ਸਲਾਨਾ ਅਭਿਨੰਦਨ ਸਮਾਰੋਹ ਵਿਚ ਸਨਮਾਨਿਤ ਹੋਏ ਸਿਵਿਲ ਸੇਵਾ ਪ੍ਰੀਖਿਆ ਦੇ ਸਫਲ ਹੋਏ ਪ੍ਰਤੀਭਾਗੀ

Loading

ਦੇਸ਼ ਦੇ ਭਵਿੱਖ ਨੂੰ ਉੱਜਵਲ ਕਰਨ ਵਿਚ ਸੰਸਥਾ ਸੰਕਲਪ ਦਾ ਵਡਮੁੱਲਾ ਯੋਗਦਾਨ :- ਅਚਾਰੀਆ ਦੇਵਰਤ

ਲੁਧਿਆਣਾ 14 ਜੁਲਾਈ (ਸਤ ਪਾਲ  ਸੋਨੀ)  : ਦੇਸ਼ ਭਰ ਵਿਚ ਸਿਵਿਲ ਸਰਵਿਸਜ਼  ਦੇ ਲਈ ਪ੍ਰਤੀਭਾਗੀਆਂ ਨੂੰ ਆਪਣੀਆਂ ਵੱਡਮੁਲੀਆਂ ਸੇਵਾਵਾਂ ਦਿੰਦੀ ਆ ਰਹੀ ਮਸ਼ਹੂਰ ਸਾਮਾਜਿਕ ਸੰਸਥਾ ਸੰਕਲਪ ਲੁਧਿਆਣਾ ਵਲੋਂ ਸਿਵਿਲ ਸੇਵਾ ਪ੍ਰੀਖਿਆ ਵਿਚ ਚੁਣੇ ਗਏ ਪ੍ਰਤੀਭਾਗੀਆਂ ਦਾ ਮਾਨ ਸਤਿਕਾਰ ਕਰਨ ਲਈ ਸਲਾਨਾ ਅਭਿਨੰਦਨ ਸਮਾਰੋਹ ਦਾ ਉਪਰਾਲਾ ਸਹਿਯੋਗ ਸਿਖਿਆ ਸੇਵਾ ਸਮਿਤੀ ਦੀ ਅਗੁਵਾਈ ਹੇਠ ਲੁਧਿਆਣਾ ਦੇ ਐਕਸਟੇਂਸ਼ਨ ਲਾਇਬ੍ਰੇਰੀ ਸਿਵਿਲ ਲਾਈਨ ਨੇਡ਼ੇ ਫਵਾਰਾ ਚੋਂਕ ਵਿਚ ਕੀਤਾ ਗਿਆ ਜਿਸ ਵਿਚ ਸਿਵਿਲ ਸੇਵਾ ਪ੍ਰੀਖਿਆ ਵਿਚ ਚੁਣੇ ਗਏ ਪ੍ਰਤੀਭਾਗੀਆਂ ਦਾ ਮਾਨ ਸਤਿਕਾਰ ਕੀਤਾ ਗਿਆ।

