![]()

ਲੁਧਿਆਣਾ 17 ਫਰਵਰੀ ( ਸਤ ਪਾਲ ਸੋਨੀ ) : ਅੱਜ ਸੁਵਿਧਾ ਮੁਲਾਜਮਾਂ ਵਲੋਂ ਸੁਵਿਧਾ ਸੈਂਟਰ ਦੀਆਂ ਪੁਰਾਣੀਆਂ ਸੀਟਾਂ ਤੇ ਪਹਿਲਾਂ ਵਾਂਗ ਦੁਬਾਰਾ ਕੰਮ ਕਰਨ ਲਈ ਏ ਡੀ ਸੀ ਨੂੰ ਹਾਜ਼ਰੀ ਰਿਪੋਰਟ ਦਿੱਤੀ ਗਈ। ਪੰਜਾਬ ਸਟੇਟ ਸੁਵਿਧਾ ਕਰਮਚਾਰੀ ਯੂਨੀਅਨ ਦੇ ਜਨਰਲ ਸਕੱਤਰ ਵਰਿੰਦਰ ਪਾਲ ਸਿੰਘ ਨੇ ਕਿਹਾ ਕਿ ਸੁਵਿਧਾ ਸੈਂਟਰ ਦੇ ਮੁਲਾਜ਼ਮ 2004 ਤੋਂ ਸਤੰਬਰ 2016 ਤੱਕ ਸੁਖਮਨੀ ਸੁਸਾਇਟੀ ਫਾਰ ਸਿਟੀਜ਼ਨ ਸਰਵਿਸਜ਼) ਵਿੱਚ ਕੰਮ ਕਰਦੇ ਸੀ ਪਰ ਪਿਛਲੀ ਆਕਾਲੀ ਭਾਜਪਾ ਪੰਜਾਬ ਸਰਕਾਰ ਵਲੋਂ ਸੁਵਿਧਾ ਸੈਟਰਾਂ ਦੀ ਜਗਾ ਤੇ ਸੇਵਾ ਕੇਂਦਰ ਸ਼ੁਰੂ ਕਰ ਕੇ ਇਨਾਂ ਨੂੰ ਇਕ ਨਿਜੀ ਕੰਪਨੀ (ਬੀ ਐਲ ਐਸ) ਦੇ ਹੱਥਾਂ ਵਿਚ ਸੌਂਪ ਦਿੱਤਾ ਗਿਆ ਹੈ। ਜਿਸ ਕਰਕੇ ਮੁਲਾਜ਼ਮ ਰੋਸ ਵਜੋਂ 5 ਸਤੰਬਰ 2016 ਤੋਂ ਸੁਵਿਧਾ ਮੁਲਾਜ਼ਮ ਹੜਤਾਲ ਤੇ ਚੱਲ ਰਹੇ ਹਨ। ਕੰਪਨੀ ਪ੍ਰਸ਼ਾਸਨ ਦਾ ਕੰਮ ਕਾਜ ਚਲਾਉਣ ਵਿਚ ਅਸਫਲ ਹੋਈ ਹੈ। ਜਿਸ ਨਾਲ ਉਨਾਂ ਨੂੰ ਮੁੜ ਸੀਟਾਂ ਤੇ ਵਾਪਸ ਆਉਣ ਦੀ ਆਸ ਬੱਝੀ ਹੈ। ਉਨਾਂ ਵਲੋਂ ਏ ਡੀ ਸੀ ਨੂੰ ਆਪਣੀਆਂ ਡਿਊਟੀਆਂ ਦਾ ਬਾਈਕਾਟ ਕਰਕੇ ਪੁਰਾਣੀਆਂ ਸੀਟਾਂ ਤੇ ਪਹਿਲਾਂ ਵਾਂਗ ਦੁਬਾਰਾ ਕੰਮ ਕਰਨ ਲਈ ਹਾਜ਼ਰੀ ਰਿਪੋਰਟ ਦਿੱਤੀ ਗਈ ਅਤੇ ਵਿਸ਼ਵਾਸ ਦਵਾਇਆ ਕਿ ਜੇਕਰ ਉਨਾਂ ਨੂੰ ਸੀਟਾਂ ਤੇ ਬਹਾਲ ਕੀਤਾ ਜਾਵੇਗਾ ਤਾਂ ਉਹ ਡਿਊਟੀ ਨੂੰ ਤਨ ਦੇਹੀ ਨਾਲ ਨਿਭਾਉਣਗੇ ਅਤੇ ਮਿਹਨਤ ਨਾਲ ਕੰਮ ਕਰਨਗੇ। ਉਨਾਂ ਕਿਹਾ ਕਿ ਇਸ ਬੇਨਤੀ ਨੂੰ ਲੈ ਕੇ ਹੀ ਸਾਡੇ ਵਲੋਂ ਅੱਜ ਮੰਗ ਪੱਤਰ ਦਿੱਤਾ ਗਿਆ। ਅਸੀਂ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਇਹ ਆਸ ਰੱਖਦੇ ਹਾਂ ਕਿ ਸਾਡੀ ਮੰਗ ਮੰਨੀ ਜਾਵੇਗੀ। ਇਸ ਮੌਕੇ ਸੰਜੀਵ ਕੁਮਾਰ, ਸਤਨਾਮ ਸਿੰਘ, ਮੋਹਨ ਸਿੰਘ, ਸੰਦੀਪ ਸਿੰਘ, ਹਰਗੁਣ, ਪਰਮਿੰਦਰ ਸਿੰਘ, ਪ੍ਰਦੀਪ ਕੁਮਾਰ, ਜੁਗਰਾਜ ਸਿੰਘ, ਗੁਰਮੀਤ ਸਿੰਘ, ਗੁਰਿੰਦਰ ਕੌਰ ਮਹਿਦੂਦਾਂ, ਸਿਮਰਨਜੀਤ ਸਿੰਘ, ਆਕਾਸ਼ਦੀਪ, ਕਿੱਕਰ ਸਿੰਘ, ਗੁਰਤੇਜ਼ ਸਿੰਘ, ਗੁਰਜੰਟ ਸਿੰਘ, ਪ੍ਰੇਮ ਸਿੰਘ, ਜਸਬੀਰ ਸਿੰਘ, ਸੁਨੀਲ, ਅੰਮ੍ਰਿਤ ਸਰਾਂ, ਰਾਮ ਪਰਤਾਪ, ਸੰਦੀਪ ਕੁਮਾਰ, ਅਮਿਤ ਢੰਡਾ, ਪਰਮਿੰਦਰ ਕੁਮਾਰ, ਜਗਦੀਸ਼ ਕੁਮਾਰ, ਕਰਮਜੀਤ ਕੌਰ ਬਰਾੜ, ਰੁਪਿੰਦਰ ਕੌਰ, ਰਮਨਦੀਪ ਕੌਰ, ਸਰਬਜੀਤ ਕੌਰ, ਇੰਦਰਜੀਤ ਕੌਰ, ਵੰਦਨਾ, ਕਰਮਜੀਤ ਕੌਰ, ਕਮਲਜੀਤ ਕੌਰ, ਰਜਨੀ ਸ਼ਰਮਾ, ਮਨਪ੍ਰੀਤ ਕੌਰ, ਰਾਜਵੰਤ ਕੌਰ, ਬਲਵੀਰ ਕੌਰ, ਜਸਬੀਰ ਕੌਰ ਆਦਿ ਹਾਜ਼ਰ ਸਨ।