ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ( ਰਜ਼ਿ:) ਵੱਲੋਂ ਰਾਜੀਵ ਇਨਕਲੇਵ ਪੱਖੋਵਾਲ ਵਿੱਖੇ 71 ਵਾ  ਗਣਤੰਤਰ ਦਿਵਸ ਮਨਾਇਆ

Loading

 

ਲੁਧਿਆਣਾ ( ਬਿਊਰੋ ) : ਲੁਧਿਆਣਾ ਦੇ ਪੱਖੋਵਾਲ ਵਿੱਖੇ ਰਾਜੀਵ ਇਨਕਲੇਵ ਵਿੱਚ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ (ਰਜ਼ਿ:) ਵੱਲੋਂ ਰਾਜੀਵ ਇਨਕਲੇਵ ਸੋਸਾਇਟੀ ਦੇ ਸਹਿਯੋਗ ਨਾਲ  71 ਵਾ  ਗਣਤੰਤਰ ਦਿਵਸ ਮਨਾਇਆ ਗਿਆ। ਜਿਸ ਵਿੱਚ ਬੱਚਿਆਂ ਨੇ ਪੇਂਟਿੰਗ ਪ੍ਰਤੀਯੋਗਿਤਾ ਵਿੱਚ ਭਾਗ ਲਿਆ ਬੱਚਿਆਂ ਵਲੋਂ ਪੇਂਟਿੰਗ ਵਿੱਚ ਦੇਸ਼ ਦੇ ਵੱਖ ਵੱਖ ਦੇਸ਼ ਭਗਤਾਂ ਦੀ ਤਸਵੀਰ ਬਣਾਈ ਇਸ ਮੌਕੇ ਤੇ ਸ਼ਹੀਦ ਭਗਤ ਸਿੰਘ ਕਲੱਬ ਜਿਲਾ ਲੁਧਿਆਣਾ ਦੀ ਟੀਮ ਨੇ ਬਚਿਆਂ ਨੂੰ ਦੇਸ਼ ਭਗਤੀ ਦੇ ਨਾਰੇ ਲਗਵਾਏ ਅਤੇ ਭਾਰਤ ਦੇਸ਼ ਦੇ  ਨੇਤਾ ਸ਼ਹੀਦ ਭਗਤ ਸਿੰਘ, ਸੁਖਦੇਵ ਥਾਪਰ,ਰਾਜਗੁਰੂ ਵਰਗੇ ਬਣਨ ਦੀ ਪ੍ਰੇਰਨਾ ਦੀਤੀ। ਰਾਜੀਵ ਇਨਕਲੇਵ ਸੋਸਾਇਟੀ ਦੇ ਪ੍ਰਧਾਨ ਗਗਣਜੋਤ ਸਿੰਘ ਅਤੇ ਮੀਨੁ ਚਾਵਲਾ ਨੇ  ਜੇਤੂ ਬੱਚਿਆਂ ਨੂੰ ਇਨਾਮ ਵੰਡੇ ਪਹਿਲੇ ਸਥਾਨ ਤੇ ਖੁਸ਼ੀ ਦੂਜੇ ਸਥਾਨ ਤੇ ਤਾਨਯਾ, ਅਤੇ ਤੀਜੇ ਸਥਾਨ ਤੇ ਵਿਸ਼ਾਨਕ ਰਹੇ ।ਏਨ ਜੀ ਉ ਆਰਮੀ ਵਲੋਂ ਵੀ ਜਰੂਰਤ ਮੰਦ ਬੱਚਿਆਂ ਨੂੰ ਵੀ ਕਾਪੀ ਅਤੇ ਪੈਨਸਿਲ ਵੰਡੇ ਗਏ ।ਇਸ ਅਵਸਰ ਤੇ ਪ੍ਰੀਤੀ ਸ਼ਰਮਾ ਅਤੇ ਮੀਨੁ ਚਾਵਲਾ ਨੇ ਸਾਰਿਆਂ ਬੱਚਿਆਂ ਨੂੰ ਇਨਾਮ ਵੰਡੇ ।

ਐਂਕਰ ਨਵੀ ਨੇ ਬੱਚਿਆਂ ਤੋਂ ਦੇਸ਼ ਭਗਤੀ ਦੇ ਗੀਤ ਵੀ ਗਵਾਏ ।ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ (ਰਜ਼ਿ:)  ਜਿਲਾ ਲੁਧਿਆਣਾ ਦੇ ਪ੍ਰਧਾਨ ਹਰਪ੍ਰੀਤ ਸਿੰਘ ਮੱਕੜ ਨੇ ਸਾਰਿਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿਤੀ ਅਤੇ ਆਉਣ ਵਾਲੇ ਦੇਸ਼ ਦੇ ਭਵਿੱਖ ਬੱਚਿਆਂ ਤੋਂ ਹੀ ਰਾਸ਼ਟਰੀ ਤਿਰੰਗਾ ਲਹਿਰਾਇਆ ਅਤੇ ਜਨ ਗਨ ਮਨ ਨੈਸ਼ਨਲ ਗੀਤ ਦੇ ਨਾਲ ਸਮਾਪਿਤ ਕੀਤਾ। ਇਸ ਅਵਸਰ ‘ਤੇ ਪੈਟਰਨ ਸਤਪਾਲ ਸੋਨੀ,  ਉਪ ਪ੍ਰਧਾਨ ਅਰਵਿੰਦਰ ਸਿੰਘ ਸਰਨਾ, ਉਪ ਪ੍ਰਧਾਨ ਕਮਲ ਅਗਰਵਾਲ, ਐਡਵੋਕੇਟ ਕੇ ਜੀ ਸ਼ਰਮਾ ਲੀਗਲ ਅਡਵਾਈਜ਼ਰ ਹਰਦੀਪ ਸਿੰਘ ਕੈਸ਼ੀਅਰ, ਪਰਮਜੀਤ ਸਿੰਘ, ਜਰਨਲ ਸੈਕਟਰੀ, ਹਰੀ ਸਿੰਘ ਮੀਡੀਆ ਇੰਚਾਰਜ, ਰਿੰਕੂ ਕੁਮਾਰ, ਸਤਨਾਮ ਸਿੰਘ, ਰਾਜੀਵ ਗੁਪਤਾ, ਅਤੇ ਡੀ ਪੀ ਸਿੰਘ  ਹਾਜ਼ਿਰ ਸਨ।

53180cookie-checkਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ( ਰਜ਼ਿ:) ਵੱਲੋਂ ਰਾਜੀਵ ਇਨਕਲੇਵ ਪੱਖੋਵਾਲ ਵਿੱਖੇ 71 ਵਾ  ਗਣਤੰਤਰ ਦਿਵਸ ਮਨਾਇਆ
error: Content is protected !!