ਸਤਿਗੁਰੂ ਰਾਮ ਸਿਘ ਸਰਕਾਰੀ ਬਹੁਤਕਨੀਕੀ ਕਾਲਜ ਵਿੱਚ ਬੱਡੀਜ਼ ਪ੍ਰੋਗਰਾਮ ਤਹਿਤ ਜਿਲੇ ਦੇ ਤਕਨੀਕੀ ਸੰਸਥਾਵਾਂ ਦੇ ਨੋਡਲ ਅਫਸਰਾਂ ਦੀ ਮੀਟਿੰਗ

Loading

ਲੁਧਿਆਣਾ, 17 ਅਕਤੂਬਰ  ( ਸਤ ਪਾਲ ਸੋਨੀ ) :  ਸਤਿਗੁਰੂ ਰਾਮ ਸਿੰਘ ਸਰਕਾਰੀ ਬਹੁਤਕਨੀਕੀ ਕਾਲਜ ਰਿਸ਼ੀ ਨਗਰ ਵਿਖੇ ਪੰਜਾਬ ਸਰਕਾਰ ਅਤੇ  ਮਾਨਯੋਗ ਡਿਪਟੀ ਕਮਿਸ਼ਨਰ ਲੁਧਿਆਣਾ ਪ੍ਰਦੀਪ ਅਗਰਵਾਲ ਜੀ ਦੀਆਂ ਹਦਾਇਤਾਂ ਅਨੁਸਾਰ ਚੱਲ ਰਹੀ ਬੱਡੀਜ਼ ਸਕੀਮ ਦੇ ਹੁਣ ਤੱਕ ਦੇ ਰੀਵਿਊ ਅਤੇ ਨਵੀਆਂ ਸ਼ਾਮਿਲ ਸੰਸਥਾਵਾਂ ਨੂੰ ਪ੍ਰੋਗਰਾਮ ਸਬੰਧੀ ਜਾਗਰੂਕ ਕਰਨ ਹਿੱਤ ਇੱਕ ਮੀਟਿੰਗ ਰੱਖੀ ਗਈ। ਬੱਡੀਜ਼ ਸਕੀਮ  ਦੇ ਲੁਧਿਆਣਾ ਜਿਲਾ ਅਧੀਨ ਪੈਂਦੀਆਂ ਤਕਨੀਕੀ ਸੰਸਥਾਵਾਂ ਦੇ ਨੋਡਲ ਅਫਸਰਾਂ ਦੀ ਇਸ ਮੀਟਿੰਗ ਨੂੰ ਜਿਲੇ ਦੇ ਨੋਡਲ ਅਫਸਰ (ਮਾਸਟਰ ਟਰੇਨਰ ) ਪ੍ਰਿੰਸੀਪਲ  ਮਹਿੰਦਰਪਾਲ ਸਿੰਘ ਜੀ ਨੇ ਸੰਖੇਪਕ ਟਰੇਨਿੰਗ ਪ੍ਰੋਗਰਾਮ ਰਾਹੀਂ ਸੰਬੋਧਨ ਕੀਤਾ ।ਉਨਾਂ ਦੱਸਿਆ ਕਿ ਇਹ ਸਕੀਮ ਪੰਜਾਬ ਸਰਕਾਰ ਦੀ ਸਪੈਸ਼ਲ ਟਾਸਕ ਫੋਰਸ ਦੁਆਰਾ ਤਕਨੀਕੀ ਸੰਸਥਾਵਾਂ ਵਿੱਚ ਪੰਜਾਬ ਸਰਕਾਰ ਵੱਲੋਂ 11 ਜਨਵਰੀ 2018 ਤੋਂ ਸੁਰੂ ਕੀਤੀ ਗਈ।ਖਾਸ ਕਰਕੇ 15ਅਗਸਤ 2018 ਤੋਂ  ਪੰਜਾਬ ਵਿੱਚ ਡਰੱਗਜ਼ ਅਬਿਊਜ਼ ਪਰਵੈਂਨਸ਼ਨ ਅਫਸਰਾਂ ਦੀ ਨਿਯੁਕਤੀ (ਡੈਪੋ) ਦੇ ਨਾਲ ਨਾਲ ਲਾਂਚ ਕੀਤੀ ਗਈ । ਬੱਡੀਜ਼ ਸਕੀਮ ਦਾ ਸਕੂਲਾਂ, ਕਾਲਜਾਂ ,ਵਿੱਚ ਸੁਰੂ ਕਰਨ ਨਾਲ ਸਾਡੀ ਨੌਜਵਾਨ ਪੀੜੀ ਦਾ ਬਹੁਤ ਵੱਡਾ ਸੁਧਾਰ ਹੋਏਗਾ । ਕਾਲਜ ਪੱਧਰ ਤੇ ਨਸ਼ਿਆਂ ਵਿਰੁੱਧ ਚੇਤਨਾ ਪ੍ਰੋਗਰਾਮ ਕਰਨ ਨਾਲ  ਨਸ਼ਿਆਂ ਤੋਂ ਪੀੜਤ  ਨੌਜਵਾਨਾਂ ਵਿੱਚ ਜਾਗਰੂਕਤਾ ਹੋਏਗੀ । ਉਹ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਨੂੰ ਤਿਆਗ ਕੇ ਇੱਕ ਹੱਸਦੇ ਵੱਸਦੇ ਪੰਜਾਬ ਦੀ ਤਰੱਕੀ ਵਿੱਚ ਆਪਣਾ ਪ੍ਰਭਾਵਸ਼ਾਲੀ ਯੋਗਦਾਨ ਪਾ ਸਕਣਗੇ ।

