ਸੀਟੀ ਗਰੁੱਪ ਅਤੇ ਕੈਂਬ੍ਰਿਜ ਯੂਨੀਵਰਸਿਟੀ ਪ੍ਰੈਸ ‘ਚ ਹੋਇਆ ਕਰਾਰ

Loading

 

ਵਿਦਿਆਰਥੀਆਂ ਨੂੰ ਆਧੁਨਿਕ ਸਿੱਖਿਆ ਨਾਲ ਜੋਡ਼ਨ ਲਈ ਕੀਤਾ ਸਮਝੋਤਾ

ਲੁਧਿਆਣਾ, 9 ਨਵੰਬਰ ( ਸਤ ਪਾਲ ਸੋਨੀ ) :   ਅੰਤਰਰਾਸ਼ਟਰੀ ਪੱਧਰ ਤੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਕੌਸ਼ਲਤਾ ਵਧਾਉਣ ਲਈ ਸੀਟੀ ਗਰੁੱਪ ਅਤੇ ਕੈਂਬ੍ਰਿਜ ਯੂਨੀਵਰਸਿਟੀ ਪ੍ਰੈਸ ‘ਚ ਸਮਝੋਤਾ ਪਾਸ ਕੀਤਾ ਗਿਆ। ਕੈਂਬ੍ਰਿਜ ਯੂਨਿਵਰਸਿਟੀ ਪ੍ਰੈਸ ਇੰਡੀਆ ਪ੍ਰਾਇਵੇਟ ਲਿਮਿਟੇਡ ਕੈਂਬ੍ਰਿਜ ਯੂਨੀਵਰਸਿਟੀ ਨਾਲ ਸੰਬਧਿਤ ਹੈ। ਕੈਂਬ੍ਰਿਜ ਯੂਨੀਵਰਸਿਟੀ ਪ੍ਰੈਸ ਸਿੱਖਿਆ ਸੰਸਾਧਨਾ, ਸ਼ੌਧ ਅਤੇ ਸਿੱਖਿਆ ਉਤਮੱਤਤਾ ਤੇ ਕਿਤਾਬਾ ਛਾਪਦੀ ਹੈ। ਇਹ ਕਰਾਰ ਸੀਟੀ ਗਰੁੱਪ ਦੇ ਚੇਅਰਮੈਨ  ਚਰਨਜੀਤ ਸਿੰਘ ਚੰਨੀ, ਮੈਨੇਜਿੰਗ ਡਾਇਰੈਕਟਰ  ਮਨਬੀਰ ਸਿੰਘ, ਵਾਇਸ ਚੇਅਰਮੈਨ  ਹਰਪ੍ਰੀਤ ਸਿੰਘ, ਪ੍ਰੋ ਵਾਇਸ ਚਾਂਸਲਰ ਡਾ ਹਰਸ਼ ਸਦਾਵਰਤੀ, ਡਾਇਰੈਕਟਰ ਕੈਂਪਸ ਡਾ. ਜੀ ਐਸ ਕਾਲਡ਼ਾ ਅਤੇ ਕੈਂਬ੍ਰਿਜ ਯੂਨੀਵਰਸਿਟੀ ਪ੍ਰੈਸ ਦੇ ਗਲੋਬਲ ਸੇਲਸ ਡਾਇਰੈਕਟਰ ਸ਼੍ਰੀ ਪੌਲ ਕਲਬਰਟ, ਕੈਂਬ੍ਰਿਜ ਯੂਨੀਵਰਸਿਟੀ ਪ੍ਰੈਸ ਸਾਉਥ ਏਸ਼ਿਆ ਦੇ ਡਾਇਰੈਕਟਰ ਸ਼੍ਰੀ ਰਤਨੇਸ਼ ਝਾ ਅਤੇ ਹਿਪਰੋ ਕੰਸਲਟੇਂਟ ਪ੍ਰਾਇਵੇਟ ਲਿਮਿਟੇਡ ਦੇ ਡਾਇਰੈਕਟਰ ਸ਼੍ਰੀ ਕੇ ਪੀ ਐਸ ਵਾਲੀਆ ਨੇ ਕੀਤਾ।
