![]()
ਸ਼ਹੀਦ ਭਗਤ ਸਿੰਘ ਯੂਥ ਕਲੱਬ ਵਲੋਂ ਕੀਤੇ ਉਪਰਾਲੇ ਵਿਚ 500 ਤੋਂ ਵੱਧ ਲੋਕਾਂ ਨੇ ਕੀਤਾ ਖੂਨਦਾਨ

ਲੁਧਿਆਣਾ, 30 ਸਤੰਬਰ ( ਸਤ ਪਾਲ ਸੋਨੀ ) : ਸ਼ਹੀਦ ਭਗਤ ਸਿੰਘ ਯੂਥ ਕਲੱਬ ਵਲੋਂ ਜੈਨ ਤੇਰਾ ਪੰਥ ਭਵਨ ਇਕਬਾਲ ਗੰਜ ਵਿਖੇ ਵਿਸ਼ਾਲ ਖੂਨਦਾਨ ਕੈੰਪ ਦਾ ਪ੍ਰਬੰਧ ਪ੍ਰਧਾਨ ਰਵੀ ਬੱਤਰਾ,ਦਵਿੰਦਰ ਗੁਪਤਾ ਅਤੇ ਚੇਅਰਮੈਨ ਕੁਲਦੀਪ ਜੈਨ ਦੀ ਅਗੁਵਾਈ ਹੇਠ ਕੀਤਾ ਗਿਆ ਜਿਸ ਵਿਚ 500 ਤੋਂ ਵੱਧ ਦਾਨੀ ਲੋਕਾਂ ਵਲੋਂ ਖੂਨਦਾਨ ਕੀਤਾ ਗਿਆ। ਕੈੰਪ ਵਿਚ ਸੀਐਮਸੀ ਹਸਪਤਾਲ,ਡੀਐਮਸੀ ਹਸਪਤਾਲ,ਸਿਵਲ ਹਸਪਤਾਲ,ਅਤੇ ਰੇਡ ਕਰੋਸ ਦੇ ਡਾਕਟਰਾਂ ਵਲੋਂ ਸਹਿਯੋਗ ਕੀਤਾ ਗਿਆ। ਇਸ ਮੌਕੇ ਤੇ ਜਾਣਕਾਰੀ ਦੇਂਦਿਆਂ ਕਲੱਬ ਦੇ ਪ੍ਰਧਾਨ ਰਵੀ ਕੁਮਾਰ ਅਤੇ ਚੇਅਰਮੈਨ ਕੁਲਦੀਪ ਜੈਨ,ਦਵਿੰਦਰ ਗੁਪਤਾ ਨੇ ਕਿਹਾ ਕਿ ਉਨਾਂ ਦੇ ਕਲੱਬ ਵਲੋਂ ਹਰ ਸਾਲ ਉਨਾਂ ਦੇ ਕਲੱਬ ਵਲੋਂ ਪੰਜ ਤੋਂ ਛੇ ਖੂਨਦਾਨ ਕੈੰਪ ਦਾ ਪ੍ਰਬੰਧ ਕੀਤਾ ਜਾਂਦਾ ਹੈ। ਉਨਾਂ ਕਿਹਾ ਕਿ ਦੇਸ਼ ਦੇ ਸ਼ਹੀਦ ਸਪੂਤ ਭਗਤ ਸਿੰਘ ਨੇ ਭਰੀ ਜਵਾਨੀ ਵਿਚ ਅਜਾਦੀ ਦੀ ਲੜਾਈ ਵਿਚ ਆਪਣੀ ਸ਼ਹਾਦਤ ਦਿੱਤੀ ਸੀ ਅਤੇ ਅੰਗਰੇਜ਼ੀ ਸਰਕਾਰ ਦੀਆਂ ਨੀਹਾਂ ਹਿਲਾ ਕੇ ਰੱਖ ਦਿਤੀਆਂ ਸਨ ਉਨਾਂ ਕਿਹਾ ਕਿ ਉਨਾਂ ਦਾ ਕਲੱਬ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਨੂੰ ਹਮੇਸ਼ਾ ਨਮਨ ਕਰਦਾ ਰਹੇਗਾ ਅਤੇ ਉਨਾਂ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਕਰਨ ਦੇ ਉਦੇਸ਼ ਨਾਲ ਆਪਣਾ ਖੂਨ ਦਾਨ ਦੇਕੇ ਉਨਾਂ ਨੂੰ ਸ਼ਰਧਾਂਜਲੀ ਦੇਂਦੇ ਹਨ। ਉਨਾਂ ਕਿਹਾ ਕਿ ਜਿਸ ਤਰਾਂ ਸ਼ਹੀਦ ਭਗਤ ਸਿੰਘ ਜੀ ਨੇ ਜਾਤੀ ਅਤੇ ਧਰਮ ਤੋਂ ਉੱਪਰ ਉਠਕੇ ਆਪਣਾ ਜੀਵਨ ਦੇਸ਼ ਦੀ ਆਜ਼ਾਦੀ ਲਈ ਬਲੀਦਾਨ ਕਰ ਦਿੱਤਾ ਸੀ ਉਸੇ ਤਰਾਂ ਇਸ ਖੂਨਦਾਨ ਕੈੰਪ ਵਿਚ ਵੀ ਨੌਜਵਾਨਾਂ ਨੇ ਜਾਤੀ ਧਰਮ ਨੂੰ ਇਕ ਤਰਫਾ ਰੱਖਕੇ ਖੂਨ ਦਾਨ ਕਰਕੇ ਸਮਾਨਤਾ ਦਾ ਸੰਦੇਸ਼ ਦਿਤਾ ਹੈ ਅਤੇ ਮਨੁੱਖੀ ਧਰਮ ਦੀ ਸਹੀ ਮਿਸਾਲ ਪੇਸ਼ ਕੀਤੀ ਹੈ। ਇਸ ਮੌਕੇ ਤੇ ਨੌਜਵਾਨਾਂ ਦੀ ਹੌਸਲਾ ਦੇਣ ਦੇ ਉਦੇਸ਼ ਨਾਲ ਮੁੱਖ ਤੋਰ ਤੇ ਤੇਰਾ ਪੰਥੀ ਮਹਿਲਾ ਮੰਡਲ,ਤੇਰਾ ਪੰਥੀ ਮੰਡਲ ਦੇ ਪ੍ਰਧਾਨ ਤੋਂ ਇਲਾਵਾ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ,ਹਿੰਦੂ ਸਿੱਖ ਜਾਗ੍ਰਤੀ ਸੈਨਾ ਦੇ ਮੁੱਖੀ ਪ੍ਰਵੀਨ ਡੰਗ,ਕੌਂਸਲਰ ਯਸ਼ਪਾਲ ਚੋਧਰੀ,ਭਾਜਪਾ ਜਿਲਾ ਸ਼ਹਿਰੀ ਪ੍ਰਧਾਨ ਜਤਿੰਦਰ ਮਿੱਤਲ,ਸੀਨੀਅਰ ਆਗੂ ਨੇਤਾ ਰਜਿੰਦਰ ਭੰਡਾਰੀ,ਗੁਰਦੇਵ ਸ਼ਰਮਾ ਦੇਬੀ,ਪ੍ਰਵੀਨ ਬਾਂਸਲ,ਸਾਬਕਾ ਜਿਲਾ ਪ੍ਰਧਾਨ ਰਵਿੰਦਰ ਅਰੋੜਾ,ਕੌਂਸਲਰ ਯਸ਼ਪਾਲ ਚੋਧਰੀ,ਸਾਬਕਾ ਕੌਂਸਲਰ ਦਵਿੰਦਰ ਜੱਗੀ,ਅਮਿਤ ਗੋਸਾਈ,ਅਗਰਵਾਲ ਸਭਾ ਤੋਂ ਸੁਸ਼ੀਲ ਗੁਪਤਾ,ਪੁਸ਼ਪਿੰਦਰ ਸਿੰਗਲ,ਪਰਵਿੰਦਰ ਮਹਿਤਾ,ਦਰਸ਼ਨ ਕੋਚਰ,ਚੰਦ੍ਰਮੋਹਨ ਜੈਨ,ਰਾਜ ਕੁਮਾਰ,ਕਮਲ ਨੌਲੱਖਾ,ਮੰਜੂ ਬਹਿਲ,ਅਭੇ ਸਿੰਘੀ,ਸੀਨੀਅਰ ਸਿਟੀਜਨ ਤੋਂ ਦਰਸ਼ਨ ਅਰੋੜਾ,ਸੁਨੀਲ ਜਸੂਜਾ,ਡਾ ਰੋਹਿਤ ਸਿੰਗਲਾ,ਸ਼ਿਵਜੀ ਰਾਜਨ,ਨਿਤਿਨ ਬਤਰਾ,ਧੀਰਜ ਸੇਠਿਆਂ, ਡਿੰਪਲ ਰਾਣਾ,ਅਤੇ ਹੋਰ ਮੁੱਖ ਮਹਿਮਾਨ ਪੁੱਜੇ ਜਿਨਾਂ ਨੂੰ ਕਲੱਬ ਵਲੋਂ ਸਨਮਾਨ ਕੀਤਾ ਗਿਆ।