ਵੋਟਰ ਜਾਗਰੂਕਤਾ ਸੰਬੰਧੀ ਪ੍ਰਚਾਰ ਵੈੱਨ ਰਵਾਨਾ

Loading

ਚਾਰ ਦਿਨ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਵੋਟਰਾਂ ਨੂੰ ਕਰੇਗੀ ਜਾਗਰੂਕ

”ਵੋਟਰ ਬਣੋ ਅਤੇ ਵੋਟ ਦਾ ਸਹੀ ਇਸਤੇਮਾਲ ਕਰੋ”-ਜ਼ਿਲਾ ਚੋਣ ਅਫ਼ਸਰ

ਲੁਧਿਆਣਾ, 16 ਅਪ੍ਰੈਲ (ਸਤ ਪਾਲ  ਸੋਨੀ): ਯੋਗ ਵਿਅਕਤੀਆਂ ਨੂੰ ਵੋਟਰ ਬਣਨ ਅਤੇ ਵੋਟ ਦਾ ਸਹੀ ਇਸਤੇਮਾਲ ਕਰਨ ਲਈ ਪ੍ਰੇਰਿਤ ਕਰਨ ਲਈ ਭਾਰਤੀ ਚੋਣ ਕਮਿਸ਼ਨ ਵੱਲੋਂ ਵਿਸ਼ੇਸ਼ ਪ੍ਰਚਾਰ ਵੈਨਾਂ ਤਿਆਰ ਕਰਕੇ ਵੱਖ-ਵੱਖ ਹਲਕਿਆਂ ਵਿੱਚ ਭੇਜੀਆਂ ਜਾ ਰਹੀਆਂ ਹਨ। ਇਹ ਪ੍ਰਚਾਰ ਵੈਨ ਅਗਲੇ ਚਾਰ ਦਿਨ ਜ਼ਿਲਾ ਲੁਧਿਆਣਾ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰੇਗੀ। ਇਸ ਵੈਨ ਨੂੰ ਅੱਜ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ  ਪ੍ਰਦੀਪ ਕੁਮਾਰ ਅਗਰਵਾਲ ਨੇ ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ  ਅਗਰਵਾਲ ਨੇ ਦੱਸਿਆ ਕਿ ਐੱਲ. ਈ. ਡੀ. ਸਕਰੀਨ ਅਤੇ ਆਡੀਓ ਵੀਡੀਓ ਸਹੂਲਤ ਨਾਲ ਲੈੱਸ ਇਹ ਵੈਨ 16 ਤੋਂ 19 ਅਪ੍ਰੈੱਲ ਤੱਕ ਜ਼ਿਲਾ ਲੁਧਿਆਣਾ ਵਿੱਚ ਜਾਗਰੂਕਤਾ ਫੈਲਾਏਗੀ। ਵੈਨ ਵੱਲੋਂ ਮਿਤੀ 16 ਅਪ੍ਰੈੱਲ ਨੂੰ ਫਿਰੋਜ਼ ਗਾਂਧੀ ਮਾਰਕੀਟ, ਆਂਸਲ ਪਲਾਜ਼ਾ, ਐੱਮ. ਬੀ. ਡੀ. ਮਾਲ, ਰਿਸ਼ੀ ਨਗਰ, ਘੁਮਾਰ ਮੰਡੀ, ਪੀ. ਏ. ਯੂ., ਬੀ. ਆਰ. ਐੱਸ. ਨਗਰ ਵਿਖੇ ਪ੍ਰਚਾਰ ਕੀਤਾ ਜਾਵੇਗਾ। ਮਿਤੀ 17 ਅਪ੍ਰੈੱਲ ਨੂੰ ਮੁੱਖ ਬੱਸ ਸਟੈਂਡ, ਇੰਜਨ ਸ਼ੈੱਡ, ਆਤਮ ਨਗਰ, ਮਾਡਲ ਟਾਊਨ ਐਕਸਟੈਂਸ਼ਨ, ਜੀ. ਐੱਨ. ਈ. ਕਾਲਜ ਅਤੇ ਵਿਸ਼ਕਰਮਾ ਚੌਕ ਵਿਖੇ। ਮਿਤੀ 18 ਅਪ੍ਰੈੱਲ ਨੂੰ ਸ਼ੇਰਪੁਰ ਕਲਾਂ, ਢੰਡਾਰੀ ਕਲਾਂ, ਗਿਆਸਪੁਰਾ, ਡਾਬਾ, ਲੁਹਾਰਾ, ਕੋਟ ਮੰਗਲ ਸਿੰਘ, ਨਿਊ ਸ਼ਿਮਲਾਪੁਰੀ ਅਤੇ ਢੋਲੇਵਾਲ। ਇਸੇ ਤਰਾਂ ਮਿਤੀ 19 ਅਪ੍ਰੈੱਲ ਨੂੰ ਵਿਧਾਨ ਸਭਾ ਹਲਕਾ ਖੰਨਾ ਵਿੱਚ ਪੈਂਦੇ ਬੱਸ ਸਟੈਂਡ ਬੀਜਾ, ਦਾਣਾ ਮੰਡੀ ਖੰਨਾ, ਜਰਗ ਚੌਕ, ਕਿਤਾਬ ਬਾਜ਼ਾਰ, ਸੰਸਕ੍ਰਿਤ ਕਾਲਜ ਅਤੇ ਤਹਿਸੀਲ ਕੰਪਲੈਕਸ ਖੰਨਾ ਵਿਖੇ ਲੋਕਾਂ ਨਾਲ ਰਾਬਤਾ ਕੀਤਾ ਜਾਵੇਗਾ।
ਸ੍ਰੀ ਅਗਰਵਾਲ ਨੇ ਕਿਹਾ ਕਿ ਇਸੇ ਤਰਾਂ ਕੁਝ ਹੋਰ ਪ੍ਰਚਾਰ ਵੈਨਾਂ ਵੀ ਜ਼ਿਲਾ ਲੁਧਿਆਣਾ ਵਿੱਚ ਆਉਣਗੀਆਂ ਅਤੇ ਸਾਰੇ ਵਿਧਾਨ ਸਭਾ ਹਲਕਿਆਂ ਨੂੰ ਕਵਰ ਕਰਨਗੀਆਂ। ਉਨਾਂ ਅਪੀਲ ਕੀਤੀ ਕਿ ਜਿਨਾਂ ਲੋਕਾਂ ਨੇ ਆਪਣੇ ਆਪ ਨੂੰ ਵੋਟਰ ਵਜੋਂ ਅਜੇ ਤੱਕ ਰਜਿਸਟਰ ਨਹੀਂ ਕਰਵਾਇਆ ਉਹ 19 ਅਪ੍ਰੈਲ ਤੋਂ ਪਹਿਲਾਂ ਆਪਣਾ ਨਾਮ ਦਰਜ ਕਰਵਾਉਣ ਤਾਂ ਜੋ ਉਹ ਲੋਕ ਸਭਾ ਚੋਣਾਂ ਵਿੱਚ ਵੋਟ ਪਾਉਣ ਦੇ ਯੋਗ ਹੋ ਸਕਣ। ਉਨਾਂ ਕਿਹਾ ਕਿ ਯੋਗ ਵਿਅਕਤੀਆਂ ਨੂੰ ਆਪਣੇ ਆਪ ਨੂੰ ਵੋਟਰ ਵਜੋਂ ਰਜਿਸਟਰ ਕਰਵਾ ਕੇ ਆਪਣੀ ਵੋਟ ਦਾ ਸਹੀ ਅਤੇ ਜ਼ਰੂਰੀ ਇਸਤੇਮਾਲ ਕਰਨਾ ਚਾਹੀਦਾ ਹੈ। ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਨਾਲ ਹੀ ਭਾਰਤੀ ਲੋਕਤੰਤਰ ਨੂੰ ਹੋਰ ਮਜ਼ਬੂਤ ਕੀਤਾ ਜਾ ਸਕਦਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਇਕਬਾਲ ਸਿੰਘ ਸੰਧੂ, ਵਧੀਕ ਡਿਪਟੀ ਕਮਿਸ਼ਨਰ ਜਗਰਾਂਉ  ਨੀਰੂ ਕਤਿਆਲ ਗੁਪਤਾ, ਵਧੀਕ ਡਿਪਟੀ ਕਮਿਸ਼ਨਰ ਖੰਨਾ  ਜਸਪਾਲ ਸਿੰਘ,  ਅਮਰਿੰਦਰ ਸਿੰਘ ਮੱਲੀ,  ਅਮਰਜੀਤ ਸਿੰਘ ਬੈਂਸ ਅਤੇ ਬਲਜਿੰਦਰ ਸਿੰਘ (ਤਿੰਨੋਂ ਐੱਸ. ਡੀ. ਐੱਮ.), ਜ਼ਿਲਾ ਮਾਲ ਅਫ਼ਸਰ  ਸਵਿਤਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

38110cookie-checkਵੋਟਰ ਜਾਗਰੂਕਤਾ ਸੰਬੰਧੀ ਪ੍ਰਚਾਰ ਵੈੱਨ ਰਵਾਨਾ
error: Content is protected !!