ਸ਼ਹਿਰ ਦੇ ਵਿਕਾਸ ਨੂੰ ਨਵੀਂ ਦਿਸ਼ਾ ਦੇਵੇਗਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ 11 ਮਾਰਚ ਨੂੰ ਲੁਧਿਆਣਾ ਦਾ ਦੌਰਾ

Loading

159 ਕਰੋੜ ਰੁਪਏ ਦੀ ਲਾਗਤ ਵਾਲੇ ਮਹੱਤਵਪੂਰਨ ਪ੍ਰੋਜੈਕਟਾਂ ਦਾ ਰੱਖਣਗੇ ਨੀਂਹ ਪੱਥਰ-ਰਵਨੀਤ ਸਿੰਘ ਬਿੱਟੂ

ਲੁਧਿਆਣਾ, 9 ਮਾਰਚ ( ਸਤ ਪਾਲ ਸੋਨੀ ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮਿਤੀ 11 ਮਾਰਚ ਨੂੰ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਸੂਬਾ ਪੱਧਰੀ ਮਹਾਂ ਰੋਜ਼ਗਾਰ ਮੇਲੇ ਦੌਰਾਨ ਹਜ਼ਾਰਾਂ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡਣ ਲਈ ਪਹੁੰਚ ਰਹੇ ਹਨ। ਇਸ ਤੋਂ ਇਲਾਵਾ ਇਸ ਦਿਨ ਉਹ ਸ਼ਹਿਰ ਦੇ ਵਿਕਾਸ ਨੂੰ ਵੱਡਾ ਹੁਲਾਰਾ ਦੇਣ ਦੇ ਮੰਤਵ ਨਾਲ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇ, ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਸ਼ਹਿਰ ਦਾ ਮੁਹਾਂਦਰਾ ਹੀ ਬਦਲ ਜਾਵੇਗਾ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਲੋਕ ਸਭਾ ਮੈਂਬਰ  ਰਵਨੀਤ ਸਿੰਘ ਬਿੱਟੂ ਨੇ ਵੇਰਵੇ ਸਹਿਤ ਦੱਸਿਆ ਕਿ ਇਨਾਂ ਪ੍ਰੋਜੈਕਟਾਂ ਵਿੱਚ ਸ਼ਹਿਰ ਵਿੱਚ 22.75 ਕਰੋੜ ਰੁਪਏ ਨਾਲ ਲੱਗਣ ਵਾਲੀਆਂ ਸਮਾਰਟ ਐੱਲ. ਈ. ਡੀ. ਲਾਈਟਾਂ ਦਾ ਪ੍ਰੋਜੈਕਟ, 46.50 ਕਰੋੜ ਰੁਪਏ ਦੀ ਲਾਗਤ ਨਾਲ 24 ਘੰਟੇ ਸਰਫੇਸ ਵਾਟਰ ਬੇਸਡ ਵਾਟਰ ਸਪਲਾਈ ਯੋਜਨਾ, 39.30 ਕਰੋੜ ਰੁਪਏ ਦੀ ਲਾਗਤ ਨਾਲ ਮੌਜੂਦਾ ਸੀਵਰੇਜ ਸਿਸਟਮ ਦੀ ਰੀਹੈਬੀਲੀਟੇਸ਼ਨ ਪ੍ਰੋਜੈਕਟ, 22.59 ਕਰੋੜ ਰੁਪਏ ਲਾਗਤ ਵਾਲੇ ਸਟੌਰਮ ਵਾਟਰ ਡਰੇਨੇਜ਼ ਸਿਸਟਮ ਦੀ ਰੀਹੈਬੀਲੀਟੇਸ਼ਨ ਅਤੇ ਵਿਕਾਸ ਪ੍ਰੋਜੈਕਟ, 22.75 ਕਰੋੜ ਰੁਪਏ ਨਾਲ ਮਲਹਾਰ ਸੜਕ ਨੂੰ ਸਮਾਰਟ ਸਟਰੀਟ ਵਜੋਂ ਵਿਕਸਤ ਕਰਨ ਦੇ ਪ੍ਰੋਜੈਕਟ ਸ਼ਾਮਿਲ ਹਨ। ਜਿਨਾਂ ਦਾ ਸਾਂਝਾ ਨੀਂਹ ਪੱਥਰ ਸਥਾਨਕ ਮਲਹਾਰ ਰੋਡ ‘ਤੇ ਮੁੱਖ ਮੰਤਰੀ ਵੱਲੋਂ ਰੱਖਿਆ ਜਾਵੇਗਾ।  ਬਿੱਟੂ ਨੇ ਕਿਹਾ ਕਿ ਇਹ ਸਾਰੇ ਪ੍ਰੋਜੈਕਟ 25 ਮਈ, 2018 ਨੂੰ ਬਕਾਇਦਾ ਸ਼ੁਰੂ ਹੋ ਜਾਣਗੇ ਅਤੇ ਕੋਸ਼ਿਸ਼ ਕੀਤੀ ਜਾਵੇਗੀ ਕਿ ਇਹ ਸਾਰੇ ਪ੍ਰੋਜੈਕਟ ਅਗਲੇ 2 ਸਾਲਾਂ ਵਿੱਚ ਪੂਰੀ ਤਰਾਂ ਮੁਕੰਮਲ ਕਰ ਲਏ ਜਾਣ। ਜਿਸ ਲਈ ਬਕਾਇਦਾ ਸਮਾਂਬੱਧ ਪ੍ਰੋਜੈਕਟ ਰਿਪੋਰਟਾਂ ਤਿਆਰ ਹੋ ਗਈਆਂ ਹਨ। ਉਨਾਂ ਕਿਹਾ ਕਿ ਮੁੱਖ ਮੰਤਰੀ ਦੇ ਲੁਧਿਆਣਾ ਦੌਰੇ ਨਾਲ ਸ਼ਹਿਰ ਦੇ ਵਿਕਾਸ ਨੂੰ ਇੱਕ ਨਵੀਂ ਦਿਸ਼ਾ ਮਿਲੇਗੀ ਅਤੇ ਸ਼ਹਿਰ ਵਾਸੀਆਂ ਨੂੰ ਉਨਾਂ ਦੇ ਇਸ ਦੌਰੇ ਤੋਂ ਭਾਰੀ ਉਮੀਦਾਂ ਹਨ। ਇਸ ਤੋਂ ਪਹਿਲਾਂ ਉਨਾਂ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ।

14290cookie-checkਸ਼ਹਿਰ ਦੇ ਵਿਕਾਸ ਨੂੰ ਨਵੀਂ ਦਿਸ਼ਾ ਦੇਵੇਗਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ 11 ਮਾਰਚ ਨੂੰ ਲੁਧਿਆਣਾ ਦਾ ਦੌਰਾ

Leave a Reply

Your email address will not be published. Required fields are marked *

error: Content is protected !!