ਸ਼ਹਿਰ ਲੁਧਿਆਣਾ ਵਿੱਚੋਂ ਲੰਘਦੇ ਬੁੱਢਾ ਨਾਲ਼ਾ ਦੇ ਪਾਸਿਆਂ ‘ਤੇ ਬਣੇਗੀ ਸਡ਼ਕ  

Loading

 

 

 

 

ਵਿਧਾਇਕ ਸੰਜੇ ਤਲਵਾੜ ਅਤੇ ਡਿਪਟੀ ਕਮਿਸ਼ਨਰ ਨੇ ਦੌਰਾ ਕਰਕੇ ਜਾਇਜ਼ਾ ਲਿਆ
ਲੁਧਿਆਣਾ, 6 ਮਈ ( ਸਤ ਪਾਲ ਸੋਨੀ ) : ਪੰਜਾਬ ਸਰਕਾਰ ਵੱਲੋਂ ਸ਼ਹਿਰ ਲੁਧਿਆਣਾ ਵਿੱਚੋਂ ਲੰਘਦੇ ਬੁੱਢਾ ਨਾਲ਼ਾ ਦੇ ਨਾਲ-ਨਾਲ ਸੜਕ ਬਣਾਈ ਜਾਵੇਗੀ, ਜਿਸ ਨਾਲ ਜਿੱਥੇ ਇਸ ਨਾਲ਼ੇ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਪੈਣ ਵਾਲੇ ਕੈਮੀਕਲਯੁਕਤ ਗੰਦੇ ਪਾਣੀ ਤੇ ਗੰਦ ‘ਤੇ ਰੋਕ ਲੱਗੇਗੀ, ਉਥੇ ਹੀ ਇਸ ਨਾਲ ਲੋਕਾਂ ਨੂੰ ਬੇਹਤਰ ਆਵਾਜਾਈ ਸਹੂਲਤ ਵੀ ਮਿਲ ਸਕੇਗੀ। ਇਸ ਪ੍ਰੋਜੈਕਟ ‘ਤੇ ਕਰੀਬ 60 ਕਰੋੜ ਰੁਪਏ ਖਰਚਾ ਆਉਣ ਦਾ ਅਨੁਮਾਨ ਹੈ। ਇਸ ਪ੍ਰੋਜੈਕਟ ਨੂੰ ਅਮਲੀ ਜਾਮਾ ਪਹਿਨਾਉਣ ਲਈ ਲੁਧਿਆਣਾ (ਪੂਰਬੀ) ਦੇ ਵਿਧਾਇਕ ਸੰਜੇ ਤਲਵਾੜ ਅਤੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਅੱਜ ਨਗਰ ਨਿਗਮ ਦੀ ਹੱਦ ਅੰਦਰ ਪੈਂਦੇ ਬੁੱਢਾ ਨਾਲ਼ਾ ਦਾ ਦੌਰਾ ਕੀਤਾ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਤਲਵਾੜ ਅਤੇ ਅਗਰਵਾਲ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਕੁੱਲ 16 ਕਿਲੋਮੀਟਰ ਸੜਕ (ਦੋਹਾਂ ਪਾਸਿਆਂ ਤੋਂ ਟੋਟਿਆਂ ਵਿੱਚ) ਬਣਾਈ ਜਾਵੇਗੀ, ਜਿਸ ਉੱਪਰ ਕਰੀਬ 60 ਕਰੋੜ ਰੁਪਏ ਦਾ ਖ਼ਰਚਾ ਆਵੇਗਾ। ਜੇਲ ਰੋਡ ਸਥਿਤ ਐੱਸ. ਟੀ. ਪੀ. ਤੋਂ ਲੈ ਕੇ ਬੱਲੋਕੇ ਤੱਕ ਬਣਨ ਵਾਲੀ ਇਸ ਸੜਕ ਦੇ ਸੱਜੇ ਪਾਸੇ ਕਰੀਬ 4.5 ਕਿਲੋਮੀਟਰ ਅਤੇ ਖੱਬੇ ਪਾਸੇ 11.5 ਕਿਲੋਮੀਟਰ ਸੜਕ ਬਣੇਗੀ। ਸੜਕ ਦੀ ਚੌੜਾਈ 22 ਫੁੱਟ ਹੋਵੇਗੀ। ਪ੍ਰੋਜੈਕਟ ਵਿੱਚ ਬਣਨ ਵਾਲੀ ਸੜਕ ਤੋਂ ਇਲਾਵਾ ਨਾਲ਼ੇ ਨਾਲ ਲੱਗਦੀ ਕੰਧ (ਰਿਟੇਨਿੰਗ ਵਾਲ), ਫੁੱਟਪਾਥ ਅਤੇ ਪਹਿਲਾਂ ਬਣੀ ਸੜਕ ਦੀ ਮੁਰੰਮਤ ਸ਼ਾਮਿਲ ਹੋਵੇਗੀ। ਉਨਾਂ ਕਿਹਾ ਕਿ ਨਾਲ਼ੇ ਦੇ ਨਾਲ ਲੱਗਦੇ ਖੇਤਰ ਨੂੰ ਸੁੰਦਰਤਾ ਪ੍ਰਦਾਨ ਕਰਨ ਲਈ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ਪੌਦੇ ਵੀ ਲਗਵਾਏ ਜਾਣਗੇ।
