ਸੀਟੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਅਨਾਥ ਆਸ਼ਰਮ ਦੇ ਬੱਚਿਆਂ ਨਾਲ ਮਨਾਈ ਫੁੱਲਾਂ ਦੀ ਹੋਲੀ

Loading

ਕਿਤਾਬਾਂ, ਕਲਰ ਪੈੱਨ, ਖਾਣ ਦਾ ਸਮਾਨ ਅਤੇ ਜ਼ਰੂਰੀ ਵਸਤੂਆਂ ਕੀਤੀਆਂ ਦਾਨ

ਲੁਧਿਆਣਾ, 20 ਮਾਰਚ  ( ਸਤ ਪਾਲ ਸੋਨੀ ) :   ਅਨਾਥ ਆਸ਼ਰਮ ਦੇ ਬੱਚਿਆਂ ਨੂੰ ਪਰਿਵਾਰਿਕ ਮਾਹੌਲ ਦੇਣ ਲਈ ਧਾਮ ਤਲਵੰਡੀ ਖੁਰਦ ਲੁਧਿਆਣਾ ਵਿਖੇ ਹਰ ਜ਼ਰੂਰੀ ਯਤਨ ਕੀਤਾ ਜਾਂਦਾ ਹੈ ਉਨਾਂ ਦੇ ਯਤਨਾਂ ਨੂੰ ਹੋਰ ਸਫਲ ਬਨਾਉਣ ਲਈ ਐਸਜੀਬੀ ਅਨਾਥ ਆਸ਼ਰਮ ਦੇ ਬੱਚਿਆਂ ਨਾਲ ਫੁੱਲਾਂ ਦੀ ਹੋਲੀ ਮਨਾਈ ਇਸ ਦੌਰਾਨ ਸੀਟੀ ਯੂਨੀਵਰਸਿਟੀ ਦੇ ਮੈਨੇਜਿੰਗ ਡਾਇਰੈਕਟਰ ਮਨਬੀਰ ਸਿੰਘ, ਵਾਈਸ ਚੇਅਰਮੈਨ ਹਰਪ੍ਰੀਤ ਸਿੰਘ, ਸਕੂਲ ਆਫ਼ ਹੋਟਲ ਮੈਨੇਜਮੇਂਟ ਐਡ ਟੂਰਿਜ਼ਮ ਦੇ ਡਾਇਰੈਕਟਰ ਡਾ. ਭਰਤ ਕਪੂਰ ਵੀ ਮੌਜੂਦ ਸਨ

ਸਕੂਲ ਆਫ ਹੋਟਲ ਮੈਨੇਜਮੈਂਟ, ਏਅਰਲਾਈਨਜ਼ ਐਂਡ ਟੂਰਿਜ਼ਮ ਦੇ ਵਿਦਿਆਰਥੀਆਂ ਨੇ ਵੱਖਵੱਖ ਤਰਾਂ ਦੇ ਪਕਵਾਨ ਬਣਾਏ ਇਸਦੇ ਨਾਲ ਵਿਦਿਆਰਥੀਆਂ ਨੇ ਬੇਸਹਾਰਾ ਬੱਚਿਆਂ ਨੂੰ ਕਿਤਾਬਾਂ, ਕਲਰ ਪੈੱਨ, ਹੋਲੀ ਦੇ ਰੰਗ, ਖਾਣ ਦਾ ਸਮਾਨ ਅਤੇ ਜ਼ਰੂਰੀ ਵਸਤੂਆਂ ਭੇਂਟ ਕੀਤੀਆਂ ਐਸਜੀਬੀ ਅਨਾਥ ਆਸ਼ਰਮ ਦੀ ਕੋਆਡਿਨੇਟਰ ਏਕਮਦੀਪ ਕੌਰ ਗਰੇਵਾਲ ਨੇ ਕਿਹਾ ਕਿ ਸੀਟੀ ਯੂਨੀਵਰਸਿਟੀ ਦੁਆਰਾ ਚੁੱਕਿਆ ਕਦਮ ਸ਼ਲਾਘਾਯੋਗ ਹੈ ਅਤੇ ਉਨਾਂ ਸੀਟੀ ਯੂਨੀਵਰਸਿਟੀ ਦੇ ਵਿਦਿਆਰਥੀਆਂ  ਦਾ ਧੰਨਵਾਦ ਕੀਤਾ

ਸਕੂਲ ਆਫ਼ ਹੋਟਲ ਮੈਨੇਜਮੇਂਟ ਐਡ ਟੂਰਿਜ਼ਮ ਦੇ ਡਾਇਰੈਕਟਰ ਡਾ. ਭਰਤ ਕਪੂਰ ਨੇ ਵਿਦਿਆਰਥੀਆਂ ਦੇ ਇਸ ਕੰਮ ਦੀ ਸ਼ਲਾਘਾ ਕੀਤੀ। ਇਸਦੇ ਨਾਲ ਹੀ ਸਕੂਲ ਆਫ਼ ਹੋਟਲ ਮੈਨੇਜਮੇਂਟ ਐਡ ਟੂਰਿਜ਼ਮ ਦੇ ਹੈਡ ਡਾਂ. ਅਮਿਤ ਨੇ ਕਿਹਾ ਕਿ ਇਨਸਾਨੀਅਤ ਨੂੰ ਜ਼ਿਦਾ ਰਖਣ ਲਈ ਇਸ ਤਰਾਂ ਦੇ ਸਮਾਗਮਾਂ ਦਾ ਆਯੋਜਨ ਕਰਨਾ ਬਹੁਤ ਜ਼ਰੂਰੀ ਹੈ। ਸੀਟੀ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਮਨਬੀਰ ਸਿੰਘ ਨੇ ਕਿਹਾ ਕਿ ਮਾਂ-ਬਾਪ ਕੁੱਝ ਮਜਬੂਰੀਆਂ ਦੇ ਕਰਕੇ ਬੱਚਿਆਂ ਨੂੰ ਛੱਡ ਦਿੰਦੇ ਹਨ, ਜੋ ਕਿ ਬਹੁਤ ਹੀ ਦੁੱਖ ਵਾਲੀ ਗੱਲ ਹੈ ।

36660cookie-checkਸੀਟੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਅਨਾਥ ਆਸ਼ਰਮ ਦੇ ਬੱਚਿਆਂ ਨਾਲ ਮਨਾਈ ਫੁੱਲਾਂ ਦੀ ਹੋਲੀ

Leave a Reply

Your email address will not be published. Required fields are marked *

error: Content is protected !!