ਇਸ ਕਰਾਰ ਨੂੰ ਪਾਸ ਕਰਨ ਦਾ ਮੁੱਖ ਮੰਤਵ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਬਿਹਤਰੀਨ ਸਿੱਖਿਆ, ਆਧੁਨਿਕ ਤਕਨੀਕਾਂ ਅਤੇ ਅੰਗ੍ਰੇਜੀ ਦੇ ਨਵੇਂ ਸ਼ਬਦਾ ਨਾਲ ਜਾਣੂ ਕਰਵਾਉਣਾ ਹੈ।
ਕੈਂਬ੍ਰਿਜ ਯੂਨੀਵਰਸਿਟੀ ਪ੍ਰੈਸ ਸਾਉਥ ਏਸ਼ਿਆ ਦੇ ਡਾਇਰੈਕਟਰ  ਰਤਨੇਸ਼ ਝਾ ਨੇ ਕਿਹਾ ਕਿ ਇਸ ਕਰਾਰ ਨਾਲ ਸੀਟੀ ਗਰੁੱਪ ਅਤੇ ਕੈਂਬ੍ਰਿਜ ਯੂਨੀਵਰਸਿਟੀ ਪ੍ਰੈਸ ਮਿਲਕੇ ਵਿਦਿਆਰਥੀਆਂ ਦੀ ਸਿੱਖਿਆ ਦੇ ਵਿਕਾਸ ‘ਤੇ ਕੰਮ ਕਰੇਗੀ। ਇਸ ਨਾਲ ਵਿਦਿਆਰਥੀਆਂ ਨੂੰ ਸਿੱਖਿਆ ਸਿਖਲਾਈ, ਕੌਸ਼ਲਤਾ ਅਤੇ ਮੈਨੇਜਮੈਂਟ ਦੀ ਸਿੱਖਿਆ ਵਿੱਚ ਸਫਲ ਬਣਾਏਗੀ।
ਸੀਟੀ ਗਰੁੱਪ ਦੇ ਚੇਅਰਮੈਨ  ਚਰਨਜੀਤ ਸਿੰਘ ਚੰਨੀ ਅਤੇ ਸੀਟੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ ਹਰਸ਼ ਸਦਾਵਰਤੀ ਨੇ ਕਿਹਾ ਕਿ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਪੁਰਾਣੇ ਤਰੀਕਆਂ ਤੋਂ ਹਟਾ ਕੇ ਆਧੁਨਿਕ ਸਿੱਖਿਅਕ ਤਕਨੀਕਾਂ ਨਾਲ ਜਾਣੂ ਕਰਵਾਇਆ ਜਾਏਗਾ। ਉਨਾਂ ਕਿਹਾ ਕਿ ਸੀਟੀ ਗਰੁੱਪ ਵਿਦਿਆਰਥੀਆਂ ਨੂੰ ਇੱਕਲੀ ਕਿਤਾਬੀ ਸਿੱਖਿਆ ਹੀ ਨਹੀਂ, ਬਲਕਿ ਪ੍ਰੈਕਟੀਕਲ ਸਿੱਖਿਆ ਮੁਹੱਈਆ ਕਰਵਾਉਂਦੀ ਹੈ ਅਤੇ ਉਨਾਂ ਨੂੰ ਇੰਡਸਟ੍ਰੀ ਦੇ ਮੁਤਾਬਿਕ ਤਿਆਰ ਕਰਦੀ ਹੈ।

7730cookie-checkਸੀਟੀ ਗਰੁੱਪ ਅਤੇ ਕੈਂਬ੍ਰਿਜ ਯੂਨੀਵਰਸਿਟੀ ਪ੍ਰੈਸ ‘ਚ ਹੋਇਆ ਕਰਾਰ

Leave a Reply

Your email address will not be published. Required fields are marked *

error: Content is protected !!