ਸੀਟੀਯੂ ਵਿਖੇ ਫੂਡ ਸੇਫਟੀ ਤੇ ਯੂਨਾਈਟਿਡ ਕਿੰਗਡਮ ਦੇ ਸੀਨੀਅਰ ਲੈਕਚਰਾਰ ਨੇ ਦਿੱਤਾ ਗੈਸਟ ਲੈਕਚਰ

Loading

ਲੁਧਿਆਣਾ, 29 ਅਪ੍ਰੈੱਲ  (ਸਤ ਪਾਲ  ਸੋਨੀ)  : ਸੀਟੀ ਯੂਨੀਵਰਸਿਟੀ ਲੁਧਿਆਣਾ ਵਿਖੇ ਫੂਡ ਸੇਫਟੀ ਤੇ ਗੈਸਟ ਲੈਕਚਰ ਦਾ ਆਯੋਜਨ ਕਰਵਾਇਆ ਗਿਆ। ਇਸ ਵਿਚ ਕਾਰਡਿਫ ਮੈਟਰੋਪਾੱਲਿਟਨ ਯੂਨੀਵਰਸਿਟੀ ਯੂਨਾਈਟਿਡ ਕਿੰਗਡਮ ਦੇ ਸੀਨੀਅਰ ਲੈਕਚਰਾਰ ਸਾਈਮਨ ਡਾਵਸਨ ਨੇ ਵਿਦਿਆਰਥੀਆਂ ਨੂੰ ਫੂਡ ਸੇਫਟੀ ਬਾਰੇ ਦੱਸਿਆ। ਸੀਨੀਅਰ ਲੈਕਚਰਾਰ ਸਾਈਮਨ ਡਾਵਸਨ ਦਾ ਸਵਾਗਤ ਕਰਦਿਆਂ ਹੋਇਆ ਸੀਟੀਯੂ ਦੇ ਵਾਇਸ ਚਾਂਸਲਰ ਡਾ. ਹਰਸ਼ ਸਦਾਵਰਤੀ ਨੇ ਕਿਹਾ ਕਿ ਮਨੁੱਖੀ ਸ਼ਰੀਰ ਦਾ ਵਿਕਾਸ ਚੰਗੇ ਖਾਣੇ ਤੇ ਨਿਰਭਰ ਕਰਦਾ ਹੈ। ਪਡ਼ੇ ਲਿਖੇ ਅਤੇ ਹੁਸ਼ਿਆਰ ਨੌਜਵਾਨ ਖਾਣੇ ਦੇ ਉਤਪਾਦਾਂ ਦੀ ਸੁਰੱਖਿਆ ਲਈ ਉਤਪਾਦਨ ਤੋਂ ਲੈ ਕੇ ਵਰਤੋਂ ਤਕ ਜਵਾਬਦੇਹ ਹੋ ਸਕਦੇ ਹਨ।

ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਇਆ ਸਾਈਮਨ ਨੇ ਕਿਹਾ ਕਿ ਕੰਪਨੀਆਂ ਨੂੰ ਆਪਣੇ ਗਾਹਕਾਂ ਨੂੰ ਰੋਜਾਨਾ ਅਪਡੇਟ ਕਰਨਾ ਚਾਹੀਦਾ ਹੈ। ਗਾਹਕਾਂ ਨਾਲ ਸੰਚਾਰ ਕਰਨਾ ਅਤੇ ਗਾਹਕਾਂ ਨਾਲ ਗੱਲ ਕਰਕੇ ਉਨਾਂ ਦੀਆਂ ਸ਼ੰਕਾਂ ਨੂੰ ਦੂਰ ਕਰਨਾ ਚਾਹੀਦਾ। ਭੋਜਨ ਸੁਰੱਖਿਆ ਉਦਯੋਗ ਫੈਲ ਰਿਹਾ ਹੈ ਅਤੇ ਇਸ ਵਿੱਚ ਬੁੱਧੀਮਾਨ ਨੌਜਵਾਨ ਦਿਮਾਗ ਦੀ ਜ਼ਰੂਰਤ ਹੈ।ਇਸ ਤੋਂ ਅੱਗੇ ਸਿਖਲਾਈ ਦੇ ਬਾਰੇ ਵਿਸਥਾਰ ਨਾਰ ਗੱਲ ਕਰਦਿਆ ਉਨਾਂ ਨੇ ਕਿਹਾ ਕਿ ਨਿਯਮਤ ਵਰਕਸ਼ਾਪਾਂ, ਸੈਮੀਨਾਰ, ਉਡਿਓ ਵਿਜ਼ੁਅਲਸ ਅਤੇ ਪ੍ਰੈਕਟੀਕਲ ਪ੍ਰਦਰਸ਼ਨਾਂ ਦੁਆਰਾ ਵਿਦਿਆਰਥੀਆਂ ਨੂੰ ਹੈਜ਼ਰਡ ਐਨਾਲਾਇਸਿਸ ਅਤੇ ਕ੍ਰਿਟਿਕਲ ਕੰਟ੍ਰੋਲ ਪੁਆਇੰਟਸ ( ਐਚਏਸੀਪੀਪੀ) ਨਾਲ ਸਿਖਲਾਈ ਦਿੱਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਉਨਾਂ ਨੇ ਵਿਦਿਆਰਥੀਆਂ ਨੇ ਕਿਹਾ ਕਿ ਕੁਝ ਵੀ ਖਾਣ ਤੋਂ ਪਹਿਲਾਂ ਉਸ ਦੇ ਗੁਣਵਤਾ ਦਾ ਧਿਆਨ ਰਖਣਾ ਚਾਹੀਦਾ ਹੈ ਅਤੇ ਉਤਪਾਦਨ ਦੇ ਸਮਾਪਤੀ ਦੀ ਤਰੀਖ ਨੂੰ ਵੇਖ ਕੇ ਸਮਾਨ ਖਰੀਦਣਾ ਚਾਹੀਦਾ ਹੈ। ਸੀਟੀਯੂ ਦੇ ਚਾਂਸਲਰ ਚਰਣਜੀਤ ਸਿੰਘ ਚੰਨੀ ਨੇ ਕਿਹਾ ਕਿ ਸਾਇਮਨ ਵਲੋਂ ਦਿੱਤਾ ਗਿਆ ਗੇਸਟ ਲੈਕਚਰ ਲੋਕਾਂ ਨੂੰ ਫੂਡ ਸੇਫਟੀ ਬਾਰੇ ਜਾਗਰੂਕ ਕਰੇਗਾ।

 

38880cookie-checkਸੀਟੀਯੂ ਵਿਖੇ ਫੂਡ ਸੇਫਟੀ ਤੇ ਯੂਨਾਈਟਿਡ ਕਿੰਗਡਮ ਦੇ ਸੀਨੀਅਰ ਲੈਕਚਰਾਰ ਨੇ ਦਿੱਤਾ ਗੈਸਟ ਲੈਕਚਰ
error: Content is protected !!