ਸੁਰਿੰਦਰ ਪਾਲ ਸਿੰਘ ਮਾਲਵਾ ਜੋਨ (ਪੰਜਾਬ) ਇੰਟਕ ਦੇ ਪ੍ਰਧਾਨ ਨਿਯੁਕਤ

Loading


ਹਾਈ ਕਮਾਂਡ ਵਲੋਂ ਪਾਈ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਂਗਾ : ਸੁਰਿੰਦਰ ਪਾਲ ਸਿੰਘ
ਲੁਧਿਆਣਾ, 9  ਜੂਨ ( ਸਤ ਪਾਲ ਸੋਨੀ ) :   ਕਾਂਗਰਸ ਪਾਰਟੀ ਪ੍ਰਤੀ ਇਮਾਨਦਾਰੀ ਨਾਲ ਨਿਭਾਈ ਜੁੰਮੇਵਾਰੀ ਦੇ ਮਦੇਨਜਰ ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ (ਇੰਟਕ) ਦੇ ਕੋਮੀ ਪ੍ਰਧਾਨ ਦਿਨੇਸ਼ ਸੁੰਦਰਿਆਲ ਨੇ ਯੂਥ ਇੰਟਕ ਪੰਜਾਬ ਦੇ ਪ੍ਰਧਾਨ ਕਵਲਜੀਤ ਸਿੰਘ ਨਰੂਲਾ ਦੀ ਸਿਫਾਰਿਸ਼ ਤੇ ਸੀਨੀਅਰ ਕਾਂਗਰਸੀ ਆਗੂ ਸੁਰਿੰਦਰ ਪਾਲ ਸਿੰਘ ਨੂੰ ਮਾਲਵਾ ਜੋਨ ਪੰਜਾਬ ਇੰਟਕ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਨਿਯਕਤੀ ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਯੂਥ ਇੰਟਕ ਪੰਜਾਬ ਦੇ ਪ੍ਰਧਾਨ ਕਵਲਜੀਤ ਸਿੰਘ ਨਰੂਲਾ ਨੇ ਸੁਰਿੰਦਰ ਪਾਲ ਸਿੰਘ ਨੂੰ ਬੁੱਕਾ ਭੇਂਟ ਕਰਕੇ ਸਵਾਗਤ ਕਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਹੀ ਇਕ ਅਜਿਹੀ ਪਾਰਟੀ ਹੈ ਜਿਸ ਵਿਚ ਵਰਕਰਾਂ ਨੂੰ ਬਣਦਾ ਮਾਨ ਸਨਮਾਨ ਮਿਲਦਾ ਹੈ। ਉਨਾਂ ਹੋਰ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾ ਵਿਚ ਕਾਂਗਰਸੀ ਉਮੀਦਵਾਰਾਂ ਦੀ ਜਿੱਤ ਲਈ ਇੰਟਕ ਅਹਿਮ ਰੋਲ ਅਦਾ ਕਰੇਗੀ। ਇਸ ਮੋਕੇ ਤੇ ਸੁਰਿੰਦਰ ਪਾਲ ਸਿੰਘ ਨੇ ਹਾਈ ਕਮਾਂਡ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਹਾਈ ਕਮਾਂਡ ਵਲੋਂ ਪਾਈ ਇਸ ਜੁੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਅਤੇ ਮੋਦੀ ਸਰਕਾਰ ਦੀਆਂ ਨਲਾਇਕੀਆਂ ਨੂੰ ਘਰ ਘਰ ਪੁਹੰਚਾਉਣ ਲਈ ਉਹ ਅਤੇ ਉਨਾਂ ਦੀ ਟੀਮ ਦਿਨ ਰਾਤ ਇਕ ਕਰ ਦੇਣਗੇ। ਉਨਾਂ ਹੋਰ ਕਿਹਾ ਕਿ ਦੇਸ਼ ਦੇ ਲੋਕ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਦੁੱਖੀ ਹੋ ਕੇ ਆਉਣ ਵਾਲੀਆਂ ਚੋਣਾ ਦਾ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ ਤਾਂ ਜੋ ਇਸ ਨਿੰਕਮੀ ਸਰਕਾਰ ਨੂੰ ਚਲਦਾ ਕਰਕੇ ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਲਿਆਂਉਦੇ ਹੋਏ ਨੋਜਵਾਨ ਸੋਚ ਦੇ ਮਾਲਕ ਰਾਹੁਲ ਗਾਂਧੀ ਨੂੰ ਪ੍ਰਧਾਂਨ ਮੰਤਰੀ ਬਣਾਇਆ ਜਾ ਸਕੇ। ਇਸ ਮੋਕੇ ਤੇ ਉਪਰੋਕਤ ਆਗੂਆਂ ਤੋ ਇਲਾਵਾ ਦਵਿੰਦਰ ਸਿੰਘ, ਡੀਐਸ ਧਰਮਵੀਰ ਸਿੰਘ, ਪ੍ਰੇਮ ਸਿੰਘ, ਰਾਜਵਿੰਦਰ ਸਿੰਘ, ਹਰਜੋਤ ਸਿੰਘ ਕਿੱਟੂ, ਵਿੱਕੀ ਬੋਪਾਰਾਏ, ਭੁਪਿੰਦਰ ਸਿੰਘ ਭਾਟੀਆ, ਅਮਰਦੀਪ ਸਿੰਘ ਆਦਿ ਹਾਜਰ ਸਨ।

20100cookie-checkਸੁਰਿੰਦਰ ਪਾਲ ਸਿੰਘ ਮਾਲਵਾ ਜੋਨ (ਪੰਜਾਬ) ਇੰਟਕ ਦੇ ਪ੍ਰਧਾਨ ਨਿਯੁਕਤ

Leave a Reply

Your email address will not be published. Required fields are marked *

error: Content is protected !!