![]()

ਵਧੀਆ ਵਪਾਰਕ ਯੋਗਤਾ ਵਾਲੇ ਇਲੈਕਟ੍ਰਿਕ ਵਾਹਨ ਲਈ 50,000 ਰੁਪਏ ਨਾਲ ਕੀਤਾ ਸਨਮਾਨਿਤ
ਲੁਧਿਆਣਾ, 26 ਮਾਰਚ ( ਸਤ ਪਾਲ ਸੋਨੀ ) :ਸੀਟੀ ਯੂਨੀਵਰਸਿਟੀ ਦੇ ਰਿਸਰਚ ਐਂਡ ਇਨੋਵੇਸ਼ਨ ਸੈਂਟਰ ਫਾਰ ਐਕਸੀਲੈਂਸ (ਆਰਆਈਸੀਈ) ਦੇ ਤਹਿਤ ਵਿਦਿਆਰਥੀਆਂ ਨੇ ਨੈਸ਼ਨਲ ਸੋਲਰ ਵਹੀਕਲ ਚੈਲੇਂਜ ਵਿੱਚ ਵਧੀਆ ਵਪਾਰਕ ਯੋਗਤਾ ਵਾਲੇ ਵਾਹਨ ਬਨਾਉਣ ਲਈ ਬੈਸਟ ਸਟਾਰਟ-ਅਪ ਆਈਡੀਆ ਅਵਾਰਡ ਦੇ ਨਾਲ 50,000 ਦੀ ਇਨਾਮ ਰਾਸ਼ੀ ਜਿੱਤੀ। ਇਹ ਅਵਾਰਡ ਉਨਾਂ ਨੂੰ ਡਾਇਨਾਮਿਸਟ ਮੋਟਰ ਸਪੋਰਟਸ ਬੰਗਲੋਰ ਦੁਆਰਾ ਦਿੱਤਾ ਗਿਆ।

ਜੇਤੂ ਕਾਰ ਬਾਰੇ ਗੱਲ ਕਰਦੇ ਹੋਇਆਂ ਆਰ ਐਂਡ ਡੀ ਇੰਜੀ. ਜਸਪ੍ਰੀਤ ਸਿੰਘ ਨੇ ਕਿਹਾ ਕਿ ਸੀਟੀ ਵਿਦਿਆਰਥੀਆਂ ਦੀ ਟੀਮ ਫਿਰਦੌਜ਼ ਨੇ ਸੂਰਜ ਦੀ ਊਰਜਾ ਨਾਲ ਚਲਣ ਵਾਲੀ ਕਾਰ ਬਣਾਈ ਹੈ। ਜਿਸ ਵਿੱਚ 48 ਵੋਲਟ, 1000 ਵਾਟ ਬੀ.ਐਲ.ਡੀ ਮੋਟਰ ਅਤੇ 48 ਵੋਲਟ 60 ਐਮਪੀ ਦੀ ਬੈਟਰੀ ਲਗੀ ਹੈ। ਇਹ ਕਾਰ ਪੂਰੀ ਤਰਾਂ ਚਾਰਜ ਹੋਣ ਤੇ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ 150 ਕਿ.ਮੀ ਚਲਦੀ ਹੈ। ਇਸ ਕਾਰ ਦਾ ਇਸਤੇਮਾਲ ਵਪਾਰਕ ਵਰਤੋਂ ਲਈ ਵੀ ਕੀਤਾ ਜਾ ਸਕਦਾ ਹੈ। ਇਸ ਕਾਰ ਨੂੰ ਕਾਰਬਨ ਸਟੀਲ ਅਤੇ ਮਿਸ਼ਰਤ ਸਟੀਲ ਨਾਲ ਬਣਾਇਆ ਗਿਆ ਹੈ। ਇਸ ਨੂੰ ਬਨਾਉਣ ਲਈ 70,000 ਰੁਪਏ ਦੀ ਲਾਗਤ ਆਈ ਹੈ। ਇਸ ਬਾਰੇ ਗੱਲ ਕਰਦੇ ਹੋਇਆ ਉਨਾਂ ਨੇ ਕਿਹਾ ਕਿ ਇਸ ਕਾਰ ਨੂੰ ਫਾਈਨਲ ਰਾਉਂਡ ਵਿੱਚ ਜਾਣ ਤੋਂ ਪਹਿਲਾ ਉਸ ਨੂੰ ਏਨਸੀਵੀਸੀ ਰਾਉਂਡ ਵਿੱਚ ਸੀਏਡੀ ਵਲੋਂ ਵਧੀਆ ਵਾਹਨ ਦਾ ਅਵਾਰਡ ਵੀ ਦਿੱਤਾ ਗਿਆ।
ਵਾਈਸ ਚਾਂਸਲਰ ਡਾ. ਹਰਸ਼ ਸਦਾਵਰਤੀ ਨੇ ਕਿਹਾ ਕਿ ਆਰਆਈਸੀਈ ਨਵੇਂ ਖੋਜਕਰਤਾਵਾਂ ਨੂੰ ਖੋਜ਼ ਕਰਣ ਦੇ ਵਧੀਆ ਸਰੋਤ, ਵਿਚਾਰ ਅਤੇ ਮਾਰਗਦਸ਼ਨ ਦੇ ਰਹੀ ਹੈ। ਉਨਾਂ ਦੇ ਮਾਰਗਦਸ਼ਨ ਨਾਲ ਸੀਟੀ ਦੇ ਵਿਦਿਆਰਥੀਆਂ ਵਧੀਆਂ ਪ੍ਰਦਸ਼ਨ ਕਰ ਪਾ ਰਹੇ ਹਨ। ਸੀਟੀਯੂ ਦੇ ਮੈਨੇਜਿੰਗ ਡਾਇਰੈਕਟਰ ਮਨਬੀਰ ਸਿੰਘ ਨੇ ਟੀਮ ਫਿਰਦੋਜ਼ ਨੂੰ ਉਨਾਂ ਦੇ ਵਧੀਆ ਪ੍ਰਦਸ਼ਨ ਲਈ ਵਧਾਈ ਦਿੱਤੀ।