ਸ਼ਿਵਸੇਨਾ ਹਿੰਦੁਸਤਾਨ ਮੰਦਿਰਾਂ ਦੇ ਬਾਹਰ ਬੈਂਸ ਭਰਾਵਾਂ ਦੇ ਬਾਈਕਾਟ ਦੀ ਅਪੀਲ ਨੂੰ ਲਗਾਏਗੀ ਬੈਨਰ- ਰਾਜਾ

Loading

ਸ਼ਿਵਸੇਨਾ ਹਿੰਦੁਸਤਾਨ ਨੇ ਸਿਮਰਜੀਤ ਬੈਂਸ ਦੇ ਕਾਲੀ ਦਿਵਾਲੀ ਮਨਾਉਣ ਦੇ ਐਲਾਨ ਦੇ ਖਿਲਾਫ ਸੰਘਰਸ਼ ਦਾ ਕੀਤਾ ਐਲਾਨ

ਲੁਧਿਆਣਾ, 30 ਅਕਤੂਬਰ ( ਸਤ ਪਾਲ ਸੋਨੀ ) : ਲੋਕ ਇਨਸਾਫ ਪਾਰਟੀ ਮੁਖੀ ਤੇ ਵਿਧਾਇਕ ਸਿਮਰਜੀਤ ਬੈਂਸ ਵਲੋਂ ਬੀਤੇ ਦਿਨੀਂ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਤੇ ਬਰਗਾੜੀ ਮੋਰਚੇ ਨੂੰ ਲੈ ਕੇ ਦੁਨੀਆ ਭਰ ਦੇ ਹਿੰਦੂਆਂ ਦੇ ਪਵਿੱਤਰ ਤਿਉਹਾਰ ਦਿਵਾਲੀ ਤੇ ਕਾਲੀ ਦਿਵਾਲੀ ਮਨਾਉਣ ਦੇ ਐਲਾਨ ਦੇ ਖਿਲਾਫ ਉਤਰੀ ਸ਼ਿਵਸੇਨਾ ਹਿੰਦੁਸਤਾਨ ਨੇ ਸੰਘਰਸ਼ ਕਰਨ ਦਾ ਐਲਾਨ ਕਰ ਦਿੱਤਾ ਹੈ।ਉਕਤ ਐਲਾਨ ਸ਼ਿਵਸੇਨਾ ਹਿੰਦੁਸਤਾਨ ਵਪਾਰ ਸੇਲ ਦੇ ਪੰਜਾਬ ਸੂਬਾ ਚੇਅਰਮੈਨ ਰਿਤੇਸ਼ ਰਾਜਾ ਮਨਚੰਦਾ ਨੇ ਗੁੜ ਮੰਡੀ ਵਿੱਚ ਆਜੋਜਿਤ ਇੱਕ ਬੈਠਕ ਦੇ ਦੌਰਾਨ ਕੀਤਾ। ਰਿਤੇਸ਼ ਰਾਜਾ ਮਨਚੰਦਾ ਨੇ ਲੋਕ ਇਨਸਾਫ ਪਾਰਟੀ ਦੇ ਮੁਖੀ ਤੇ ਲੁਧਿਆਨਾ ਤੋਂ ਵਿਧਾਇਕ ਸਿਮਰਜੀਤ ਬੈਂਸ ਨੂੰ ਆੜੇ ਹੱਥੀ ਲੈਂਦੇ ਹੋਏ ਕਿਹਾ ਕਿ ਕਾਲੀ ਦਿਵਾਲੀ ਮਨਾਉਣ ਦੇ ਐਲਾਨ ਨਾਲ ਵਿਧਾਇਕ ਬੈਂਸ ਭਰਾਵਾਂ ਅਤੇ ਉਨ੍ਹਾਂ ਦੀ ਪਾਰਟੀ ਦੀ ਹਿੰਦੂ ਵਿਰੋਧੀ ਸੋਚ ਜਗਜ਼ਾਹਿਰ ਹੋਈ ਹੈ। ਰਿਤੇਸ਼ ਰਾਜਾ ਮਨਚੰਦਾ ਨੇ ਦੱਸਿਆ ਕਿ ਸ਼ਿਵਸੇਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਮੁੱਖ ਪਵਨ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਤੇ ਸ਼ਿਵਸੇਨਾ ਹਿੰਦੁਸਤਾਨ ਦੇ ਮੈਂਬਰ ਲੁਧਿਆਨਾ ਲੋਕਸਭਾ ਖੇਤਰ,ਲੁਧਿਆਨਾ ਦੇ ਸਾਰੇ ਵਿਧਾਨਸਭਾ ਖੇਤਰਾਂ ਅਤੇ 95 ਵਾਰਡਾਂ ਵਿੱਚ ਸਥਿਤ ਮੰਦਿਰਾਂ ਦੇ ਬਾਹਰ ਹਿੰਦੂ ਸਮਾਜ ਨੂੰ ਵਿਧਾਇਕ ਬੈਂਸ ਭਰਾਵਾਂ ਦਾ ਬਾਈਕਾਟ ਕਰਨ ਦੀ ਅਪੀਲ ਕਰੇਗੀ। ਉਨ੍ਹਾਂ ਨੇ ਲਿਪ ਪ੍ਰਮੁੱਖ ਬੈਂਸ ਤੇ ਘਟੀਆ ਅਤੇ ਹੇਠਲੇ ਪੱਧਰ ਦੀ ਰਾਜਨੀਤੀ ਕਰਨ ਦੇ ਆਰੋਪ ਲਗਾਉਂਦੇ ਹੋਏ ਕਿਹਾ ਕਿ ਲੋਕਸਭਾ ਚੋਣ ਜਿੱਤਣ ਲਈ ਸਿਮਰਜੀਤ ਬੈਂਸ ਵਲੋਂ ਦੁਨੀਆ ਭਰ ਦੇ ਹਿੰਦੂਆਂ ਦੇ ਪਵਿੱਤਰ,ਰੋਸ਼ਨੀਆਂ ਅਤੇ ਖੁਸ਼ੀਆਂ ਨਾਲ ਭਰੇ ਦਿਵਾਲੀ ਤਿਓਹਾਰ ਤੇ ਅਜਿਹਾ ਬਿਆਨ ਜਾਰੀ ਕਰਕੇ ਹਿੰਦੂਆਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਜਿਸਨੂੰ ਹਿੰਦੂ ਸਮਾਜ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰੇਗਾ।ਰਿਤੇਸ਼ ਰਾਜਾ ਮਨਚੰਦਾ ਨੇ ਕਿਹਾ ਕਿ ਹਿੰਦੂ ਸਮਾਜ ਨਾਲ ਸੰਬੰਧਿਤ ਤਿਓਹਾਰਾਂ ਨੂੰ ਰਾਜਨੀਤੀ ਦੀ ਭੇਂਟ ਨਹੀਂ ਚੜਨ ਦਿੱਤਾ ਜਾਵੇਗਾ।ਰਿਤੇਸ਼ ਰਾਜਾ ਨੇ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜਦੋਂ ਤੱਕ ਲੋਕ ਇਨਸਾਫ਼ ਪਾਰਟੀ ਮੁੱਖੀ ਵਿਧਾਇਕ ਸਿਮਰਜੀਤ ਬੈਂਸ ਕਾਲੀ ਦਿਵਾਲੀ ਮਨਾਉਣ  ਦੇ ਐਲਾਨ ਨੂੰ ਵਾਪਸ ਲੈ ਕੇ ਹਿੰਦੂ ਸਮਾਜ ਤੋਂ ਮਾਂਫੀ ਨਹੀਂ ਮੰਗਦੇ ਤੱਦ ਤੱਕ ਸ਼ਿਵਸੇਨਾ ਹਿੰਦੁਸਤਾਨ ਵਲੋਂ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਤੇ ਸ਼ਿਵਸੇਨਾ ਹਿੰਦੁਸਤਾਨ ਦੇ ਲੀਗਲ ਸੇਲ ਜਿਲਾ ਪ੍ਰਮੁੱਖ ਐਡਵੋਕੇਟ ਨਿਤੀਨ ਘੰਡ,ਯੁਵਾ ਨੇਤਾ ਕੁਣਾਲ ਸੂਦ ਅਤੇ ਸਮਾਜ ਸੇਵਕ ਵਰੁਣ ਖੰਨਾ  ਆਦਿ ਮੌਜੂਦ ਸਨ।

27820cookie-checkਸ਼ਿਵਸੇਨਾ ਹਿੰਦੁਸਤਾਨ ਮੰਦਿਰਾਂ ਦੇ ਬਾਹਰ ਬੈਂਸ ਭਰਾਵਾਂ ਦੇ ਬਾਈਕਾਟ ਦੀ ਅਪੀਲ ਨੂੰ ਲਗਾਏਗੀ ਬੈਨਰ- ਰਾਜਾ

Leave a Reply

Your email address will not be published. Required fields are marked *

error: Content is protected !!