ਸ਼ਿਵਸੇਨਾ ਹਿੰਦੁਸਤਾਨ ਵਪਾਰ ਸੇਲ ਵਲੋਂ ਪ੍ਰਮੁੱਖ ਵਪਾਰਕ ਖੇਤਰ ਬਹਾਦੁਰਕੇ ਰੋਡ ਵਿੱਚ ਕੀਤੀ ਬੈਠਕ

Loading

ਕਾਰੋਬਾਰੀ ਸ਼੍ਰੇਯ ਸੋਨੀ ਤੇ ਰਿਸ਼ੀ ਸੋਨੀ   ਸ਼ਿਵਸੈਨਾ ਹਿੰਦੁਸਤਾਨ ਵਪਾਰ ਸੈਨਾ ਵਿੱਚ ਸ਼ਾਮਿਲ,ਰਾਸ਼ਟਰੀ ਪ੍ਰਧਾਨ ਪਵਨ ਗੁਪਤਾ ਨੇ ਸਿਰੋਪਾ ਪਾ ਕੇ ਕੀਤਾ ਸਵਾਗਤ

ਲੁਧਿਆਣਾ, 29 ਅਕਤੂਬਰ ( ਸਤ ਪਾਲ ਸੋਨੀ ) : ਸ਼ਿਵਸੈਨਾ ਹਿੰਦੁਸਤਾਨ ਦੀ ਵਪਾਰ ਸ਼ਾਖਾ ਹਿੰਦੁਸਤਾਨ ਵਪਾਰ ਸੈਨਾ ਦੇ ਪੰਜਾਬ ਸੂਬਾ ਪ੍ਰਧਾਨ ਚੰਦਰਕਾਂਤ ਚੱਢਾ ਅਤੇ ਪੰਜਾਬ ਚੇਅਰਮੈਨ ਰਿਤੇਸ਼ ਰਾਜਾ ਦੀ ਅਗਵਾਈ ਵਿੱਚ ਸੰਗਠਨ ਵਲੋਂ ਪੰਜਾਬ ਦੇ ਵਪਾਰੀਆਂ ਨੂੰ ਸੰਗਠਿਤ ਕਰਣ ਲਈ ਮੈਂਬਰੀ ਅਭਿਆਨ ਤੇਜ਼ ਕਰ ਦਿੱਤਾ ਗਿਆ ਹੈ।ਇਸ ਲੜੀ ਤਹਿਤ ਲੁਧਿਆਨਾ ਦੇ ਪ੍ਰਮੁੱਖ ਵਪਾਰਕ ਖੇਤਰ ਬਹਾਦੁਰਕੇ ਰੋਡ ਸਥਿਤ ਠਾਕੁਰ ਐਂਟਰਪ੍ਰਾਇਜ ਪਰਿਸਰ ਵਿੱਚ ਚੰਦਰਕਾਂਤ ਚੱਢਾ ਤੇ ਰਿਤੇਸ਼ ਰਾਜਾ ਮਨਚੰਦਾ ਦੀ ਅਗਵਾਈ ਵਿੱਚ ਬੈਠਕ ਆਜੋਜਿਤ ਕੀਤੀ ਗਈ।ਬੈਠਕ ਵਿੱਚ ਸ਼ਿਵਸੇਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਮੁੱਖ ਪਵਨ ਕੁਮਾਰ  ਗੁਪਤਾ ਮੁੱਖ ਤੌਰ ਤੇ ਸ਼ਾਮਿਲ ਹੋਏ।ਇਸ ਮੌਕੇ ਤੇ ਪ੍ਰਸਿੱਧ ਗਾਰਮੇਂਟਸ ਕਾਰੋਬਾਰੀ ਸ਼੍ਰੇਯ ਸੋਨੀ ਤੇ ਰਿਸ਼ੀ ਸੋਨੀ ਨੇ ਸ਼ਿਵਸੈਨਾ ਹਿੰਦੁਸਤਾਨ ਵਪਾਰ ਸੈਨਾ ਦਾ ਪੱਲਾ ਫੜਦੇ ਹੋਏ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ।ਇਸ ਮੌਕੇ ਤੇ ਪਾਰਟੀ ਸੁਪ੍ਰੀਮੋ ਪਵਨ ਗੁਪਤਾ,ਚੰਦਰਕਾਂਤ ਚੱਢਾ ਅਤੇ ਰਿਤੇਸ਼ ਰਾਜਾ ਮਨਚੰਦਾ ਨੇ ਸ਼੍ਰੇਯ ਸੋਨੀ ਅਤੇ ਰਿਸ਼ੀ ਸੋਨੀ ਦਾ ਭਗਵਾ ਸਿਰੋਪਾ ਪਾਕੇ ਪਾਰਟੀ ਵਿੱਚ ਸਵਾਗਤ ਕੀਤਾ।