ਪ੍ਰਿੰਸੀਪਲ ਜੀ ਵੱਲੋਂ  ਬੱਡੀਜ਼ ਪ੍ਰੋਗਰਾਮ ਦੀ ਰੂਪ ਰੇਖਾ  ਕਾਲਜਾਂ ਸੰਸਥਾਵਾਂ ਦੇ ਨੋਡਲ ਅਫਸਰ ਸਾਹਿਬਾਨਾਂ ਨੂੰ ਪੀ।ਪੀ।ਟੀ ਜ਼ਰੀਏ ਸਮਝਾਈ ਗਈ ।ਅੱਜ ਦੀ ਇਸ ਮੀਟਿੰਗ ਵਿੱਚ ਜਿਲਾ ਭਰ ਵਿੱਚੋਂ ਕਰੀਬ ਵੀਹ ਸੰਸਥਾਵਾਂ ਦੇ ਨੋਡਲ ਅਫਸਰਾਂ ਨੇ ਭਾਗ ਲਿਆ ।ਜਿਲਾ ਪ੍ਰਸ਼ਾਸਨ ਵੱਲੋਂ ਦਿੱਤੀਆਂ ਗਾਈਡ ਲਾਈਨਜ਼ ਦੇ ਅੰਤਰਗਤ ਸਾਰਿਆਂ ਨੂੰ ਇੱਕ ਵਟਸ ਐਪ ਗਰੁੱਪ ਰਾਹੀਂ ਪਲਾਨ ਬਣਾ ਕੇ ਹਰ ਹਫਤੇ, ਪੰਦਰਾਂ ਦਿਨ ਬਾਅਦ ਵਿਦਿਆਰਥੀਆਂ ਨੂੰ  ਪੇਸ਼ ਸਮੱਸਿਆਵਾਂ ਤੇ ਆਪਸੀ ਸੰਵਾਦ ਕਰਨ ਦਾ ਪੂਰਾ ਪ੍ਰੋਗਰਾਮ ਅੱਜ ਦੇ ਇਸ ਚੇਤਨਾ ਪ੍ਰੋਗਰਾਮ ਤਹਿਤ ਸਾਂਝਾਂ ਕੀਤਾ ਗਿਆ । ਮੀਟਿੰਗ ਵਿੱਚ ਕਾਲਜਾਂ ਵੱਲੋਂ ਕੀਤੀਆਂ ਗਤੀਵਿਧੀਆਂ ਦੀ ਰਿਪੋਰਟ ਇਕੱਤਰ ਕੀਤੀ ਗਈ ਜੋ ਜਿਲਾ ਪ੍ਰਸ਼ਾਸਨ ਦੇ ਨਾਲ ਨਾਲ ਮੁੱਖ ਦਫਤਰ ਤਕਨੀਕੀ ਸਿੱਖਿਆ, ਪੰਜਾਬ ਸਰਕਾਰ ਨੂੰ ਵੀ ਭੇਜੀ ਜਾਣੀ ਹੈ । ਨਵੀਆਂ ਸ਼ਾਮਿਲ ਸੰਸਥਾਵਾਂ ਨੂੰ ਜਲਦ ਤੋਂ ਜਲਦ ਬੱਡੀਜ਼ ਗਰੁੱਪ ਬਣਾ ਕੇ ਪ੍ਰੋਗਰਾਮ ਨਾਲ ਸਬੰਧਤ ਗਤੀਵਿਧੀਆਂ ਸੁਰੂ ਕਰਨ ਲਈ ਕਿਹਾ ਗਿਆ ।

