![]()
ਡਾ ਬਲਦੇਵ ਸਿੰਘ ਨੌਰਥ ਨੂੰ ਪੰਜਾਬ ਦੀ ਖੇਤੀ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਦਸ਼ਨ ਕਰਨ ਲਈ ਕੀਤਾ ਗਿਆ ਸਨਮਾਨਿਤ

ਲੁਧਿਆਣਾ, 10 ਅਪ੍ਰੈਲ (ਸਤ ਪਾਲ ਸੋਨੀ): ਸੀਟੀ ਯੂਨੀਵਰਸਿਟੀ ਵਿਖੇ ਐਗਰੀਕਲਚਰ ਵਿਭਾਗ ਵਲੋਂ ਵਿਗਿਆਨਕ ਖੇਤੀਬਾਡ਼ੀ ਤੇ ਜਾਗਰੂਕਰਤਾ, ਪ੍ਰੋਡਕਸ਼ਨ ਕਾੱਨਟੇਸਟ ਫਲਾਵਰ ਸ਼ੋਅ ਅਤੇ ਫਾਰਮ ਮਸ਼ੀਨਰੀ ਆਦਿ ਵੱਖ-ਵੱਖ ਪ੍ਰਤੀਯੋਗਿਤਾਵਾਂ ਕਰਵਾਈਆਂ ਗਈਆਂ। ਇਸ ਵਿੱਚ ਵੱਡੀ ਸੰਖਿਆ ਵਿੱਚ ਪੰਜਾਬ ਦੇ ਕਿਸਾਨ ਸ਼ਾਮਿਲ ਹੋਏ।ਪ੍ਰੋਗਰਾਮ ਦੇ ਦੌਰਾਨ ਸੀਟੀਯੂ ਦੇ ਵੱਖ-ਵੱਖ ਵਿਭਾਗਾਂ, ਪੰਜਾਬ ਐਗਰੀਕਲਚਰ ਵਿਭਾਗ ਵਲੋਂ ਖੇਤੀ ਦੀ ਨਵੀਂ ਤਕਨਾਲੋਜੀ, ਕੀਟਨਾਸ਼ਕ, ਸਹਾਇਕ ਪ੍ਰਾਜੈਕਟ ਅਤੇ ਖੇਤੀ ਦੇ ਸਾਹਿਤ ਨਾਲ ਸੰਬੰਧਿਤ ਸਟਾਲ ਲਗਾਏ। ਇਸ ਦੇ ਨਾਲ ਹੀ ਖੇਤੀ ਦੇ ਮਾਹਿਰਾਂ ਨੇ ਕਿਸਾਨਾਂ ਨਾਲ ਵਿਚਾਰ ਸਾਂਝੇ ਕੀਤੇ।ਫਸਲਾਂ ਨੂੰ ਜਾਨਵਰਾਂ ਤੋਂ ਬਚਾਉਣ ਲਈ ਅਤੇ ਉਨਾਂ ਨੂੰ ਡਰਾਉਣ ਲਈ ਸਮਾਰਟ ਸਕੇਅਰ ਕ੍ਰੋ ਖਿੱਚ ਦਾ ਕੇਂਦਰ ਸੀ। ਇਸ ਦੀ ਵਿਸ਼ੇਸ਼ਤਾ ਇਹ ਹੈ ਕਿ ਜਾਨਵਰ ਦੇ ਖੇਤ ਵਿੱਚ ਆਉਣ ਤੇ ਇਹ ਅਲਾਰਮ ਦਿੰਦਾ ਹੈ। ਇਸ ਦੇ ਨਾਲ ਹੀ ਵਾਟਰ ਸੇਂਸਿੰਗ ਰੋਬੋਟ ਦੀ ਪ੍ਰਦਸ਼ਣੀ ਵੀ ਲਗਾਈ ਗਈ।

