![]()
ਸੀਟੀ ਯੂਨੀਵਰਸਿਟੀ ਵਿਖੇ ਇੰਟਰ ਸਕੂਲ ਫੁੱਟਬਾਲ ਮੈਚ ਆਯੋਜਿਤ

ਲੁਧਿਆਣਾ ,4 ਅਕਤੂਬਰ ( ਸਤ ਪਾਲ ਸੋਨੀ ) : ਸੀਟੀ ਯੂਨੀਵਰਸਿਟੀ ਦੇ ਸਕੂਲ ਆਫ ਸਪੋਰਟਸ ਵਿਭਾਗ ਵੱਲੋਂ ਇੰਟਰ ਸਕੂਲ ਫੁੱਟਬਾਲ ਮੈਚ ਆਯੋਜਿਤ ਕਰਵਾਇਆ ਗਿਆ। ਇਹ ਮੈਚ ਲੜਕੀਆਂ ਅਤੇ ਲੜਕਿਆਂ ਲਈ ਆਯੋਜਿਤ ਕਰਵਾਇਆ ਗਿਆ । ਸਕੂਲ ਦੇ ਵਿਭਾਗਾਂ ਵਿੱਚ ਮੈਚ ਖੇਡਿਆ ਗਿਆ। ਮੈਚ ਦੀ ਸ਼ੁਰੂਆਤ ਸੀਟੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਹਰਸ਼ ਸਦਾਵਰਤੀ, ਰਜਿਸਟਰਾਰ ਡਾ. ਜਗਤਾਰ ਸਿੰਘ ਧਿਮਾਨ, ਖੇਲ ਵਿਭਾਗ ਦੇ ਡਾਇਰੈਕਟਰ ਡਾ. ਪ੍ਰਵੀਨ ਸ਼ਰਮਾ ਅਤੇ ਸਟੂਡੈਂਟਸ ਅਫੇਰਸ ਦੇ ਡਾਇਰੈਕਟਰ ਸੁਖਮਿੰਦਰ ਸਿੰਘ ਗਰੇਵਾਲ ਨੇ ਕੀਤਾ। ਲੜਕਿਆਂ ਦੀ ਸ਼੍ਰੇਣੀ ਦਾ ਫਾਈਨਲ ਮੈਚ ਸਕੂਲ ਆਫ ਹਿਓਮੈਨਿਟਿਸ ਐਂਡ ਫਿਜ਼ਿਕਲ ਐਜੁਕੇਸ਼ਨ ਅਤੇ ਸਕੂਲ ਆਫ ਫਾਰਮਾਸਿਓਟਿਕਲ ਸਾਇੰਸਸ ਵਿੱਚ ਖੇਡਿਆ ਗਿਆ, ਜਿਸ ਵਿੱਚ ਸਕੂਲ ਆਫ ਫਾਰਮਾਸਿਓਟਿਕਲ ਸਾਇੰਸਸ ਨੇ ਅੋਵਰ ਆਲ ਟ੍ਰਾਫੀ ‘ਤੇ ਕਬਜ਼ਾ ਕੀਤਾ।
ਸੀਟੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਹਰਸ਼ ਸਦਾਵਰਤੀ ਅਤੇ ਮੈਨੇਜਿੰਗ ਡਾਇਰੈਕਟਰ ਮਨਬੀਰ ਸਿੰਘ ਨੇ ਜੇਤੂ ਟੀਮਾਂ ਨੂੰ ਵਧਾਈ ਦਿੱਤੀ।