ਤਲਵਾੜ ਨੇ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਸੁਚਾਰੂ ਤਰੀਕੇ ਨਾਲ ਨੇਪਰੇ ਚਾੜਨ ਲਈ ਪੰਜਾਬ ਸਰਕਾਰ ਵੱਲੋਂ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੂੰ ਬਤੌਰ ਨੋਡਲ ਅਫ਼ਸਰ ਲਗਾਇਆ ਗਿਆ ਹੈ। ਇਸ ਪ੍ਰੋਜੈਕਟ ਸੰਬੰਧੀ ਟੈਂਡਰ ਪ੍ਰਕਿਰਿਆ ਜਲਦ ਸ਼ੁਰੂ ਹੋਵੇਗੀ ਅਤੇ ਇਸ ਨੂੰ ਤੈਅ ਸਮਾਂ ਸੀਮਾ ਅੰਦਰ ਮੁਕੰਮਲ ਕੀਤਾ ਜਾਵੇਗਾ। ਉਨਾਂ ਕਿਹਾ ਕਿ ਇਸ ਪ੍ਰੋਜੈਕਟ ਦੇ ਸਿਰੇ ਚੜਨ ਨਾਲ ਜਿੱਥੇ ਇਸ ਨਾਲ਼ੇ ਵਿੱਚ ਗੰਦਾ ਪਾਣੀ ਅਤੇ ਕੂੜਾ ਕਰਕਟ ਸੁੱਟਣ ਤੋਂ ਰੋਕਣ ਵਿੱਚ ਵੱਡੀ ਸਫ਼ਲਤਾ ਮਿਲੇਗੀ, ਉਥੇ ਆਮ ਲੋਕਾਂ ਨੂੰ ਸੜਕਾਂ ਰਾਹੀਂ ਆਵਾਜਾਈ ਦੀ ਬੇਹਤਰ ਸਹੂਲਤ ਮਿਲ ਸਕੇਗੀ। ਇਸ ਤੋਂ ਇਲਾਵਾ ਲੋਕਾਂ/ਫੈਕਟਰੀਆਂ ਵੱਲੋਂ ਪਾਏ ਜਾਂਦੇ ਕੈਮੀਕਲਯੁਕਤ ਪਾਣੀ ‘ਤੇ ਵੀ ਚੈੱਕ ਰੱਖਣ ਵਿੱਚ ਆਸਾਨੀ ਹੋਵੇਗੀ। ਡਿਪਟੀ ਕਮਿਸ਼ਨਰ  ਅਗਰਵਾਲ ਨੇ ਨਿਗਮ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਨਾਲ਼ੇ ਵਿੱਚ ਪਾਏ ਜਾ ਰਹੇ ਗੰਦੇ ਪਾਣੀ ਦੇ ਗੈਰਕਾਨੂੰਨੀ ਕੁਨੈਕਸ਼ਨ ਤੁਰੰਤ ਬੰਦ ਕਰਵਾਏ ਜਾਣ। ਇਸ ਮੌਕੇ ਉਨਾਂ ਨਾਲ ਨਗਰ ਨਿਗਮ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

 

18050cookie-checkਸ਼ਹਿਰ ਲੁਧਿਆਣਾ ਵਿੱਚੋਂ ਲੰਘਦੇ ਬੁੱਢਾ ਨਾਲ਼ਾ ਦੇ ਪਾਸਿਆਂ ‘ਤੇ ਬਣੇਗੀ ਸਡ਼ਕ  

Leave a Reply

Your email address will not be published. Required fields are marked *

error: Content is protected !!