ਸ਼ਬ-ਏ-ਬਰਾਤ ਅੱਜ, ਜਾਮਾ ਮਸਜਿਦ ‘ਚ ਹੋਵੇਗਾ ਸ਼ਾਨਦਾਰ ਸਮਾਗਮ : ਸ਼ਾਹੀ ਇਮਾਮ ਪੰਜਾਬ

Loading

ਲੁਧਿਆਣਾ, 30 ਅਪ੍ਰੈਲ( ਸਤ ਪਾਲ ਸੋਨੀ ) : ਅੱਜ ਇੱਥੇ ਪੰਜਾਬ ਦੇ ਦੀਨੀ ਮਰਕਜ ਜਾਮਾ ਮਸਜਿਦ ਲੁਧਿਆਣਾ ਤੋਂ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ-ਹਬੀਬ-ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਐਲਾਨ ਕੀਤਾ ਕਿ ਸ਼ਬ-ਏ-ਬਰਾਤ ਦਾ ਪਵਿੱਤਰ ਤਿਊਹਾਰ 1 ਮਈ ਦਾ ਦਿਨ ਗੁਜਾਰ ਕੇ ਆਉਣ ਵਾਲੀ ਰਾਤ ਨੂੰ ਮਨਾਇਆ ਜਾਏਗਾ। ਉਨਾਂ ਦੱਸਿਆ ਕਿ ਇਸ ਪਵਿੱਤਰ ਮੌਕੇ ‘ਤੇ ਜਾਮਾ ਮਸਜਿਦ ਲੁਧਿਆਣਾ ਦੇ ਬਾਹਰ ਇਕ ਧਾਰਮਿਕ ਸਮਾਗਮ ਦਾ ਆਯੋਜਨ ਵੀ ਕੀਤਾ ਜਾਏਗਾ, ਜਿਸ ਵਿਚ ਮੁਸਲਿਮ ਭਾਈਚਾਰੇ ਦੇ ਲੋਕ ਵੱਧ ਚਡ਼ ਕੇ ਹਿੱਸਾ ਲੈਣ।
ਇਸ ਮੌਕੇ ‘ਤੇ ਸ਼ਾਹੀ ਇਮਾਮ ਪੰਜਾਬ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਸ਼ਬ-ਏ-ਬਰਾਤ ਦੀ ਰਾਤ ਨੂੰ ਅੱਲਾਹ ਤੋਂ ਮੰਗੀਆਂ ਜਾਣ ਵਾਲੀਆਂ ਸਾਰੀਆਂ ਦੁਆਵਾਂ ਕਬੂਲ ਹੁੰਦੀਆਂ ਹਨ। ਉਨਾਂ ਮੁਸਲਮਾਨਾਂ ਨੂੰ ਅਪੀਲ ਕੀਤੀ ਕਿ ਅੱਜ ਦੀ ਰਾਤ ਪੂਰੀ ਇਨਸਾਨੀਅਤ ਦੀ ਭਲਾਈ ਲਈ ਖਾਸ ਦੁਆਵਾਂ ਮੰਗਣ। ਸ਼ਾਹੀ ਇਮਾਮ ਨੇ ਸ਼ਬ-ਏ-ਬਰਾਦ ਦੀ ਰਾਤ ਦੀ ਮਹੱਤਵਤਾ ਦੇ ਬਾਰੇ ਦੱਸਿਆ ਕਿ ਸ਼ਬ-ਏ-ਬਰਾਤ ਦੀ ਰਾਤ ਬਡ਼ੀ ਬਰਕਤਾਂ ਅਤੇ ਰਹਿਮਤਾਂ ਵਾਲੀ ਰਾਤ ਹੈ। ਇਸ ਰਾਤ ਅਲਾਹ ਪਾਕ ਸਾਤਵੇਂ ਆਸਮਾਨ ‘ਤੇ ਤਸ਼ਰੀਫ ਲੈ ਆਉਂਦੇ ਹਨ ਅਤੇ ਸਾਰੀ ਰਾਤ ਇਹ ਐਲਾਨ ਕੀਤਾ ਜਾਂਦਾ ਹੈ ਕਿ, ਹੈ ਕੋਈ ਜਿਹਡ਼ਾ ਮੇਰੇ ਤੋਂ ਆਪਣੇ ਲਈ ਰਿਜ਼ਕ ਮੰਗੇ, ਆਪਣੇ ਮਾਂ-ਬਾਪ ਦੇ ਲਈ ਆਪਣੀ ਔਲਾਦ ਦੇ ਲਈ ਅਤੇ ਜਿਸਨੂੰ ਜਿਸ ਚੀਜ਼ ਦੀ ਜ਼ਰੂਰਤ ਹੈ, ਉਹ ਵੀ ਅੱਜ ਦੀ ਰਾਤ ਮੇਰੇ ਤੋਂ ਮੰਗ ਲਵੇ, ਮੈਂ (ਅਲਾਹ) ਉਸਨੂੰ ਦੇ ਦੇਵਾਂਗਾ।
ਸ਼ਾਹੀ ਇਮਾਮ ਨੇ ਕਿਹਾ ਕਿ ਸ਼ਬ-ਏ-ਬਰਾਤ ਦੀ ਰਾਤ ਹਰ ਮੁਸਲਮਾਨ ਨੂੰ ਚਾਹੀਦਾ ਹੈ ਕਿ ਉਹ ਜਿਆਦਾ ਤੋਂ ਜਿਆਦਾ ਕੁਰਾਨ ਸ਼ਰੀਫ ਪਡ਼ੇ ਅਤੇ ਅਲਾਹ ਦੇ ਦਰਬਾਰ ‘ਚ ਜਾ ਕੇ ਆਪਣੇ ਗੁਨਾਹਾਂ ਦੀ ਮਾਫ਼ੀ ਮੰਗੇ ਅਤੇ ਚੰਗੀ ਕੰਮ ਕਰਨ ਦਾ ਪ੍ਰਣ ਲਵੇ। ਉਨਾਂ ਦੱਸਿਆ ਕਿ ਅੱਜ ਦੀ ਰਾਤ ਅਲਾਹ ਪਾਕ ਪੂਰੀ ਦੁਨੀਆਂ ਦੇ ਇਨਸਾਨਾਂ ਦੀ ਕਿਸਮਤ ਦਾ ਫੈਸਲਾ ਕਰਦੇ ਹਨ ਅਤੇ ਜੋ ਵਿਅਕਤੀ ਇਸ ਰਾਤ ਆਪਣੇ ਖੁਦਾ ਤੋਂ ਜੋ ਕੁੱਝ ਵੀ ਮੰਗਦਾ ਹੈ, ਅਲਾਹ ਦੇ ਦਰਬਾਰ ਤੋਂ ਉਸਨੂੰ ਖਾਲੀ ਨਹੀਂ ਭੇਜਿਆ ਜਾਂਦਾ।
ਸ਼ਾਹੀ ਇਮਾਮ ਨੇ ਕਿਹਾ ਕਿ ਇਸ ਦਿਨ ਸਾਨੂੰ ਦਿਲ ਖੋਲ ਕੇ ਗਰੀਬਾਂ ਦੀ ਮਦਦ ਕਰਨੀ ਚਾਹੀਦੀ, ਯਾਤਿਮਾਂ ਨੂੰ ਚੰਗਾ ਖਾਣਾ ਖਿਲਾਉਣਾ ਚਾਹੀਦਾ ਹੈ ਅਤੇ ਜ਼ਰੂਰਤਮੰਦ ਵਿਅਕਤੀਆਂ ਦੀ ਜ਼ਰੂਰਤ ਨੂੰ ਪੂਰਾ ਕਰਨ ਦਾ ਯਤਨ ਕਰਨਾ ਚਾਹੀਦਾ ਹੈ।

17520cookie-checkਸ਼ਬ-ਏ-ਬਰਾਤ ਅੱਜ, ਜਾਮਾ ਮਸਜਿਦ ‘ਚ ਹੋਵੇਗਾ ਸ਼ਾਨਦਾਰ ਸਮਾਗਮ : ਸ਼ਾਹੀ ਇਮਾਮ ਪੰਜਾਬ

Leave a Reply

Your email address will not be published. Required fields are marked *

error: Content is protected !!