ਅੱਜ ਦੀ ਇਸ ਮੀਟਿੰਗ ਵਿੱਚਲੇ ਸਾਰੇ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕਾਲਜ ਦੇ ਬੱਡੀਜ਼ ਪ੍ਰੋਗਰਾਮ ਨੋਡਲ ਅਫਸਰ ਮੈਡਮ ਰੁਪਿੰਦਰ ਕੌਰ, ਜਸਵੀਰ ਸਿੰਘ ਇੰਚਾਰਜ ਸਵੀਪ,  ਲਖਬੀਰ ਸਿੰਘ ਪ੍ਰੋਗਰਾਮ ਅਫਸਰ ਐਨ.ਐਸ.ਐਸ, ਹਰਨੇਕ ਸਿੰਘ ਸਟੈਨੋ ਨੇ ਭਾਗ ਲਿਆ ।ਇਸ ਪ੍ਰੋਗਰਾਮ ਵਿੱਚ ਸ਼ਾਮਿਲ ਨੋਡਲ ਅਫਸਰਾਂ ਨੇ ਕਈ ਉਸਾਰੂ ਸੁਝਾਅ ਵੀ ਦਿੱਤੇ ਅਤੇ ਅਜਿਹੀਆਂ ਰੀਵਿਊ ਮੀਟਿੰਗਜ਼ ਹਰ ਦੋ ਜਾਂ ਤਿੰਨ ਮਹੀਨੇ ਬਾਅਦ ਕੀਤੇ ਜਾਣ ਦਾ ਸੁਝਾਅ ਦਿੱਤਾ ਤਾਂ ਜੋ ਇਸ ਪ੍ਰੋਗਰਾਮ ਨੂੰ ਕਾਲਜਾਂ ਵਿੱਚ ਹੋਰ ਪ੍ਰਪੱਕਤਾ ਨਾਲ ਚਲਾਇਆ ਜਾ ਸਕੇ ।

 

 

27410cookie-checkਸਤਿਗੁਰੂ ਰਾਮ ਸਿਘ ਸਰਕਾਰੀ ਬਹੁਤਕਨੀਕੀ ਕਾਲਜ ਵਿੱਚ ਬੱਡੀਜ਼ ਪ੍ਰੋਗਰਾਮ ਤਹਿਤ ਜਿਲੇ ਦੇ ਤਕਨੀਕੀ ਸੰਸਥਾਵਾਂ ਦੇ ਨੋਡਲ ਅਫਸਰਾਂ ਦੀ ਮੀਟਿੰਗ

Leave a Reply

Your email address will not be published. Required fields are marked *

error: Content is protected !!