![]()

ਲੁਧਿਆਣਾ 14 ਅਪ੍ਰੈਲ ( ਸਤ ਪਾਲ ਸੋਨੀ ) : ਯੁਵਾ ਮਾਮਲੇ ਖੇਡ ਵਿਭਾਗ, ਭਾਰਤ ਸਰਕਾਰ, ਨਹਿਰੂ ਯੁਵਾ ਕੇਂਦਰ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਰਵਿਦਾਸ ਯੂਥ ਕਲੱਬ ਇਯਾਲੀ ਖੁਰਦ ਵਲੋਂ ਡਾ. ਬੀ. ਆਰ ਅੰਬੇਦਰਕ ਜੀ ਦਾ ਜਨਮ ਦਿਨ ਸੰਬੰਧੀ ਸਮਾਗਮ ਕਰਕੇ ਮਨਾਇਆ ਗਿਆ। ਕਲੱਬ ਪ੍ਰਧਾਨ ਹਰਦੇਵ ਸਿੰਘ ਬੋਪਰਾਏ ਕਿਹਾ ਕਿ ਜੋ ਬਾਬਾ ਸਾਹਿਬ ਜੀ ਦੇ ਲਿਖੇ ਸਵਿੰਧਾਨ ਨਾਲ ਛੇਡ-ਛਾਡ ਕਰਦੇ ਹਨ ਅੱਜ ਉਨਾਂ ਲੋਕਾਂ ਨੂੰ ਬਾਬਾ ਸਾਹਿਬ ਜੀ ਦਾ ਜਨਮ ਦਿਨ ਮਨਾਉਣ ਦੀ ਲੋੜ ਨਹੀਂ ।ਇਸ ਮੌਕੇ ਉਨਾਂ ਕਿਹਾ ਕਿ ਬਾਬਾ ਸਾਹਿਬ ਜੀ ਦੇ ਪੈਰੋਂਕਾਰਾਂ ਨੂੰ ਸਰਕਾਰਾਂ ਵੱਲੋਂ ਖਤਮ ਕੀਤਾ ਜਾ ਰਿਹਾ ਹੈ।ਇਸ ਮੌਕੇ ਬੀਬੀ ਰਣਜੀਤ ਕੌਰ, ਬੀਬੀ ਜੋਤੀ ਸ਼ਰਮਾ, ਪ੍ਰੀਤਪਾਲ ਕੌਰ, ਬੀਬੀ ਅਮਰਜੀਤ ਕੌਰ, ਬੀਬੀ ਸੁਖਵੰਤ ਕੌਰ, ਪ੍ਰਧਾਨ ਹਰਦੇਵ ਸਿੰਘ ਬੋਪਾਰਾਏ, ਗੁਰਵਿੰਦਰ ਕੁਮਾਰ, ਬੀਬੀ ਕੁਲਦੀਪ ਕੌਰ, ਮੈਡਮ ਸ਼ਮੀ, ਮੈਡਮ ਕਾਜਲ ਆਦਿ ਸ਼ਾਮਲ ਸਨ।
163900cookie-checkਸ਼੍ਰੀ ਗੁਰੂ ਰਵਿਦਾਸ ਯੂਥ ਕਲੱਬ ਇਯਾਲੀ ਖੁਰਦ ਵਲੋਂ ਡਾ. ਬੀ. ਆਰ ਅੰਬੇਦਰਕ ਜੀ ਦਾ ਜਨਮ ਦਿਨ ਮਨਾਇਆ