![]()

ਲੁਧਿਆਣਾ 9 ਨਵੰਬਰ (ਸਤ ਪਾਲ ਸੋਨੀ) ) : ਭਾਰਤ ਦੀ ਸੁਪਰੀਮ ਕੋਰਟ ਵੱਲੋਂ ਅੱਜ ਸ਼ਹੀਦ ਬਾਬਰੀ ਮਸਜਿਦ ਅਤੇ ਸ਼੍ਰੀ ਰਾਮ ਜਨਮ ਭੂਮੀ ਮੁਕਦਮੇ ਦੇ ਫੈਸਲੇ ਤੇ ਪੰਜਾਬ ਦੇ ਮੁਸਲਮਾਨਾਂ ਦੇ ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਹੈ ਕਿ ਮੁਸਲਮਾਨ ਸੁਪਰੀਮ ਕੋਰਟ ਦੇ ਫੈਸਲੇ ਦਾ ਸਨਮਾਨ ਕਰਦੇ ਹਨ, ਉਨ੍ਹਾਂ ਕਿਹਾ ਕਿ ਮੁਸਲਮਾਨ ਨੇ ਕਦੀ ਵੀ ਸ਼੍ਰੀ ਰਾਮ ਜੀ ਦਾ ਮੰਦਰ ਬਨਾਣ ਦਾ ਵਿਰੌਧ ਨਹੀ ਕੀਤਾ , ਕੋਰਟ ਵਿੱਚ ਸਾਡੀ ਲੜਾਈ ਸਿਧਾਂਤਕ ਹੈ , ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਕਿਹਾ ਕਿ ਚੰਗਾ ਹੁੰਦਾ ਜੇ ਇਸਦੇ ਨਾਲ ਨਾਲ ਬਾਬਰੀ ਮਸਜਿਦ ਨੂੰ ਸ਼ਹੀਦ ਕਰਨ ਵਾਲੇ ਲੋਕਾਂ ਨੂੰ ਵੀ ਸਜਾ ਦਾ ਐਲਾਨ ਕੀਤਾ ਜਾਂਦਾ , ਕਿਉਂਕਿ ਅੱਜ ਫੈਸਲੇ ਵਿੱਚ ਸੁਪਰੀਮ ਕੋਰਟ ਨੇ ਖੁਦ ਕਿਹਾ ਹੈ ਕਿ ਬਾਬਰੀ ਮਸਜਿਦ ਦੀ ਇਮਾਰਤ ਨੂੰ ਗਿਰਾਨਾ ਕਾਨੂੰਨ ਦਾ ਉਲੰਘਣ ਸੀ, ਨਾਇਬ ਸ਼ਾਹੀ ਇਮਾਮ ਨੇ ਸਮੂਹ ਪੰਜਾਬ ਨਿਵਾਸੀਆਂ ਨੂੰ ਆਪਸੀ ਭਾਈਚਾਰਾ ਬਣਾ ਕੇ ਰੱਖਣ ਦੀ ਅਪੀਲ ਕੀਤੀ ਹੈ।
484000cookie-checkਸੁਪਰੀਮ ਕੋਰਟ ਦੇ ਫੈਸਲੇ ਦਾ ਸਨਮਾਨ ਕਰਦੇ ਹਾਂ, ਲੇਕਿਨ ਸ਼ਹੀਦ ਬਾਬਰੀ ਮਸਜਿਦ ਨੂੰ ਗਿਰਾਨ ਵਾਲਿਆਂ ਨੂੰ ਵੀ ਸਜਾ ਮਿਲਣੀ ਚਾਹੀਦੀ ਸੀ – ਨਾਇਬ ਸ਼ਾਹੀ ਇਮਾਮ