ਸੇਕਰਡ ਹਾਰਟ ਸਕੂਲ ਵੱਲੋਂ ਸਰਵ-ਧਰਮ ਸੰਮੇਲਨ ਦਾ ਆਯੋਜਨ

Loading

 ਲੁਧਿਆਣਾ ,  (ਬਿਊਰੋ ) : ਸੇਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ , ਬੀ.ਆਰ.ਐੱਸ ਨਗਰ, ਲੁਧਿਆਣਾ ਵੱਲੋਂ 7 ਦਸੰਬਰ, 2019 ਨੂੰ ਫਾਦਰ ਜੌਨ ਦੀ ਯੋਗ ਅਗਵਾਈ ਹੇਠ ਸਰਵਧਰਮ ਸੰਮੇਲਨ ਕਰਵਾਇਆ ਗਿਆਇਸ ਮੌਕੇ ਪਹੁੰਚੇ ਵੱਖਵੱਖ ਧਾਰਮਿਕ ਆਗੂਆਂਫਾਦਰ ਐੱਨਥਨੀ ਤੁਰਤੀਲ (ਡਾਇਰੈਕਟਰ ਸੇਂਟ ਐਨਟਨੀ ਕਾਨਵੈਂਟ ਸਕੂਲ,ਆਦਮਪੁਰ), ਵਿਸ਼ਾਲ ਸ਼ਰਮਾ (ਮੁੱਖੀ ਵਿਵੇਕਾਨੰਦ ਸੰਗਠਨ) , ਮੌਲਾਨਾ ਡਾ: ਮੁਹੰਮਦ ਉਸਮਾਨ ਲੁਧਿਆਨਵੀ (ਨਾਇਬ ਸ਼ਾਹੀ ਇਮਾਮ,ਪੰਜਾਬ), ਗਿਆਨੀ ਹਰਜੀਤ ਸਿੰਘ ( ਪ੍ਰਿੰਸੀਪਲ ਭਾਈ ਗੁਰਦਾਸ ਗੁਰਮਤਿ ਮਿਸ਼ਨਰੀ ਕਾਲਜ) ਅਤੇ ਵਿਦਿਆਰਥੀਆਂ ਦੇ ਮਾਪਿਆਂ ਦਾ ਸਕੂਲ ਦੇ ਡਾਇਰੈਕਟਰ ਫਾਦਰ ਜੌਨ , ਪ੍ਰਿੰਸੀਪਲ ਸਿਸਟਰ ਸਿਲਵੀ ਅਤੇ ਸਾਰੇ ਅਧਿਆਪਕਾਂ ਵੱਲੋਂ ਨਿੱਘਾ ਸੁਆਗਤ ਕੀਤਾ ਗਿਆਸੰਮੇਲਨ ਦਾ ਮੁੱਖ ਉਦੇਸ਼ ਬਹੁਪੱਖੀ ਸਭਿਆਚਾਰਾਂ ਅਤੇ ਧਰਮਾਂ ਨੂੰ ਏਕਤਾ ਵਿੱਚ ਬੰਨ੍ਣਾ ਸੀਸਾਰੇ ਧਾਰਮਿਕ ਰਹਿਨੁਮਾਵਾਂ ਵੱਲੋਂ ਸਮਾਜ, ਰਾਸ਼ਟਰ ਅਤੇ ਪੂਰੇ ਸੰਸਾਰ ਨੂੰ ਇੱਕਮੁੱਠ ਕਰਨ ਦੇ ਮਕਸਦ ਵਜੋਂ ਲੋਕਾਂ ਨੂੰ ਆਪਸੀ ਪਿਆਰ, ਭਾਈਚਾਰੇ ਅਤੇ ਮਿਲਵਰਤਨ  ਨਾਲ ਰਹਿਣ ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਅਜਿਹੇ  ਸੰਮੇਲਨ ਅੱਜ ਦੇ ਸਮੇਂ ਦੀ ਮੁੱਖ ਜ਼ਰੂਰਤ ਹਨ ਅਤੇ ਭਵਿੱਖ ਵਿੱਚ ਵੀ ਹੁੰਦੇ ਰਹਿਣੇ ਚਾਹੀਦੇ ਹਨਫਾਦਰ ਐੱਨਥਨੀ ਤੁਰਤੀਲ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸਾਰੇ ਹੀ ਧਰਮ ਮਨੁੱਖੀ ਮਨ ਅਤੇ ਆਤਮਾ ਦੇ ਵਿਕਾਸ ਲਈ ਰਾਹ ਉਲ਼ੀਕਦੇ ਹਨ,ਜਿਸ ਉੱਤੇ ਚੱਲ ਕੇ ਮਨੁੱਖ ਆਪਣੇ ਜੀਵਨ ਵਿੱਚ ਸਫਲਤਾ ਅਤੇ ਆਤਮਿਕ ਸੰਤੁਸ਼ਟੀ ਪ੍ਰਾਪਤ ਕਰ ਸਕਦਾ ਹੈਸੰਮੇਲਨ ਵਿੱਚ ਵਿਦਿਆਰਥੀਆਂ ਦੇ ਮਾਪਿਆਂ ਨੇ ਹਾਜ਼ਰੀ ਭਰ ਕੇ ਸ਼ਾਂਤੀ ਤੇ ਸਦਭਾਵਨਾ ਦਾ ਸੰਦੇਸ਼ ਗ੍ਰਹਿਣ ਕੀਤਾਸੰਮੇਲਨ ਵਿੱਚ ਵਿਦਿਆਰਥੀਆਂ ਵੱਲੋਂ ਗਾਏ ਗਏ ਧਾਰਮਕ ਗੀਤਾਂ ਨੇ ਸਾਰੇ ਸਰੋਤਿਆਂ ਨੂੰ ਮੰਤਰਮੁਗਧ ਕਰੀ ਰੱਖਿਆਇਸ ਤਰ੍ਹਾਂ ਇਹ ਸੰਮੇਲਨ ਹਰ ਇੱਕ ਅੰਦਰ ਖੁਸ਼ੀਆਂ ਅਤੇ ਉਮੰਗਾਂ ਦੀਆਂ ਨਵੀਆਂ ਕਿਰਨਾਂ ਰੁਸ਼ਨਾਉਂਦਾ ਹੋਇਆ ਸਮਾਪਤ ਹੋ ਗਿਆ

 

 

50040cookie-checkਸੇਕਰਡ ਹਾਰਟ ਸਕੂਲ ਵੱਲੋਂ ਸਰਵ-ਧਰਮ ਸੰਮੇਲਨ ਦਾ ਆਯੋਜਨ
error: Content is protected !!