![]()
ਨਸ਼ਿਆਂ ਦੇ ਖਾਤਮੇ ਲਈ ਹਰ ਜਿਲੇ ਵਿੱਚ ਬਣਾਈ ਜਾਵੇਗੀ 5 ਮੈਂਬਰੀ ਕਮੇਟੀ : ਬਲਵੀਰ ਸਿੰਘ ਹਿਸਾਰ

ਲੁਧਿਆਣਾ 28 ਜੁਲਾਈ ( ਸਤ ਪਾਲ ਸੋਨੀ ) : ਪੰਜਾਬ ਵਿੱਚ ਫੈਲੇ ਨਸ਼ਿਆਂ ਦੇ ਜਾਲ ਨੂੰ ਜੜ ਤੋਂ ਖਤਮ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੇ ਵਿਸ਼ੇਸ ਮੁਹਿੰਮ ਸੁਰੂ ਕਰਵਾ ਦਿੱਤੀ ਹੈ ਜਿਸਦੀ ਪਹਿਲੀ ਮੀਟਿੰਗ ਲੁਧਿਆਣਾ ਜਿਲੇ ਦੇ ਜਮਾਲਪੁਰ ਵਿਖੇ ਹੋਈ। ਕਥਾ ਵਾਚਕ ਭਾਈ ਹਰਪ੍ਰੀਤ ਸਿੰਘ ਮੱਖੂ ਦੀ ਨਿਗਰਾਨੀ ਵਿੱਚ ਹੋਈ ਇਸ ਪਹਿਲੀ ਮੀਟਿੰਗ ਵਿੱਚ ਭਾਈ ਹਵਾਰਾ ਦੇ ਪੀ ਏ ਬਲਵੀਰ ਸਿੰਘ ਹਿਸਾਰ ਉੱਚੇਚੇ ਤੌਰ ਤੇ ਪਹੁੰਚੇ। ਉਨਾਂ ਤੋਂ ਇਲਾਵਾ ਪੰਜਾਬ ਭਰ ਤੋਂ ਪਹੁੰਚੀਆਂ ਪ੍ਰਮੁੱਖ ਸਿੱਖ ਸਖਸ਼ੀਅਤਾਂ ਨੇ ਵੀ ਇਸ ਵਿੱਚ ਹਿੱਸਾ ਲਿਆ ਅਤੇ ਭਾਈ ਹਵਾਰਾ ਵੱਲੋਂ ਪੰਜਾਬ ‘ਚੋਂ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਦੀ ਇਸ ਪਹਿਲ ਦਾ ਸਵਾਗਤ ਕਰਦਿਆਂ ਆਪੋ ਆਪਣੇ ਵਿਚਾਰ ਦਿੱਤੇ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਬਲਵੀਰ ਸਿੰਘ ਹਿਸਾਰ ਨੇ ਦੱਸਿਆ ਕਿ ਨਸ਼ਿਆਂ ਦੀ ਅਲਾਮਤ ਅੱਜ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਦੇ ਨਾਲ ਨਾਲ ਪੰਜਾਬ ਨੂੰ ਵਿਸ਼ਵ ਪੱਧਰ ਤੇ ਬਦਨਾਮ ਵੀ ਕਰ ਰਹੀ ਹੈ। ਪੰਜਾਬ ਜੋ ਗੁਰੂਆਂ ਦੀ ਧਰਤੀ ਹੈ ਜਿਥੇ ਕਈ ਪ੍ਰਕਾਰ ਦੇ ਜਹਿਰੀਲੇ ਨਸ਼ਿਆਂ ਦਾ ਸੇਵਨ ਸ਼ੋਭਾ ਨਹੀ ਦਿੰਦਾ ਜਿਸ ਪ੍ਰਤੀ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਚਿੰਤਤ ਹਨ ਅਤੇ ਇਨਾਂ ਨਸ਼ਿਆਂ ਨੂੰ ਖਤਮ ਕਰਨ ਦੀ ਇੱਛਾ ਰੱਖਦੇ ਹਨ। ਉਨਾਂ ਨੇ ਪੰਜਾਬ ‘ਚੋਂ ਨਸ਼ਿਆਂ ਦੇ ਖਾਤਮੇ ਲਈ ਮੇਰੇ ਰਾਹੀਂ ਕੌਮ ਦੇ ਨਾਮ ਸੰਦੇਸ਼ ਭੇਜਿਆ ਹੈ ਕਿ ਪਹਿਲਾਂ ਜਿਲਾ ਪੱਧਰ ਤੇ 5/5 ਮੈਂਬਰੀ ਕਮੇਟੀਆਂ ਬਣਾਈਆਂ ਜਾਣ ਜੋ ਅੱਗੇ ਪਿੰਡ ਅਤੇ ਮੁੱਹਲੇ ਪੱਧਰ ‘ਤੇ ਕਮੇਟੀਆਂ ਬਣਾ ਕੇ ਨਸ਼ਿਆਂ ਨੂੰ ਜੜ ਤੋਂ ਖਤਮ ਕਰਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ। ਉਨਾਂ ਕਿਹਾ ਕਿ ਏਹ ਇਸ ਨਸ਼ਾ ਵਿਰੋਧੀ ਮੁਹਿੰਮ ਦੀ ਪਹਿਲੀ ਮੀਟਿੰਗ ਸੀ ਜਿਸ ਵਿੱਚ ਪੰਜਾਬ ਭਰ ਤੋਂ ਪਮੁੱਖ ਆਗੂ ਪਹੁੰਚੇ ਹਨ। ਉਨਾਂ ਕਿਹਾ ਕਿ ਲੁਧਿਆਣਾ ਜਿਲੇ ਨੇ ਜਲਦ ਹੀ 5 ਮੈਂਬਰੀ ਕਮੇਟੀ ਦੇ ਅਹੁਦੇਦਾਰਾਂ ਦੀ ਸੂਚੀ ਦੇਣ ਦਾ ਭਰੋਸਾ ਦਿੱਤਾ ਹੈ। ਸ: ਹਿਸਾਰ ਨੇ ਕਿਹਾ ਕਿ ਭਾਈ ਦਿਆ ਸਿੰਘ ਬਾਬਾ ਬਕਾਲਾ ਸਾਹਿਬ ਵਾਲਿਆਂ ਵੱਲੋਂ ਅਗਲੀ ਮੀਟਿੰਗ ਦਾ ਆਯੋਜਨ ਬਿਆਸ ਵਿਖੇ ਕੀਤਾ ਗਿਆ ਹੈ ਜੋ 10 ਅਗਸਤ ਨੂੰ ਸਵੇਰੇ 10 ਵਜੇ ਹੋਵੇਗੀ ਜਿਸ ਵਿੱਚ ਲੁਧਿਆਣਾ ਜਿਲੇ ਸਮੇਤ ਹੋਰਨਾਂ ਜਿਲਿਆਂ ਦੀਆਂ ਕਮੇਟੀਆਂ ਐਲਾਨੀਆਂ ਜਾਣਗੀਆ। ਇਸ ਮੌਕੇ ਭਾਈ ਹਰਵਿੰਦਰ ਸਿੰਘ ਭਾਈ ਅਮਰੀਕ ਸਿੰਘ (ਦਿੱਲੀ) ਮੁਲਾਕਾਤੀ ਭਾਈ ਹਵਾਰਾ ਤੋਂ ਬਿਨਾਂ ਪਰਗਟ ਸਿੰਘ, ਗੁਰਮੀਤ ਸਿੰਘ, ਹਰਪ੍ਰੀਤ ਸਿੰਘ ਕਮਲ, ਗੁਰਸਿਮਰਨ ਸਿੰਘ, ਪਰਮਪਾਲ ਸਿੰਘ, ਮਨਰਾਜ ਸਿੰਘ, ਧਰਮਿੰਦਰ ਸਿੰਘ ਖਾਲਸਾ, ਗੁਰਮਿੰਦਰ ਸਿੰਘ, ਪਰਮਿੰਦਰ ਸਿੰਘ ਖਾਲਸਾ, ਗੁਰਟੇਕ ਸਿੰਘ, ਅਮਰਜੀਤ ਸਿੰਘ, ਵਿਸਾਖਾ ਸਿੰਘ ਖਾਲਸਾ, ਜਗਪਾਲ ਸਿੰਘ ਖਾਲਸਾ, ਮਨਦੀਪ ਸਿੰਘ ਭੰਗਚੜੀ, ਸ਼ੋਭਾ ਸਿੰਘ, ਜਸਵਿੰਦਰ ਸਿੰਘ ਰਾਜਪੁਰਾ, ਵਰਿੰਦਰ ਸਿੰਘ, ਤਜਿੰਦਰ ਸਿੰਘ ਬਿੱਟਾ, ਹਰਪ੍ਰੀਤ ਸਿੰਘ, ਬਲਵੰਤ ਸਿੰਘ ਗੋਪਾਲਾ, ਦਿਆ ਸਿੰਘ ਬਾਬਾ ਬਕਾਲਾ ਸਾਹਿਬ, ਹਰਦਿਲਪ੍ਰੀਤ ਸਿੰਘ ਲੁਹਾਰਾਪੁੱਟੀ, ਨਰੈਣ ਸਿੰਘ ਗ੍ਰੰਥੀ, ਕਸ਼ਮੀਰ ਸਿੰਘ ਮੱਟੂ ਸਮਾਣਾ, ਜੁਝਾਰ ਸਿੰਘ ਹਰਿਆਣਾ, ਬਲਜੀਤ ਸਿੰਘ ਅਤੇ ਕਈ ਸਿੰਘਣੀਆਂ ਵੀ ਹਾਜਰ ਸਨ।