![]()

ਵਿਦਿਆਰਥੀ ਅਤੇ ਕਰਮਚਾਰੀ ਕਰਣਗੇ ਰਿਸਰਚ ‘ਤੇ ਕੰਮ
ਲੁਧਿਆਣਾ, 11 ਸਤੰਬਰ ( ਸਤ ਪਾਲ ਸੋਨੀ ) : ਸੀਟੀ ਗਰੁੱਪ ਅਤੇ ਏਆਰਸੀਸੀ ਆਟੋਡੈਸਕ ਲਰਨਿੰਗ ਅਤੇ ਸਾਇਬਰ ਲੈਬਸ ਨਾਲ ਸਮਝੋਤਾ ਕਰਾਰ ਕੀਤਾ ਗਿਆ। ਇਸ ਐਮਉਯੂ ਵਿੱਚ ਸੀਟੀ ਗਰੁੱਪ ਦੇ ਵਿਦਿਆਰਥੀਆਂ ਆਟੋਡੈਸਕ ਆਥੋਰਾਇਜ਼ਡ ਸਾਫਟਵੇਰ ਪ੍ਰੋਡਕਟ ਟ੍ਰੇਨਿੰਗ ਅਤੇ ਟ੍ਰੇਨਿੰਗ ਸੈਂਟਰ ਆਫ਼ ਟੈਲੀ ਇੰਸਟੀਚਿਊਟ ਆਫ਼ ਲਰਨਿੰਗ ਤੋ ਮਾਨਤਾ ਪ੍ਰਾਪਤ ਸਰਟੀਫਿਕੇਟ ਹਾਸਲ ਕਰਣਗੇ। ਇਸ ਨਾਲ ਸੀਟੀ ਗਰੁੱਪ ਦੇ ਵਿਦਿਆਰਥੀ ਸਾਇਬਰ ਲੈਬਸ ਅਤੇ ਰਿਸਰਚ ਵਿੱਚ ਆਪਣਾ ਹੱਥ ਅਜ਼ਮਾਉਣਗੇ।
ਸੀਟੀ ਯੂਨੀਵਰਸਿਟੀ ਦੇ ਚਾਂਸਲਰ ਪ੍ਰੋ ਵਾਇਸ ਚਾਂਸਲਰ ਡਾ. ਹਰਸ਼ ਸਦਾਵਰਤੀ ਅਤੇ ਏਆਰਸੀਸੀ ਅਤੇ ਟੈਲੀ ਸਲਿਉਸ਼ਨਜ਼ ਦੇ ਡਾਇਰੈਕਟਰ ਸ਼੍ਰੀ ਮਨਜੀਤ ਸਿੰਘ ਨੇ ਆਪਸ ਵਿੱਚ ਐਮਉਯੂ ‘ਤੇ ਕਰਾਰ ਕੀਤਾ। ਇਸ ਦਾ ਮੁੱਖ ਮੰਤਵ ਵਿਦਿਆਰਥੀਆਂ ਅਤੇ ਕਰਮਚਾਰੀਆਂ ਨੂੰ ਰਿਸਰਚ ਦੇ ਖੇਤਰ ਵਿੱਚ ਅੱਗੇ ਵਧਾਉਣਾ ਹੈ ਅਤੇ ਰਿਸਰਚ ਵਿੱਚ ਆ ਰਹੀਆਂ ਨਵੀਆਂ ਤਕਨੀਕਾ ਨਾਲ ਜਾਣੂ ਕਰਵਾਉਣਾ ਹੈ। ਇਸ ਦੇ ਨਾਲ ਹੀ ਐਮÀਯੂ ਰਾਹੀ ਦੋਨੋ ਸੰਸਥਾਵਾਂ ਜੁਆਇੰਟ ਰਿਸਰਚ ਵਰਕ, ਫਾਰਮਿਉਲੇਸ਼ਨ ਆਫ਼ ਜੁਆਇੰਟ ਰਿਸਰਚ ਪ੍ਰੌਜੈਕਟ, ਸ਼ੇਰਿੰਗ ਫੈਸਿਲੀਟੀਜ਼, ਪ੍ਰੌਜੈਕਟ ਟ੍ਰੇਨਿੰਗ ਵਰਕ ਆਫ਼ ਸਟੂਡੈਂਟਸ ‘ਤੇ ਕੰਮ ਕਰਨਗੇ।
