![]()

ਲੁਧਿਆਣਾ, 3 ਨਵੰਬਰ ( ਸਤ ਪਾਲ ਸੋਨੀ ) : ਸਥਾਨਕ ਜਵਾਹਰ ਨਗਰ ਦੇ ਸ਼੍ਰੀ ਦੁਰਗਾ ਮੰਦਿਰ ਤੇ ਮੇਘ ਧਰਮਸ਼ਾਲਾ ਵਿਖੇ ਤੁਲਸੀ ਵਿਆਹ ਦਾ ਆਯੋਜਨ ਪ੍ਰਧਾਨ ਸ੍ਰੀ ਰਾਮ ਲਾਲਾ ਚੰਗੋਤਰਾ, ਗੁਰਦੇਵ ਭਗਤ, ਸ਼੍ਰੀ ਇੰਦਰਜੀਤ ਰਾਜੂ, ਦਰਸ਼ਨ ਲਾਲ ਭਗਤ, ਨੀਰਜ ਸਾਂਦਲ, ਕਪਿਲ ਦੇਵ ਦੀ ਅਗਵਾਈ ‘ਚ ਬੈਂਡਬਾਜੇ ਅਤੇ ਢੋਲ ਨਾਲ ਕੀਤਾ ਗਿਆ, ਜਿਸ ਵਿਚ ਪੰਡਿਤ ਰਮਾਕਾਂਤ ਦੀਕਸ਼ਿਤ ਤੇ ਮਹਿਲਾ ਸਕਿਰਤਨ ਮੰਡਲੀ ਵੱਲੋਂ ਸੀਮਾ ਦੇਵੀ, ਭੋਲੀ ਦੇਵੀ, ਸੂਮਨ ਚੰਗੋਤਰਾ, ਸਰੋਜ ਚੰਗੋਤਰਾ, ਆਰਤੀ ਦੀਕਸ਼ਿਤ, ਅਮਰੋ ਦੇਵੀ, ਸੀਤਾ ਦੇਵੀ, ਭੋਲਾ ਦੇਵੀ, ਸੱਤਿਆ ਦੇਵੀ, ਡੋਲੀ ਸ਼ਰਮਾ, ਨਿਰਮਲਾ ਮਹਿਰਾ, ਪੁਸ਼ਪਾ, ਰੇਣੂ ਬਾਲਾ, ਜੋਤੀ, ਵੀਨਾ, ਦਰਸ਼ਨਾ, ਜੂਹੀ ਅਤੇ ਰੂਹੀ ਨੇ ਭਜਨਾਂ ਦਾ ਗੁਣਗਾਨ ਕੀਤਾ । ਇਸ ਮੌਕੇ ਤੇ ਸਮੁੱਚੇ ਜਵਾਹਰ ਨਗਰ ਵਿਖੇ ਗਲੀਆਂ, ਬਜਾਰਾਂ, ਕਰਿਆਨਾ ਮਾਰਕੀਟ, ਕੱਪਡ਼ਾ ਮਾਰਕੀਟ, ਸਬਜੀ ਮਾਰਕੀਟ ਵਿਖੇ ਲੋਕਾਂ ਨੇ ਤੁਲਸੀ-ਸਾਲਗ ਗ੍ਰਾਮ ਵਿਆਹ ਦੀ ਸੰਧਿਆ ਫੇਰੀ ਕੱਢੀ ਗਈ ਜਿਸ ਵਿੱਚ ਇਲਾਕਾ ਨਿਵਾਸੀਆਂ ਨੇ ਥਾਂ-ਥਾਂ ਤੇ ਪ੍ਰਸਾਦ ਵੰਡ ਕੇ ਲੋਕਾਂ ਦਾ ਭਰਪੂਰ ਸਵਾਗਤ ਕੀਤਾ ਗਿਆ, ਜਿਸ ਵਿੱਚ ਖਾਸ ਕਰਕੇ ਗੋਵਿੰਦਾ ਕਾਲੂ, ਦੇਸ ਰਾਜ, ਕਸਤੂਰੀ ਲਾਲ, ਸੋਮਨਾਥ ਮੋਟਨ, ਵਿਜੈ ਕੁਮਾਰ, ਭਗਵਾਨ ਦਾਸ ਨੇ ਖਾਸ ਭੂਮਿਕਾ ਨਿਭਾਈ ।