ਸਮਾਰੋਹ ਵਿਚ ਦੇਸ਼ ਭਰ ਤੋਂ ਆਲਾ ਅਧਿਕਾਰੀ ਅਤੇ ਉਘੇ ਸਮਾਜ ਸੇਵਕ ਨੇ ਪੁੱਜ ਕੇ ਪ੍ਰਤੀਭਾਗੀਆਂ ਦਾ ਹੌਸਲਾ ਵਧਾਉਣ ਪੁੱਜੇ ਜਿਨਾਂ ਵਿਚੋਂ ਮੁੱਖ ਤੋਰ ਤੇ ਗਵਰਨਰ ਹਿਮਾਚਲ ਪ੍ਰਦੇਸ਼ ਅਚਾਰੀਆ ਦੇਵਵਰਤ,ਸੰਤੋਸ਼ ਤਨੇਜਾ (ਸੰਸਥਾਪਕ)ਪ੍ਰਮੁੱਖ ਸਮਾਜ ਸੇਵਕ ਵਿਨੇ,ਏਡੀ ਕਮਿਸ਼ਨਰ ਕਰ ਵਿਭਾਗ ਰੋਹਿਤ ਮੇਹਰਾ ਅਤੇ ਹੋਰ ਆਗੂ ਅਫਸਰ ਮੁੱਖ ਤੋਰ ਤੇ ਪੁੱਜੇ ਜਿਨਾਂ ਦਾ ਸੰਕਲਪ ਪ੍ਰਧਾਨ ਨਰਿੰਦਰ ਮਿੱਤਲ,ਮਹਾਂਮੰਤਰੀ ਕੁਲਦੀਪ ਸੁਰਾਣਾ ਅਤੇ ਸੰਸਥਾ ਦੇ ਹੋਰਾਂ ਮੈਂਬਰਾ ਵਲੋਂ ਨਿੱਘਾ ਸਵਾਗਤ ਕੀਤਾ ਗਿਆ।ਇਸ ਮੌਕੇ ਤੇ ਮੁੱਖ ਮਹਿਮਾਨ ਗਵਰਨਰ ਹਿਮਾਚਲ ਪ੍ਰਦੇਸ਼ ਅਚਾਰੀਆ ਦੇਵਵਰਤ ਨੇ ਕਿਹਾ ਕਿ ਭਵਿੱਖ ਵਿਚ ਇਹੀ ਨੌਜਵਾਨ ਪੀਡ਼ੀ ਸਾਡੇ ਦੇਸ਼ ਦੀ ਤਰੱਕੀ ਵਿਚ ਅਹਿਮ ਭੂਮਿਕਾ ਨਿਭਾਉਣਗੇ ਅਤੇ ਦੇਸ਼ ਦੇ ਵਿਕਾਸ ਵਿਚ ਆਪਣਾ ਵਡਮੁੱਲਾ ਯੋਗਦਾਨ ਪਾ ਕੇ ਇਕ ਕ੍ਰਾਂਤੀਕਾਰੀ ਬਦਲਾਵ ਲੈਕੇ ਆਉਣਗੇ।

