![]()

ਲੁਧਿਆਣਾ 19 ਜਨਵਰੀ ( ਸਤ ਪਾਲ ਸੋਨੀ ) : ਲੁਧਿਆਣਾ ਉਤਰੀ ਹਲਕੇ ਤੋਂ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਸ੍ਰੀ ਰਾਕੇਸ਼ ਪਾਂਡੇ ਦੇ ਪਿਤਾ ਅਤੇ ਉਘੇ ਕਾਂਗਰਸੀ ਨੇਤਾ ਸਵਰਗੀ ਜੋਗਿੰਦਰ ਪਾਲ ਪਾਂਡੇ ਦੀ ਯਾਦ ਵਿੱਚ ਸ਼ਹਿਰ ‘ਚ ਸ਼ਾਂਤੀ ਮਾਰਚ ਕੱਢਿਆ ਗਿਆ, ਜਿਸ ਵਿੱਚ ਸੈਕਡ਼ੇ ਲੋਕਾਂ ਨੇ ਭਾਗ ਲਿਆ। ਸਵਰਗੀ ਜੋਗਿੰਦਰ ਪਾਲ ਪਾਂਡੇ ਨੂੰ 1987 ਵਿੱਚ ਗੈਰ ਸਮਾਜੀ ਤੱਤਾਂ ਨੇ ਹਲਾਕ ਕਰ ਦਿੱਤਾ ਸੀ।
ਇਹ ਸ਼ਾਂਤੀ ਮਾਰਚ ਸਰਕਟ ਹਾਊਸ ਤੋਂ ਸ਼ੁਰੂ ਹੋ ਕੇ ਨਹਿਰੂ ਸਿਧਾਂਤ ਕੇਂਦਰ ਪੱਖੋਵਾਲ ਰੋਡ ਲੁਧਿਆਣਾ ਵਿੱਖੇ ਖਤਮ ਹੋਇਆ। ਛੇ ਵਾਰੀ ਵਿਧਾਇਕ ਬਣੇ ਰਾਕੇਸ਼ ਪਾਂਡੇ ਨੇ ਦੱਸਿਆ ਕਿ ਉਨਾਂ ਦੇ ਪਿਤਾ ਜੀ ਦੀ ਅੱਜ 31ਵੀਂ ਸ਼ਹੀਦੀ ਬਰਸੀ ਹੈ, ਜਿਨਾਂ ਨੇ ਹਮੇਸ਼ਾ ਸਮਾਜ ਦੇ ਹਿੱਤਾਂ ਦੀ ਲਡ਼ਾਈ ਲਡ਼ੀ। ਉਨਾਂ ਦੱਸਿਆ ਕਿ ਸ਼੍ਰੀ ਜੋਗਿੰਦਰਪਾਲ ਪਾਂਡੇ ਦੇਸ਼ ਦੀ ਸੁਰੱਖਿਆ ਅਤੇ ਏਕਤਾ ਲਈ ਕੰਮ ਕਰਦੇ ਰਹੇ ਸਨ। ਵਿਧਾਇਕ ਪਾਂਡੇ ਨੇ ਇਸ ਮੌਕੇ ਵੱਡੀ ਗਿਣਤੀ ‘ਚ ਸ਼ਰਧਾਜ਼ਲੀ ਭੇਟ ਕਰਨ ਆਏ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਉਨਾਂ ਨਾਲ ਹੋਰਨਾਂ ਤੋਂ ਇਲਾਵਾ ਕਾਂਗਰਸੀ ਨੇਤਾ ਵਿੱਕੀ ਦੱਤਾ, ਗੋਲਡੀ ਅਗਨੀਹੋਤਰੀ, ਪ੍ਰਵੀਨ ਸੋਨੀ ਬਖਸ਼ੀ ਨੀਤਿਨ ਵਾਲੀਆ ਅਤੇ ਨਰੇਸ਼ ਕੁਮਾਰ ਵਾਲੀਆ ਹਾਜ਼ਰ ਸਨ।