ਬੈਠਕ ਦੇ ਦੌਰਾਨ ਸੰਬੋਧਨ ਕਰਦੇ ਹੋਏ ਰਾਸ਼ਟਰੀ ਪ੍ਰਮੁੱਖ ਪਵਨ ਗੁਪਤਾ ਨੇ ਪੰਜਾਬ ਵਿੱਚ ਪਿਛਲੇ ਦੋ ਸਾਲਾਂ ਤੋਂ ਸੱਤਾ ਵਿੱਚ ਆਈ ਕਾਂਗਰਸ ਸਰਕਾਰ ਵਲੋਂ ਇੰਡਸਟਰੀ ਅਤੇ ਵਪਾਰੀਆਂ ਦੇ ਲਈ ਕੋਈ ਵੀ ਨਵੀਂ ਪਾਲਿਸੀ ਨਹੀਂ ਬਣਾਉਣ ‘ਤੇ ਅਫਸੋਸ ਜਤਾਉਂਦੇ ਹੋਏ ਕਿਹਾ ਕਿ ਸਰਕਾਰ ਇੰਡਸਟਰੀ ਅਤੇ ਵਪਾਰੀਆਂ ਤੋਂ ਟੈਕਸ ਰੂਪੀ ਰੇਵੇਨਿਊ ਤਾਂ ਹਾਸਲ ਕਰ ਰਹੀ ਹੈ ਪਰ ਅਫਸਰੀ ਸ਼ੋਸ਼ਣ ਤੋਂ ਨਜਾਤ ਦਿਵਾਉਣ ਨੂੰ ਲੈ ਕੇ ਵਪਾਰੀਆਂ ਦੇ ਹਿੱਤ ਵਿੱਚ ਕਿਸੇ ਵੀ ਤਰਾਂ ਦਾ ਕਦਮ ਨਹੀਂ ਚੁੱਕ ਰਹੀ।ਉਨਾਂ ਨੇ ਪੰਜਾਬ ਦੇ ਸਾਰੇ ਵਪਾਰੀਆਂ ਨੂੰ ਸੰਗਠਿਤ ਹੋ ਕੇ ਸ਼ਿਵਸੈਨਾ ਹਿੰਦੁਸਤਾਨ ਵਪਾਰ ਸੈਨਾ ਵਿੱਚ ਸ਼ਾਮਿਲ ਹੋਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਸ਼ਿਵਸੇਨਾ ਹਿੰਦੁਸਤਾਨ ਦੀ ਵਪਾਰ ਸ਼ਾਖਾ ਹਿੰਦੁਸਤਾਨ ਵਪਾਰ ਸੈਨਾ ਵਪਾਰੀਆਂ ਦੇ ਹਿਤਾਂ ਦੀ ਰਾਖੀ ਲਈ ਹਮੇਸ਼ਾ ਵਚਨਬੱਧ ਹੈ।ਚੰਦਰਕਾਂਤ ਚੱਢਾ ਤੇ ਰਿਤੇਸ਼ ਰਾਜਾ ਮਨਚੰਦਾ ਨੇ ਕਿਹਾ ਕਿ ਜਲਦ ਹੀ ਪੰਜਾਬ ਦੇ ਸਾਰੇ ਜਿਲੀਆਂ ਵਿੱਚ ਵਪਾਰੀਆਂ ਨੂੰ ਨਾਲ ਜੋੜ ਕੇ ਹਿੰਦੁਸਤਾਨ ਵਪਾਰ ਸੈਨਾ ਦੀਆਂ ਯੂਨਿਟਾਂ ਦਾ ਗਠਨ ਕਰਕੇ ਵਪਾਰੀ ਹਿਤਾਂ ਦੀ ਰਾਖੀ ਲਈ ਠੋਸ ਕਦਮ ਚੁੱਕੇ ਜਾਣਗੇ।ਇਸ ਮੌਕੇ ਤੇ ਸ਼ਿਵਸੈਨਾ ਹਿੰਦੁਸਤਾਨ ਦੇ ਸੂਬਾ ਮੀਤ ਪ੍ਰਧਾਨ ਸੰਜੀਵ ਦੇਮ,ਯੂਥ ਵਿੰਗ ਪੰਜਾਬ ਸਹਿ ਪ੍ਰਭਾਰੀ ਮਣੀ ਸ਼ੇਰਾ,ਜਿਲਾ ਚੇਅਰਮੈਨ ਚੰਦਰ ਕਾਲੜਾ, ਜਿਲਾ ਪ੍ਰਧਾਨ ਬੌਬੀ ਮਿੱਤਲ,ਲੀਗਲ ਸੇਲ ਦੇ ਪ੍ਰਧਾਨ ਐਡਵੋਕੇਟ ਨਿਤੀਨ ਘੰਡ ਅਤੇ ਠਾਕੁਰ  ਇੰਟਰਪ੍ਰਾਇਜੇਜ ਦੇ ਐਮਡੀ ਮਹੇਸ਼ ਸੋਨੀ ਮੌਜੂਦ ਸਨ।

27790cookie-checkਸ਼ਿਵਸੇਨਾ ਹਿੰਦੁਸਤਾਨ ਵਪਾਰ ਸੇਲ ਵਲੋਂ ਪ੍ਰਮੁੱਖ ਵਪਾਰਕ ਖੇਤਰ ਬਹਾਦੁਰਕੇ ਰੋਡ ਵਿੱਚ ਕੀਤੀ ਬੈਠਕ

Leave a Reply

Your email address will not be published. Required fields are marked *

error: Content is protected !!