ਪ੍ਰੋਗਰਾਮ ਦੇ ਮੁੱਖ ਮਹਿਮਾਨ ਖੇਤੀਬਾੜੀ ਵਿਭਾਗ ਦੇ ਡਾ. ਬਲਦੇਵ ਸਿੰਘ ਨੇ ਕਿਹਾ ਕਿ ਖੇਤੀ ਦੀ ਲਾਗਤ ਅਤੇ ਕੁਦਰਤੀ ਸਰੋਤ ਦੀ ਲਾਗਤ ਘਟ ਕਰਨ ਦੀ ਲੋੜ ਹੈ। ਉਨਾਂ ਨੂੰ ਖੇਤਰੀ ਦੇ ਖੇਤਰ ਵਿੱਚ ਵਧੀਆ ਪ੍ਰਦਸ਼ਨ ਕਰਨ ਲਈ ਡਾ. ਨਾਰਮਨ ਬੋਰਲਾਗ ਅਵਾਰਡ ਨਾਲ ਸਨਮਾਨਿਤ ਕੀਤਾ। ਇਸ ਦੇ ਨਾਲ ਹੀ ਪੰਜਾਬ ਦੇ 10 ਕਿਸਾਨਾਂ ਨੂੰ ਪ੍ਰਾਲੀ ਜਲਾਉਣ ਤੋਂ ਨਾਂ ਕਹਿਣ ਲਈ ਵੀ ਸਨਮਾਨਿਤ ਕੀਤਾ ਗਿਆ। ਸੀਟੀਯੂ ਦੇ ਵਾਈਸ ਚਾਂਸਲਰ ਡਾ.ਹਰਸ਼ ਸਦਾਵਰਤੀ ਨੇ ਕਿਹਾ ਕੀ ਖੇਤੀ ਅਤੇ ਉਦਯੋਗਿਕ ਖੇਤਰ ਦੇ ਮਾਹਿਰ ਕਿਸਾਨ ਹੀ ਇਸ ਖੇਤਰ ਵਿੱਚ ਵਾਧਾ ਕਰ ਸਕਦੇ ਹਨ। ਇਸ ਦੇ ਨਾਲ ਵਿਗਿਆਨਕ ਖੇਤੀ ਕਿਸਾਨ ਲਈ ਲਾਹੇਵੰਦ ਹੈ।
ਸੀਟੀਯੂ ਦੇ ਰਜਿਸਟਰਾਰ ਡਾ. ਜਗਤਾਰ ਸਿੰਘ ਧੀਮਾਨ ਨੇ ਕਿਹਾ ਕਿ ਵਿਗਿਆਨਕ ਖੇਤੀ ਜਾਗਰੂਕਤਾ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੂੰ ਸ਼ਾਮਿਲ ਕਰਨ ਦਾ ਮੁੱਖ ਮਕਸਦ ਉਨਾਂ ਨੂੰ ਪੇਂਡੂ ਲੌਕਾਂ ਦੀ ਤਰੱਕੀ ਵਿੱਚ ਭਾਗੀਦਾਰ ਬਣਾਉਣਾ ਸੀ।ਇਸ ਦੋਰਾਨ ਸੀਟੀਯੂ ਦੇ ਚਾਂਸਲਰ ਚਰਣਜੀਤ ਸਿੰਘ ਚੰਨੀ, ਮੈਨੇਜਿੰਗ ਡਾਇਰੈਕਟਰ ਮਨਬੀਰ ਸਿੰਘ, ਰਜਿਸਟਰਾਰ ਡਾ. ਜਗਤਾਰ ਸਿੰਘ ਧੀਮਾਨ, ਡੀਨ ਅਕਾਦਮਿਕਸ ਡਾ. ਜੇ ਐਸ ਬਖਸ਼ੀ, ਬਾਲਕ ਐਗਰੀਕਲਚਰ ਅਧਿਆਕਾਰੀ ਡਾ. ਹਰਮਿੰਦਰ ਸਿੰਘ, ਡਾ. ਗੁਰਦੀਪ ਸਿੰਘ, ਡਾ. ਰਮਿੰਦਰ, ਇੰਜੀ,ਅਮਨਪ੍ਰੀਤ ਸਿੰਘ, ਇੰਜੀ ਹਰਮਨਦੀਪ ਸਿੰਧ ਨੇ ਪ੍ਰੋਡਕਸ਼ਨ ਕਾੱਨਟੇਸਟ ਫਲਾਵਰ ਸ਼ੋਅ, ਫਾਰਮ ਮਸ਼ੀਨਰੀ, ਬੇਸੱਟ ਸਟੋਲ ਦੇ ਵਿਜੇਤਾਵਾਂ ਨੂੰ ਅਵਾਰਡ ਦੇ ਕੇ ਸਨਮਾਨਿਤ ਕੀਤਾ।