ਇਸ ਮੌਕੇ ਤੇ ਸੰਸਥਾ ਦੇ ਪ੍ਰਧਾਨ ਨਰਿੰਦਰ ਮਿੱਤਲ ਨੇ ਕਿਹਾ ਕਿ ਸੰਸਥਾ ਸੰਕਲਪ ਦੇ ਲਈ ਇਹ ਬਹੁਤ ਹੀ ਮਾਨ ਵਾਲੀ ਗੱਲ ਹੈ ਕਿ ਸਿਵਿਲ ਸੇਵਾ ਪ੍ਰੀਖਿਆ 2019 ਦੇ ਸਿੱਟੇ ਅਨੁਸਾਰ 759 ਹੋਣਹਾਰ ਪ੍ਰਤੀਭਾਗੀ ਚੁਣੇ ਗਏ ਹਨ ਜਿਨਾਂ ਵਿਚੋਂ 450 ਸੰਕਲਪ ਨਾਲ ਸੰਬੰਧਿਤ ਕਾਮਯਾਬ ਪ੍ਰਤੀਭਾਗੀ ਹਨ ਅਤੇ ਪੰਜਾਬ ਤੋਂ ਸਫਲ ਹੋਏ ਪ੍ਰਤੀਭਾਗੀ ਪਰਿਵਾਰ ਸਮੇਤ ਉਪਰਾਲੇ ਵਿਚ ਸ਼ਾਮਿਲ ਹੋਣ ਲਈ ਪੁੱਜੇ ਹਨ। ਸਮਾਰੋਹ ਵਿਚ ਦੇਸ਼ ਭਰ ਤੋਂ ਸਿਵਿਲ ਪ੍ਰੀਖਿਆ ਵਿਚ ਸਫਲ ਹੋਏ ਸਟੂਡੈਂਟ ਜਿਨਾਂ ਵਿਚੋਂ ਸਾਨੀਆ ਛਾਬਡ਼ਾ 84 ਰੈਂਕ(ਆਈਏਐਸ)ਰਾਜਪੂਰਾ,ਰੀਤਿਕਾ 88 ਰੈਂਕ(ਆਈਏਐਸ)ਮੋਗਾ,ਅਭਿਸ਼ੇਕ ਗੁਪਤਾ 217ਰੈਂਕ(ਆਈਪੀਐਸ)ਬਲਪ੍ਰੀਤ ਸਿੰਘ 462 ਰੈਂਕ(ਆਈਏਐਸ),ਇਸ਼ਮੀਤ ਕੌਰ 505 ਰੈਂਕ(ਆਈ ਆਰ ਐਸ)ਮੋਹਾਲੀ,ਅਰਸ਼ਦੀਪ ਸਿੰਘ ਪੰਵਾਰ 580 ਰੈਂਕ(ਆਈਪੀਐਸ),ਸੌਰਭ ਸ਼ਰਮਾ 656 ਰੈਂਕ (ਆਈਆਰਐਸ)ਮੋਹਾਲੀ,ਸਲੋਨੀਉੱਪਲ,ਉਮੇਸ਼ ਗੋਇਲ,ਲਵਪ੍ਰੀਤ ਸਿੰਘ(ਪੀਸੀਐਸ),ਨੂੰ ਗਵਰਨਰ ਅਚਾਰੀਆ ਦੇਵਵਰਤ ਵਲੋਂ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤੇ ਮਹਾਂਮੰਤਰੀ ਕੁਲਦੀਪ ਸੁਰਾਣਾ ਨੇ ਕਿਹਾ ਕਿ ਸੰਸਥਾ ਸੰਕਲਪ ਆਈਏਐਸ,ਆਈਪੀਐਸ ਬਣਨ ਵਾਲੇ ਬੱਚਿਆਂ ਦਾ ਮਾਰਗਦਰਸ਼ਨ ਕਰਦੀ ਆ ਰਹੀ ਹੈ ਅਤੇ ਮਹਾਅਨੁਭਵਾਂ ਵਲੋਂ ਉਨਾਂ ਨੂੰ ਇਸ ਤਰਾਂ ਦੀ ਸਿਖਿਆ ਦਿੱਤੀ ਜਾਂਦੀ ਹੈ ਕਿ ਸਮਾਜ ਦਾ ਆਖ਼ਿਰੀ ਵਰਗ ਦਾ ਆਖ਼ਿਰੀ ਮਨੁੱਖ ਵੀ ਸਫਲ ਕਾਰਜ ਕਰ ਸਕਣ.ਉਨਾਂ ਕਿਹਾ ਕਿ ਸਿਵਿਲ ਸੇਵਾ ਪ੍ਰੀਖਿਆ  ਸਮੇਂ ਪ੍ਰਤੀਭਾਗੀਆਂ ਨੂੰ ਸਮੇਂ ਸਮੇਂ ਤੇ ਪੂਰਾ ਸਹਿਯੋਗ ਸੰਸਥਾ ਵਲੋਂ ਕੀਤਾ ਜਾਂਦਾ ਆ ਰਿਹਾ ਹੈ ਅਤੇ ਮਾਲੀ ਅਤੇ ਸਮਾਜਿਕ ਤੋਰ ਤੇ ਪਿਛਡ਼ੇ ਪ੍ਰਤੀਭਾਗੀਆਂ ਨੂੰ ਵਜੀਫੇ ਦੀ ਸਹੂਲੀਅਤ ਵੀ ਦਿੱਤੀ ਜਾ ਰਹੀ ਹੈ।ਇਸ ਤੋਂ ਇਲਾਵਾ ਪ੍ਰੀਖਿਆ ਦੀ ਤਿਆਰੀ ਕਰ ਰਹੇ ਸਟੂਡੈਂਟਸ ਨੂੰ ਵਧੀਆ ਸਹੂਲੀਅਤ ਵਾਲੇ ਸਟਡੀ ਰੂਮ,ਸਿਵਿਲ ਸੇਵਾ ਪ੍ਰੀਖਿਆ ਲਈ ਮੁਫ਼ਤ ਕਿਤਾਬਾਂ,ਅਤੇ ਪਡ਼ਾਈ ਦਾ ਹੋਰ ਸਾਮਾਨ,ਸਮੇਂ ਸਮੇਂ ਤੇ ਸਿਵਿਲ ਸਰਵਿਸਜ਼ ਓਰੀਏਂਟੇਸ਼ਨ ਵਰਕਸ਼ਾਪ ਅਤੇ ਇੰਟਰਵਿਊ ਗਾਈਡੈਂਸ ਪਰੋਗਰਾਮ,ਕੌਮੀ ਸੰਸਕ੍ਰਿਤਿਕ ਅਤੇ ਸਮਾਜਿਕ ਵਿਸ਼ੇ ਤੇ ਪ੍ਰੀਚਰਚਾ ਦਾ ਉਪਰਾਲਾ ਕਰਾਉਣਾ ਵਰਗੀਆਂ ਸੁਵਿਧਾਵਾਂ ਦਿਤੀਆਂ ਜਾਂਦੀਆਂ ਹਨ।

