![]()
ਲੁਧਿਆਣਾ ( ਬਿਊਰੋ ) : ਜਿਲਾ ਲੁਧਿਆਣਾ ਅਤੇ ਰੋਪੜ ਦੇ ਯੁਵਕਾਂ ਦੀ ਭਰਤੀ ਅਪ੍ਰੈਲ ਵਿਚ ਹੋਣ ਜਾ ਰਹੀ ਹੈ। ਇਸ ਭਰਤੀ ਸਬੰਧੀ ਸੀ- ਪਾਈਟ ਕੈਂਪ ਨਵਾਂ ਸਹਿਰ ਵਿਖੇ ਭਰਤੀ ਲਈ ਪ੍ਰੀ-ਟ੍ਰੇਨਿੰਗ ਕੈਂਪ ਸੁਰੂ ਹੈ, ਜਿਸ ਵਿੱਚ ਜਿਲਾ ਲੁਧਿਆਣਾ ਅਤੇ ਰੋਪੜ ਦੇ ਯੁਵਕ ਸੀ-ਪਾਈਟ ਕੈਂਪ ਨਵਾਂ ਸਹਿਰ, ਨਹਿਰੀ ਰੈਸਟ ਹਾਊਸ ਰਾਹੋ ਰੋਡ ਵਿਖੇ 12 ਫਰਵਰੀ ਤੋਂ 15 ਫਰਵਰੀ 2020 ਤੱਕ ਸਵੇਰੇ 09 ਵਜੇ ਟਰਾਇਲ ਲਈ ਕੈਂਪ ਵਿੱਚ ਆ ਸਕਦੇ ਹਨ।
ਇਸ ਕੈਂਪ ਸਬੰਧੀ ਚਾਹਵਾਨ ਯੁਵਕ ਆਪਣੇ ਅਸਲ ਸਰਟੀਫਿਕੇਟ ਲੈ ਕੇ ਸਵੇਰੇ 09 ਵਜੇ ਟਰਾਇਲ ਦੇਣ ਲਈ ਕੈਂਪ ਵਿਚ ਆ ਸਕਦੇ ਹਨ। ਨੌਜਵਾਨ 10ਵੀ ਪਾਸ ( ਘੱਟੋ ਘੱਟ 45 ਪ੍ਰਤੀਸ਼ਤ) ਜਾਂ 12ਵੀ ਪਾਸ ਹੋਵੋ। ਕੱਦ 5 ਫੁੱਟ 7 ਇੰਚ (170 ਸੈਟੀਮੀਟਰ) ਅਤੇ ਕੰਢੀ ਏਰੀਆ ਲਈ 163 ਸੈਟੀਮੀਟਰ, ਛਾਤੀ 77-82 ਸੈਟੀਮੀਟਰ ਅਤੇ ਉਮਰ 17 ਸਾਲ 6 ਮਹੀਨੇ ਤੋ 21 ਸਾਲ ਦੇ ਵਿੱਚ ਹੋਣੀ ਚਾਹੀਦੀ ਹੈ। ਟਰਾਇਲ ਪਾਸ ਯੁਵਕਾਂ ਦਾ ਕੈਂਪ ਵਿੱਚ ਹੀ ਮੈਡੀਕਲ ਕੀਤਾ ਜਾਵੇਗਾ।ਕੈਂਪ ਕਮਾਂਡੈਂਟ ਕਰਨਲ ਨਵਰਾਜ ਦੇਵ ਸਿੰਘ ਬੈਂਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪ੍ਰੀ-ਟ੍ਰੇਨਿੰਗ ਦੋਰਾਨ ਯੁਵਕਾ ਨੂੰ ਖਾਣਾ ਅਤੇ ਰਿਹਾਇਸ ਮੁਫਤ ਦਿੱਤੀ ਜਾਵੇਗੀ। ਹੋਰ ਜਾਣਕਾਰੀ ਲਈ ਮੋਬਾਇਲ ਨੰਬਰ 9463738300 ਅਤੇ 87258-66019 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।