![]()

ਲੁਧਿਆਣਾ 13 ਮਈ (ਸਤ ਪਾਲ ਸੋਨੀ) ): ਸੀਟੀ ਯੂਨੀਵਰਸਿਟੀ ਨੇ ਅਧਿਕਾਰਿਕ ਤੌਰ ਦੇ ਆਪਣੇ ਵਿਦਿਆਰਥੀਆਂ ਨੂੰ ਰਾਜਦੂਤ ਨਿਯੁਕਤ ਕੀਤਾ ਹੈ। ਇਹ ਉਨਾਂ ਵਿਦਿਆਰਥੀਆਂ ਲਈ ਇਕ ਲੀਡਰਸ਼ਿਪ ਕਰਨ ਦਾ ਮੌਕਾ ਹੈ ਜੋ ਸਿਖਲਾਈ ਦੇ ਨਾਲ-ਨਾਲ ਆਪਣੀ ਕਾਰਜ ਕਸ਼ਮਤਾ ਨੂੰ ਵਧਾਉਣਾ ਚਾਹੁੰਦਾ ਹੈ। ਅੰਬੈਸਡਰਸ ਦੀ ਪ੍ਰਕਿਰਿਆ ਦੇ ਦੌਰਾਨ ਸੀਟੀਯੂ ਦੇ ਵੱਖ-ਵੱਖ ਸਕੂਲਾਂ ਵਿਚੋਂ ਸਿਰਫ 10 ਵਿਦਿਆਰਥੀਆਂ ਨੂੰ ਰਾਜਦੂਤ ਦੇ ਰੂਪ ਵਿੱਚ ਚੁਣਿਆ ਗਿਆ। ਅੰਬੈਸਡਰ ਬਣੇ ਬੀਬੀਏ ਦੇ ਸਾਕੇਤ ਨੇ ਕਿਹਾ ਕਿ ਇਹ ਉਨਾਂ ਦੀ ਜਿੰਦਗੀ ਦਾ ਸਭ ਤੋਂ ਸ਼ਾਨਦਾਰ ਅਨੁਭਵ ਹੈ। ਤਜੁਰਬੇਕਾਰ ਸਿੱਖਿਆ ਸਲਾਹਕਾਰਾਂ ਦੁਆਰਾ ਸਿਖਲਾਈ ਦਿੱਤੀ ਜਾਵੇਗੀ, ਜੋ ਮੈਨੂੰ ਇਕ ਕਨਾਰਾ ਪ੍ਰਦਾਨ ਕਰੇਗੀ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਸੀਟੀਯੂ ਦਾ ਅੰਬੈਸਡਰਸ ਬਨਣ ਤੇ ਮਾਣ ਮਹਿਸੂਸ ਹੋ ਰਿਹਾ ਹੈ।
ਅੰਬੈਸਡਰਸ ਬਣੇ ਵਿਦਿਆਰਥੀਆਂ ਨੇ ਦੂਜੇ ਵਿਦਿਆਰਥੀਆਂ ਨੂੰ ਸੋਸ਼ਲ ਨੈਟਵਰਕ ਵਿੱਚ ਸ਼ਾਮਿਲ ਹੋਣ ਲਈ ਉਤਸ਼ਾਹਿਤ ਕੀਤਾ। ਇਸ ਦੇ ਨਾਲ ਹੀ ਉਨਾਂ ਨੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਭਾਈਚਾਰੇ ਨਾਲ ਜੁਡ਼ਨ ਅਤੇ ਸੀਟੀਯੂ ਦੇ ਪ੍ਰੋਗਰਾਮਾਂ ਅਤੇ ਗਤੀਵਿਧੀਆਂ ਨੂੰ ਹੋਰ ਅੱਗੇ ਵਧਾਉਣ ਲਈ ਪ੍ਰੇਰਿਤ ਕੀਤਾ। ਸੀਟੀਯੂ ਦੇ ਵਾਈਸ ਚਾਂਸਲਰ ਡਾ.ਹਰਸ਼ ਸਦਾਵਰਤੀ ਨੇ ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਇਆ ਕਿਹਾ ਕਿ ਵਿਦਿਆਰਥੀਆਂ ਨੂੰ ਅੰਬੈਸਡਰਸ ਦਾ ਕੰਮ ਕਰਨ ਲਈ ਸਰਟੀਫਿਕੇਟ ਵੀ ਦਿੱਤੇ ਜਾਣਗੇ। ਇਹ ਵਿਦਿਆਰਥੀਆਂ ਨੂੰ ਸ਼ਾਨਦਾਰ ਕੈਰੀਅਰ ਬਨਾਉਣ ਅਤੇ ਕਮਾਈ ਕਰਨ ਦਾ ਮੌਕਾ ਦਿੰਦਾ ਹੈ।