ਏਆਰਸੀਸੀ ਅਤੇ ਸਾਇਬਰ ਲੈਬਸ ਦੇ ਡਾਇਰੈਕਟਰ ਸ਼੍ਰੀ ਮਨਜੀਤ ਸਿੰਘ ਨੇ ਕਿਹਾ ਕਿ ਸੀਟੀ ਗਰੁੱਪ ਆਪਣੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਸੁਵਿਧਾਵਾਂ ਮਹੱਈਆਂ ਕਰਵਾ ਰਿਹਾ ਹੈ। ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਆਪਣੇ ਮਕਸੂਦਾਂ ਅਤੇ ਸ਼ਾਹਪੁਰ ਕੈਂਪਸ ਦੇ ਨਾਲ ਸੀਟੀ ਯੂਨੀਵਰਸਿਟੀ ਵਿਖੇ ਏਆਰਸੀਸੀ ਅਤੇ ਸਾਇਬਰ ਲੈਬਸ ਮਿਲ ਕੇ ਵਿਦਿਆਰਥੀਆਂ ਅਤੇ ਕਰਮਚਾਰੀਆਂ ਨੂੰ ਇੰਡਸਟ੍ਰੀ ਦੇ ਟੂਲਜ਼, ਪ੍ਰੌਫੈਸ਼ਨਲ ਟੈਕਨੀਕਜ਼ ਨਾਲ ਜਾਣੂ ਕਰਵਾਉਣਗੇ । ਜੋ ਕਿ ਆਟੋਡੈਸਕ ਅਤੇ ਟੈਲੀ ਤੋਂ ਮਾਨਤਾ ਪ੍ਰਾਪਤ ਪ੍ਰਮਾਣ ਪੱਤਰ ਹਾਸਲ ਕਰਨਗੇ।
ਸੀਟੀ ਯੂਨੀਵਰਸਿਟੀ ਦੇ ਚਾਂਸਲਰ ਪ੍ਰੋ ਵਾਇਸ ਚਾਂਸਲਰ ਡਾ. ਹਰਸ਼ ਸਦਾਵਰਤੀ ਨੇ ਕਿਹਾ ਕਿ ਸੀਟੀ ਗਰੁੱਪ ਦੇ ਨਾਲ ਏਆਰਸੀਸੀ ਅਤੇ ਸਾਇਬਰ ਲੈਬਸ ਮਿਲ ਕੇ ਕੰਮ ਕਰਨਾ ਸ਼ਲਾਘਾਯੋਗ ਹੈ। ਉਨਾਂ ਕਿਹਾ ਕਿ ਦੋਨੋ ਸੰਸਥਾਵਾਂ ਮਿਲ ਕੇ ਵਿਦਿਆਰਥੀਆਂ ਨੂੰ ਸਵੈ-ਨਿਰਭਰ ਬਣਾਉਣ ਲਈ ਚੰਗੇ ਯਤਨ ਕਰ ਰਹੀਆਂ ਹਨ ਅਤੇ ਦੋਨੋ ਸੰਸਥਾਵਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਸੀਟੀ ਯੂਨੀਵਰਸਿਟੀ ਦੇ ਚਾਂਸਲਰ ਸ. ਚਰਨਜੀਤ ਸਿੰਘ ਚੰਨੀ ਨੇ ਏਆਰਸੀਸੀ ਅਤੇ ਸਾਇਬਰ ਲੈਬਸ ਨਾਲ ਐਮਉਯੂ ਕਰਾਰ ਕਰਨ ‘ਤੇ ਧੰਨਵਾਦ ਕੀਤਾ ਅਤੇ ਉਨਾਂ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ।