![]()

7 ਮੈਂਬਰੀ ਗਵਰਨਿੰਗ ਬਾਡੀ ਗਠਿਤ; ਨਰਿੰਦਰ ਸਿੰਘ ਮੁੰਡੀਆ ਪ੍ਰਧਾਨ ਚੁਣੇ ਗਏ
ਲੁਧਿਆਣਾ, 9 ਜੂਨ ( ਸਤ ਪਾਲ ਸੋਨੀ ) : ਸਮਾਜ ਵਿਚ ਵੱਧ ਰਹੀਆਂ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਆਵਾਜ਼-ਏ-ਪੰਜਾਬ ਯੂਥ ਫੇਡਰੇਸ਼ਨ ਦਾ ਗਠਨ ਸਰਕਟ ਹਾਊਸ ਵਿਖੇ ਰੱਖੀ ਗਈ ਮੀਟਿੰਗ ਵਿਚ ਕੀਤਾ ਗਿਆ । ਇਸ ਮੌਕੇ ਆਵਾਜ਼ ਏ ਪੰਜਾਬ ਯੂਥ ਫੇਡਰੇਸ਼ਨ ਦੀ 7 ਮੈਂਬਰੀ ਗਵਰਨਿੰਗ ਦਾ ਐਲਾਨ ਕੀਤਾ ਗਿਆ ਜਿਸ ਵਿਚ ਨਰਿੰਦਰ ਸਿੰਘ ਸਰਾਂ ਪ੍ਰਧਾਨ, ਗੁਰਪ੍ਰੀਤ ਕੌਰ ਵੂਮਨ ਵਿੰਗ ਦੇ ਪ੍ਰਧਾਨ, ਸੁਖਵੀਰ ਸਿੰਘ ਬਿੱਟੂ ਮੀਤ ਪ੍ਰਧਾਨ, ਰਵਿੰਦਰ ਸਿੰਘ ਟੋਨੀ ਜਨ. ਸਕੱਤਰ, ਕੁਲਦੀਪ ਸਿੰਘ ਸਕੱਤਰ, ਨੀਰਜ ਕੁਮਾਰ ਮੀਡਿਆ ਇੰਚਾਰਜ ਅਤੇ ਜਸਪ੍ਰੀਤ ਸਿੰਘ ਨਿੱਝਰ ਐਗਜ਼ੈਕਟਿਵ ਮੇਂਬਰ ਚੁਣੇ ਗਏ । ਇਸ ਮੌਕੇ ਨਰਿੰਦਰ ਸਿੰਘ ਨੇ ਕਿਹਾ ਕੇ ਜਿਸ ਹਿਸਾਬ ਨਾਲ ਸਮਾਜ ਵਿਚ ਸਮਾਜਿਕ ਬੁਰਾਈਆਂ ਦਾ ਵਾਧਾ ਹੋ ਰਿਹਾ ਇਸ ਤੋਂ ਇੰਝ ਜਾਪਦਾ ਹੈ ਕੇ ਦੇਸ਼ ਵਿਚ, ਸੂਬੇ ਵਿਚ ਕ਼ਾਨੂਨ ਵਿਵਸਥਾ ਨਾਮ ਦੀ ਕੋਈ ਚੀਜ ਹੀ ਨਹੀਂ ਹੈ । ਇਸ ਮੀਟਿੰਗ ਵਿਚ ਪੈਟਰੋਲ, ਡੀਜਲ ਅਤੇ ਗੈਸ ਦੀਆ ਕੀਮਤਾਂ ਵਿਚ ਹੋ ਰਹੇ ਵਾਧੇ, ਭਿਖਾਰੀਆਂ ਦੀ ਸਮਸਿਆ, ਬਾਲ ਮਜਦੂਰੀ ਆਦਿ ਮੁੱਦਿਆਂ ਤੇ ਚਰਚਾ ਕਰ ਕੇ ਇਹਨਾਂ ਨਾਲ ਨਜਿੱਠਣ ਦਾ ਫੈਸਲਾ ਲਿਆ ਗਿਆ ।