ਰਿਟਾਇਰਡ ਡੀਜੀਪੀ ਪੰਜਾਬ ਡੀ ਆਰ ਭੱਟੀ, ਨੂੰ ਦਿੱਤਾ ਗਿਆ ਗੁਰੂ ਸਨਮਾਨ 

ਸਮਾਰੋਹ ਦੌਰਾਨ ਰਿਟਾਇਰਡ ਡੀਜੀਪੀ ਪੰਜਾਬ ਡੀ ਆਰ ਭੱਟੀ ਨੂੰ ਸੰਸਥਾ ਪ੍ਰਧਾਨ ਨਰਿੰਦਰ ਮਿੱਤਲ,ਮਹਾਂਮੰਤਰੀ ਕੁਲਦੀਪ ਸੁਰਾਣਾ ਅਤੇ ਹੋਰਾਂ ਮੈਂਬਰਾਂ ਵਲੋਂ ਗੁਰੂ ਸਨਮਾਨ ਨਾਲ ਨਿਵਾਜਿਆ ਗਿਆ। ਸੰਸਥਾ ਪ੍ਰਧਾਨ ਨੇ ਕਿਹਾ ਕਿ ਡੀ ਆਰ ਭੱਟੀ ਇਕ ਮਹਾਨ ਸ਼ਖ਼ਸੀਅਤ ਦੇ ਮਾਲਕ ਹਨ ਅਤੇ ਸਮੇਂ ਸਮੇਂ ਤੇ ਸਿਵਿਲ ਸੇਵਾ ਪ੍ਰੀਖਿਆ ਵਿਚ ਸੰਸਥਾ ਦਾ ਮਾਰਗਦਰਸ਼ਨ ਇਕ ਗੁਰੂ ਵਾੰਗ ਕੀਤਾ ਹੈ ਅਤੇ ਸੰਸਥਾ ਹਮੇਸ਼ਾ ਉਨਾਂ ਦੀ ਅਭਾਰੀ ਰਹੇਗੀ।

ਇਸ ਮੌਕੇ ਤੇ ਮਹਾਂਮੰਤਰੀ ਕੁਲਦੀਪ ਜੈਨ,ਖਜਾਨਚੀ ਦਵਿੰਦਰ ਕੁਮਾਰ ਗੁਪਤਾ,ਰਜਤ ਸੂਦ (ਸੀਨੀ,ਉਪ-ਪ੍ਰਧਾਨ),ਰਾਕੇਸ਼ ਜੈਨ (ਉਪ-ਪ੍ਰਧਾਨ)ਪ੍ਰਸੰਨ ਕੋਚਰ(ਸੰਗਠਨ ਮੰਤਰੀ)ਚੰਦਰ ਮੋਹਨ ਜੈਨ(ਸਹਾਇਕ ਮੰਤਰੀ)ਮਨੋਜ ਜੈਨ ਰਿਟਾਇਰਡ ਡੀਜੀਪੀ ਪੰਜਾਬ ਡੀ ਆਰ ਭੱਟੀ,ਮਹੇਂਦਰ ਕੁਮਾਰ ਗੁਪਤਾ,ਕੇਵਲ ਕ੍ਰਿਸ਼ਨ ਅਕੱਲਪੁਰੀ,ਵਿਜੇ ਜਿੰਦਲ,ਪੰਕਜ ਗੋਇਲ,ਸੁਰਿੰਦਰ ਪਾਲ ਬਾਂਸਲ,ਗੁਰਸੇਵਕ ਸਿੰਘ,ਸੁਸ਼ੀਲ ਗੁਪਤਾ,ਤਨਦੇਹੀ ਨਾਲ ਸੰਸਥਾ ਵਿਚ ਆਪਣੀਆਂ ਸੇਵਾਵਾਂ ਦੇ ਰਹੇ ਹਨ।

43360cookie-checkਸਲਾਨਾ ਅਭਿਨੰਦਨ ਸਮਾਰੋਹ ਵਿਚ ਸਨਮਾਨਿਤ ਹੋਏ ਸਿਵਿਲ ਸੇਵਾ ਪ੍ਰੀਖਿਆ ਦੇ ਸਫਲ ਹੋਏ ਪ੍ਰਤੀਭਾਗੀ
error: Content is protected !!