ਸ਼ਹਿਰ ਦੀ ਸਫਾਈ ਲਈ ਸਭਨਾਂ ਨੂੰ ਜਾਗਰੂਕ ਹੋ ਕੇ ਯੋਗਦਾਨ ਦੇਣ ਦੀ ਲੋੜ – ਡਿਪਟੀ ਮੇਅਰ ਸਰਬਜੀਤ ਕੌਰ

Loading



ਫੀਲਡ ਆਊਟਰੀਚ ਬਿਊਰੋ ਵੱਲੋਂ ਸਵੱਛਤਾ ਬਾਰੇ ਜਾਗਰੂਕਤਾ ਪ੍ਰੋਗਰਾਮ ਆਯੋਜਿਤ


ਲੁਧਿਆਣਾ 10 ਜਨਵਰੀ  ( ਸਤ ਪਾਲ ਸੋਨੀ ) :  ਸ਼ਹਿਰ ਨੂੰ ਦੇਸ਼ ਭਰ ਵਿੱਚ ਸਵੱਛਤਾ ਵਿੱਚ ਮੋਹਰੀ ਜ਼ਿਲਾ ਬਣਾਉਣ ਲਈ ਸਾਰੇ ਸ਼ਹਿਰਵਾਸੀਆਂ ਨੂੰ ਸਹਿਯੋਗ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਇਹ ਤਾਂ ਹੀ ਸੰਭਵ ਹੈ ਜਦੋਂ ਅਸੀਂ ਸਾਰੇ ਆਪਣੇ ਆਲੇ-ਦੁਆਲੇ ਦੀ ਸਫਾਈ ਕਰਨ ਦਾ ਜਜ਼ਬਾ ਲੈ ਕੇ ਚੱਲੀਏ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਮੇਅਰ ਸਰਬਜੀਤ ਕੌਰ ਨੇ ਅੱਜ “ਜੌਨ ਸੀ” ਵਿੱਚ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦੇ ਅੰਮ੍ਰਿਤਸਰ ਸਥਿਤ ਫੀਲਡ ਆਊਟਰੀਚ ਬਿਊਰੋ ਵੱਲੋਂ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ “ਮਿਸ਼ਨ ਤੰਦਰੁਸਤ ਪੰਜਾਬ” ਦੇ ਤਹਿਤ ਨਗਰ ਨਿਗਮ ਦੇ ਸਹਿਯੋਗ ਨਾਲ ਕਰਵਾਏ ਗਏ ਮਿਸ਼ਨ ਤੰਦਰੁਸਤ ਪੰਜਾਬ ਅਤੇ ਸਵੱਛ ਭਾਰਤ ਮਿਸ਼ਨ ਜਾਗਰੂਕਤਾ ਪ੍ਰੋਗਰਾਮ ਨੂੰ ਬਤੌਰ ਮੁੱਖ ਮਹਿਮਾਨ ਸੰਬੋਧਨ ਕਰਦਿਆਂ ਕੀਤਾ। ਉਨਾਂ ਕਿਹਾ ਕਿ ਸਭਨਾਂ ਨੂੰ ਪਲਾਸਟਿਕ ਦੇ ਲਿਫਾਫਿਆਂ ਦਾ ਇਸਤੇਮਾਲ ਕਰਨ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ ਤਾਂ ਕਿ ਵਾਤਾਵਰਨ ਨੂੰ ਇਸਦੇ ਦੁਸ਼ਪ੍ਰਭਾਵਾਂ ਤੋਂ ਬਚਾਇਆ ਜਾ ਸਕੇ।
ਇਸ ਮੌਕੇ ਜ਼ੋਨਲ ਕਮਿਸ਼ਨਰ  ਜਸਦੇਵ ਸਿੰਘ ਸੇਖੋਂ ਨੇ ਬਤੌਰ ਵਿਸ਼ੇਸ਼ ਮਹਿਮਾਨ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸ਼ਹਿਰ ਦੀ ਸਾਫ-ਸਫਾਈ ਲਈ ਕੌਸਲਰਾਂ ਨੂੰ ਵੀ ਆਪਣੇ ਮਹੱਲਿਆਂ ਵਿੱਚ ਅਜਿਹੇ ਜਾਗਰੂਕ ਅਭਿਆਨ ਚਲਾਉਣੇ ਚਾਹੀਦੇ ਹਨ। ਉਨਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸ਼ਹਿਰ ਦੀ ਸਫਾਈ ਸਿਰਫ ਨਗਰ ਨਿਗਮ ਦੇ ਸਫਾਈ ਸੈਨਿਕਾਂ ਜਾਂ ਕਰਮਚਾਰੀਆਂ ਦੀ ਜੁਮੇਵਾਰੀ ਨਹੀਂ ਹੈ ਬਲਕਿ ਸਾਰੇ ਸ਼ਹਿਰਵਾਸੀਆਂ ਦੀ ਵੀ ਹੈ। ਉਨਾਂ ਨੇ ਸਭਨਾਂ ਨੂੰ ਗਿਲੇ ਅਤੇ ਸੁੱਕੇ ਕੂਡ਼ੇ ਨੂੰ ਵੀ ਵੱਖ-ਵੱਖ ਕਰਨ ਲਈ ਕਿਹਾ ਅਤੇ ਖਾਦ ਬਣਾਉਣ ਲਈ ਵੀ ਕਿਹਾ।
ਨਿਗਮ ਦੇ ਵਾਤਾਵਰਨ ਵਧੇਰੇ ਸੀਨੀਅਰ ਇੰਜੀਨੀਅਰ ਐਚ.ਐਸ. ਔਜਲਾ ਨੇ ਮੌਜੂਦ ਲੋਕਾਂ ਨੂੰ ਸਵੱਛਤਾ ਐਪਲੀਕੇਸ਼ਨ ਨੂੰ ਮੋਬਾਇਲ ਫੋਨਾਂ ਵਿੱਚ ਡਾਊਨਲੋਡ ਕਰਕੇ ਸ਼ਹਿਰ ਨੂੰ ਸਵੱਛਤਾ ਰੈਕਿੰਗ ਵਿੱਚ ਦੇਸ਼ ਭਰ ਵਿੱਚ ਉੱਪਰ ਲਿਆਉਣ ਲਈ ਸਹਿਯੋਗ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਉਹ ਇਸਦਾ ਵੱਧ ਤੋਂ ਵੱਧ ਇਸਤੇਮਾਲ ਕਰਨ। ਉਨਾਂ ਕਿਹਾ ਸਾਲ 2019 ਦਾ ਸਰਵੱਛਤਾ ਸਰਵੇਖਣ 4 ਜਨਵਰੀ ਤੋਂ ਸੁਰੂ ਹੋ ਚੁੱਕਿਆ ਹੈ ਜਿਸ ਵਿੱਚ ਸ਼ਹਿਰਵਾਸੀਆਂ ਦੀ ਸ਼ਮੂਲੀਅਤ ਦੀ ਬਹੁਤ ਅਹਿਮ ਲੋਡ਼ ਹੈ।
ਪ੍ਰੋਗਰਾਮ ਤੋਂ ਪਹਿਲਾਂ ਗਿੱਲ ਚੌਂਕ ਤੋਂ ਨਗਰ ਨਿਗਮ “ਸੀ ਜੌਨ” ਦਫਤਰ ਤੱਕ ਇੱਕ ਜਾਗਰੂਕਤਾ ਰੈਲੀ ਵੀ ਕੱਢੀ ਗਈ ਜਿਸ ਵਿੱਚ ਸਫਾਈ ਸੈਨਿਕ ਸ਼ਾਮਿਲ ਹੋਏ। ਇਸ ਰੈਲੀ ਨੂੰ ਡਿਪਟੀ ਮੇਅਰ ਸਰਬਜੀਤ ਕੌਰ, ਜੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਅਤੇ ਫੀਲਡ ਆਊਟਰੀਚ ਬਿਊਰੋ ਦੇ ਫੀਲਡ ਪਬਲਿਸਿਟੀ ਅਧਿਕਾਰੀ ਰਾਜੇਸ਼ ਬਲੀ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ।


