![]()

ਲੁਧਿਆਣਾ ( ਬਿਊਰੋ ) : ਯੂਥ ਅਕਾਲੀ ਦਲ ਲੁਧਿਆਣਾ ਸ਼ਹਿਰੀ ਦੇ ਪਰ੍ਧਾਨ ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਲੁਧਿਆਣਾ ਵਿਖੇ ਸੁਖਦੇਵ ਸਿੰਘ ਢੀਂਡਸਾ ਦੀ ਮੀਟਿੰਗ ਫਲਾਪ ਸ਼ੋ ਸਾਬਿਤ ਹੋਈ ਕਿਓਂਕਿ ਮੀਟਿੰਗ ਵਿੱਚ ਅੱਧੇ ਤੋਂ ਜ਼ਿਆਦਾ ਕੁਰਸੀਆਂ ਖਾਲੀ ਸਨ। ਗੁਰਦੀਪ ਗੋਸ਼ਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੁਮੰਦਰ ਪਾਰਟੀ ਹੈ ਅਤੇ ਕਿਸੇ ਵੀ ਲੀਡਰ ਦੇ ਬਾਗੀ ਹੋਣ ਨਾਲ ਕੋਈ ਫਰਕ ਨਹੀਂ ਪੈਂਦਾ। ਉਨਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਹੁਣ ਤੱਕ ਜਿਹੜੇ ਵੀ ਲੀਡਰ ਪਾਰਟੀ ਨੂੰ ਛੱਡ ਕੇ ਗਏ ਹਨ, ਉਨਾਂ ਦਾ ਵਜੂਦ ਖਤਮ ਹੋਇਆ ਹੈ।ਗੁਰਦੀਪ ਗੋਸ਼ਾ ਨੇ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਪਰਮਜੀਤ ਸਿੰਘ ਸਰਨਾ ਧੜੇ ਨੇ ਆਪਣੇ ਕਾਲਜ ਦੇ ਸਟਾਫ ਮੈਂਬਰ ਭੇਜ ਕੇ ਕੁਰਸੀਆਂ ਭਰੀਆਂ ਅਤੇ ਮੀਟਿੰਗ ਬੁਰੀ ਤਰਾਂ ਫੇਲ ਸਾਬਿਤ ਹੋਈ।
530100cookie-checkਸੁਖਦੇਵ ਸਿੰਘ ਢੀਂਡਸਾ ਦੀ ਲੁਧਿਆਣਾ ਮੀਟਿੰਗ ਫਲੈਪ ਸ਼ੋ ਸਾਬਿਤ ਹੋਈ- ਗੁਰਦੀਪ ਗੋਸ਼ਾ