾਨ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਸਾਲ 2015 ਤੋਂ ਸੰਤ ਨਿਰੰਕਾਰੀ ਮਿਸ਼ਨ ਨੂੰ ਸਵੱਛ ਭਾਰਤ ਅਭਿਆਨ ਦਾ ਬ੍ਰਾਂਡ ਅੰਬੈਸਡਰ ਚੁਣਿਆ |
ਇਸ ਮੌਕੇ ਤੇ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੁਆਰਾ ਆਪਣੇ ਪੂਰੇ ਜੀਵਨ ਨੂੰ ਮਾਨਵਤਾ ਦੇ ਕਲਿਆਣ , ਪ੍ਰੇਮ ਅਤੇ ਆਪਸੀ ਭਾਈਚਾਰੇ ਵੱਲ ਸਮਰਪਿਤ ਕੀਤੇ ਜਾਣ ਲਈ ਪੂਰੇ ਨਿਰੰਕਾਰੀ ਜਗਤ ਨੇ ਨਮਨ ਕੀਤਾ ਅਤੇ ਵਿਸ਼ਵ ਭਰ ਵਿੱਚ ਵਿਸ਼ੇਸ਼ ਸਤਸੰਗ ਦਾ ਆਯੋਜਨ ਕੀਤਾ ਗਿਆ |ਇਸ ਮੌਕੇ ਤੇ ਮੌਜੂਦ ਵਿਸ਼ਾਲ ਜਨਸਮੂਹ ਨੂੰ ਸੰਬੋਧਨ ਕਰਦੇ ਹੋਏ ਲੁਧਿਆਣਾ ਦੇ ਜ਼ੋਨਲ ਇੰਚਾਰਜ ਅਤੇ ਸੰਯੋਜਕ ਐੱਚ. ਐੱਸ. ਚਾਵਲਾ ਨੇ ਕਿਹਾ ਕਿ ਸੰਤ ਨਿਰੰਕਾਰੀ ਮਿਸ਼ਨ ਜਿੱਥੇ ਸਾਲਾਂ ਤੋਂ ਬ੍ਰਹਮ ਪ੍ਰਾਪਤੀ ਕਰਕੇ ਆਪਸੀ ਪ੍ਰੇਮ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦਾ ਆ ਰਿਹਾ ਹੈ, ਓਥੇ ਹੀ ਅਨੇਕ ਪ੍ਰਕਾਰ ਦੀਆਂ ਲੋਕ ਭਲਾਈ ਦੀਆਂ ਯੋਜਨਾਵਾਂ ਚਲਾਕੇ ਸਮਾਜ ਸੇਵਾ ਵਿੱਚ ਆਪਣਾ ਯੋਗਦਾਨ ਦਿੰਦਾ ਰਿਹਾ ਹੈ | ਇਸ ਤੋਂ ਇਲਾਵਾ ਸਮੇਂ ਸਮੇਂ ਤੇ ਭਾਰੀ ਸੰਖਿਆ ਵਿੱਚ ਖੂਨਦਾਨ ਕੀਤਾ ਜਾਂਦਾ ਹੈ | ਉਨਾਂ ਨੇ ਅੱਗੇ ਕਿਹਾ ਕਿ ਸੰਤ ਨਿਰੰਕਾਰੀ ਮਿਸ਼ਨ ਅਤੇ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਸੇਵਾ ਲਈ ਸਤਿਗੁਰੂ ਮਾਤਾ ਸਵਿੰਦਰ ਹਰਦੇਵ ਸਿੰਘ ਜੀ ਮਹਾਰਾਜ ਦੀ ਪਾਵਨ ਅਗੁਵਾਈ ਹੇਠ ਸਦਾ ਹੀ ਸੇਵਾ ਲਈ ਤਿਆਰ ਹੈ |