ਸਵੱਛਤਾ ਬਾਰੇ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਕੱਲ ਕਰਵਾਏ ਗਏ ਡਰਾਇੰਗ ਮੁਕਾਬਲੇ ਦੇ ਜੇਤੂਆਂ ਪਹਿਲਾਂ ਸਥਾਨ ਗੁਰਲੀਨ, ਦੂਜਾ ਸਥਾਨ ਸਪਨਾ, ਤੀਜਾ ਸਥਾਨ ਰੌਸ਼ਨੀ ਅਤੇ ਚੌਥਾ ਨੇਹਾ ਨੂੰ ਵੀ ਸਨਮਾਨਿਤ ਕੀਤਾ।
ਪ੍ਰੋਗਰਾਮ ਦੌਰਾਨ ਇਸ ਜੌਨ ਦੇ ਤਿੰਨ ਸਭ ਤੋਂ ਚੰਗੇ ਸਫਾਈ ਸੈਨਿਕਾਂ ਰਿੰਪੀ, ਨਰੇਸ਼ ਅਤੇ ਮਿੰਟੂ ਕੁਮਾਰ ਸਮੇਤ ਚਾਰ ਸੈਨੇਟਰੀ ਇੰਸਪੈਕਟਰਾਂ ਮਲਕੀਅਤ ਸਿੰਘ, ਸਤਿੰਦਰਜੀਤ ਬਾਵਾ, ਮੇਹਲ ਸਿੰਘ ਅਤੇ ਜਗਤਾਰ ਸਿੰਘ ਨੂੰ ਮੰਤਰਾਲੇ ਦੇ ਵਿਭਾਗ ਵੱਲੋਂ “ਸਰਵੋਤਮ ਸਵੱਛਾਗ੍ਰਹੀ”ਦੇ ਬਿਲੇ ਅਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਮੰਤਰਾਲੇ ਦੇ ਗੀਤ ਅਤੇ ਨਾਟਕ ਵਿਭਾਗ ਦੇ ਕਲਾਕਾਰਾਂ ਨੇ ਸਵੱਛਤਾ ਬਾਰੇ ਨਾਟਕਾਂ ਰਾਹੀਂ ਵੀ ਜਾਗਰੂਕ ਕੀਤਾ

32130cookie-checkਸ਼ਹਿਰ ਦੀ ਸਫਾਈ ਲਈ ਸਭਨਾਂ ਨੂੰ ਜਾਗਰੂਕ ਹੋ ਕੇ ਯੋਗਦਾਨ ਦੇਣ ਦੀ ਲੋੜ – ਡਿਪਟੀ ਮੇਅਰ ਸਰਬਜੀਤ ਕੌਰ

Leave a Reply

Your email address will not be published. Required fields are marked *

error: Content is protected !!