ਸਰਕਾਰ ਵਾਰਡ ਨੰ: 93 ਦੇ ਵਿਕਾਸ ਕਾਰਜਾਂ ਲਈ ਵਚਨਬੱਧ, ਕੋਈ ਰੁਕਾਵਟ ਨਹੀਂ ਆਉਣ ਦਿੱਤੀ ਜਾਵੇਗੀ – ਵਿਧਾਇਕ ਰਾਕੇਸ਼ ਪਾਂਡੇ

Loading

ਲੁਧਿਆਣਾ, 16 ਨਵੰਬਰ ( ਸਤ ਪਾਲ ਸੋਨੀ ) : ਵਾਰਡ ਨੰਬਰ 93ਸਥਿਤ 22 ਫੁੱਟੀ ਰੋਡ ‘ਤੇ ਸਡ਼ਕ ਨਿਰਮਾਣ ਕੰਮ ਦਾ ਸ਼ੁੱਭ ਆਰੰਭ ਕੀਤਾ ਗਿਆ। ਇਸ ਮੌਕੇ ਵਿਧਾਇਕ ਰਾਕੇਸ ਪਾਂਡੇ, ਹਲਕਾ ਉੱਤਰੀ ਯੂਥ ਕਾਂਗਰਸ ਪ੍ਰਧਾਨ ਸਾਬੀ ਤੂਰ, ਕੌਸਲਰ ਵਾਰਡ ਨੰ: 93 ਲਵਲੀਨ ਤੂਰ, ਕੌਸਲਰ ਰੌਕੀ ਭਾਟੀਆ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਕੌਸਲਰ ਲਵਲੀਨ ਤੂਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਵਾਰਡ ਨੰ: 93ਵਿੱਚ 22ਫੂੱਟੀ ਰੋਡ ‘ਤੇ ਕਈ ਸਾਲਾਂ ਤੋਂ 8 ” ਸੀਵਰੇਜ਼ ਪਾਇਆ ਹੋਇਆ ਸੀ ਜੋ ਕਿ ਹੁਣ ਵਧਾ ਕੇ 24″ ਪਾਇਆ ਗਿਆ ਹੈ ਅਤੇ70 ਲੱਖ ਰੁਪਏ ਦੀ ਲਾਗਤ ਨਾਲ ਸਡ਼ਕ ਦਾ ਕੰਮ ਸੁਰੂ ਕਰਵਾਇਆ ਜਾ ਰਿਹਾ ਹੈ।
ਇਸ ਮੌਕੇ ਕੌਸਲਰ ਅਤੇ ਇਲਾਕਾ ਵਾਸੀਆਂ ਨੇ ਵਿਧਾਇਕ ਰਾਕੇਸ਼ ਪਾਂਡੇ ਦਾ ਧੰਨਵਾਦ ਕੀਤਾ।  ਰਾਕੇਸ ਪਾਂਡੇ ਨੇ ਕਿਹਾ ਕਿ ਸਰਕਾਰ ਹਰ ਖੇਤਰ ਵਿੱਚ ਵਿਕਾਸ ਕਾਰਜਾਂ ਨੂੰ ਲੈ ਕੇ ਵਚਨਬੱਧ ਹੈ ਅਤੇ ਵਿਕਾਸ ਕਾਰਜਾਂ ਵਿੱਚ ਕਿਸੇ ਵੀ ਤਰਾਂ ਦੀ ਰੁਕਾਵਟ ਨਹੀਂ ਆਉਣ ਦਿੱਤੀ ਜਾਵੇਗੀ।  ਪਾਂਡੇ ਨੇ ਕਿਹਾ ਕਿ ਕਈ ਵਾਰ ਮੌਸਮ ਜਾਂ ਤਕਨੀਕੀ ਕਾਰਨਾਂ ਕਰਕੇ ਚਲਦੇ ਕੰਮ ਵਿੱਚ ਦੇਰੀ ਜ਼ਰੂਰ ਹੋ ਜਾਂਦੀ ਹੈ ਪਰ ਇਹ ਨਹੀਂ ਹੋ ਸਕਦਾ ਕਿ ਕਿਸੇ ਕੰਮ ਨੂੰ ਛੱਡ ਦਿੱਤਾ ਜਾਵੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਂਗਰਸੀ ਨੇਤਾ ਇਮਰਾਨ ਖਾਨ, ਅਮਿਤ ਬੇਰੀ, ਅਸ਼ਵਨੀ ਭਾਗੀ,  ਰਾਮ ਕੁਮਾਰ,  ਰਵਿੰਦਰ ਕਪੂਰ, ਨਿਰੰਜਨ ਤੂਰ, ਰਕੇਸ ਭੱਲਾ,  ਅਮ੍ਰਿਤ ਲਾਲ,  ਵਿੱਕੀ ਗਰੋਵਰ, ਸਾਹਿਲ,  ਪ੍ਰਿਤਪਾਲ ਮੋਦਗਿੱਲ,  ਵਰਿੰਦਰ ਗੁਪਤਾ, ਰਜਨੀਸ਼ ਲਖਨਪਾਲ,ਸੁਨੀਲ ਮਲਹੋਤਰਾ ਅਤੇ  ਹਰਦੀਪ ਹਾਜ਼ਿਰ ਸਨ।

 

28430cookie-checkਸਰਕਾਰ ਵਾਰਡ ਨੰ: 93 ਦੇ ਵਿਕਾਸ ਕਾਰਜਾਂ ਲਈ ਵਚਨਬੱਧ, ਕੋਈ ਰੁਕਾਵਟ ਨਹੀਂ ਆਉਣ ਦਿੱਤੀ ਜਾਵੇਗੀ – ਵਿਧਾਇਕ ਰਾਕੇਸ਼ ਪਾਂਡੇ

Leave a Reply

Your email address will not be published. Required fields are marked *

error: Content is protected !!